ਡਿਜ਼ੀਟਲ ਮੋਬਾਇਲ ਵੈਨ ਰਾਹੀਂ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ‘ਚ ਵੋਟਰਾਂ ਨੂੰ ਕੀਤਾ ਜਾਵੇਗਾ ਜਾਗਰੂਕ – ਜ਼ਿਲ੍ਹਾ ਚੋਣ ਅਫ਼ਸਰ
– ਵੈਨ ‘ਚ ਮੌਜੂਦ ਵੋਟਿੰਗ ਮਸ਼ੀਨ ‘ਤੇ ਆਮ ਜਨਤਾ ਵਲੋਂ ਡੈਮੋ ਵੋਟਾਂ ਵੀ
ਪਾਈਆਂ ਜਾ ਸਕਦੀਆਂ ਹਨ
– ਵੀਡੀਓ ਰਾਹੀਂ ਵੋਟਾਂ ਦੇ ਮਹੱਤਵ ‘ਤੇ ਵੀ ਪਾਇਆ ਜਾਵੇਗਾ ਚਾਨਣਾ
ਲੁਧਿਆਣਾ, 22 ਦਸੰਬਰ – ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ, ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ 24 ਦਸੰਬਰ ਤੋਂ 02 ਜਨਵਰੀ 2024 ਤੱਕ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਡਿਜ਼ੀਟਲ ਮੋਬਾਇਲ ਵੈਨ ਰਾਹੀਂ ਜਾਗਰੂਕ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜਾਗਰੂਕਤਾ ਵੈਨ ਵਿੱਚ ਮੌਜੂਦ ਵੋਟਿੰਗ ਮਸ਼ੀਨ ‘ਤੇ ਆਮ ਲੋਕਾਂ ਵਲੋਂ ਡੈਮੋ ਵੋਟਾਂ ਪਾ ਕੇ ਵੀ ਵੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵੈਨ ਵਿੱਚ ਮੌਜੂਦ ਐਲ.ਈ.ਡੀ. ਵਿੱਚ ਵੋਟਾਂ ਦੇ ਸਬੰਧ ਵਿੱਚ ਵੀਡੀਓ ਵੀ ਦਿਖਾਈਆਂ ਜਾਣਗੀਆਂ ਜਿਸ ਰਾਹੀਂ ਆਮ ਜਨਤਾ ਨੂੰ ਵੋਟਾਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਡਿਜ਼ੀਟਲ ਮੋਬਾਇਲ ਵੈਨ ਦੇ ਸੈਡਿਊਲ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਮਲਿਕ ਨੇ ਦੱਸਿਆ ਕਿ 24 ਦਸੰਬਰ ਨੂੰ ਹਲਕਾ 64-ਲੁਧਿਆਣਾ (ਪੱਛਮੀ) ਵਿੱਚ ਮਿੰਨੀ ਸਕੱਤਰੇਤ, ਲੁਧਿਆਣਾ, ਫਿਰੋਜ਼ਪੁਰ ਰੋਡ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਘੁਮਾਰ ਮੰਡੀ, ਹੈਬੋਵਾਲ ਕਲਾਂ, ਰਿਸ਼ੀ ਨਗਰ, ਕਿਚਲੂ ਨਗਰ, ਟੈਗੋਰ ਨਗਰ, ਹੈਬੋਵਾਲ ਖੁਰਦ, ਡੇਅਰੀ ਕੰਪਲੈਕਸ, ਹੰਬੜਾਂ ਰੋਡ ਲੁਧਿਆਣਾ ਵਿਖੇ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਜਾਗਰੂਕ ਕੀਤਾ ਜਾਵੇਗਾ ਜਦਕਿ 66-ਗਿੱਲ (ਐਸ.ਸੀ.) ਅਧੀਨ ਪ੍ਰਤਾਪ ਸਿੰਘ ਵਾਲਾ, ਬੱਲੋਕੇ, ਜੱਸੀਆਂ, ਭੱਟੀਆਂ ਅਤੇ ਬਹਾਦੁਰਕੇ ਵਿਖੇ ਸ਼ਾਮ 02 ਤੋਂ 05 ਵਜੇ ਤੱਕ ਦਾ ਸਮਾਂ ਹੋਵੇਗਾ।
ਇਸੇ ਤਰ੍ਹਾਂ ਹਲਕਾ 25 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 61-ਲੁਧਿਆਣਾ (ਦੱਖਣੀ) ਅਧੀਨ ਸ਼ੇਰਪੁਰ ਤੋਂ ਗਿਆਸਪੁਰਾ, ਗਿਆਸਪੁਰਾ ਤੋਂ ਲੋਹਾਰਾ, ਲੋਹਾਰਾ ਤੋਂ ਨਿਊ ਸ਼ਿਮਲਾਪੁਰੀ ਤੱਕ ਅਤੇ ਸ਼ਾਮ 02 ਤੋਂ 05 ਵਜੇ ਤੱਕ ਹਲਕਾ 62-ਆਤਮ ਨਗਰ ਅਧੀਨ ਬੱਸ ਅੱਡਾ, ਪ੍ਰੀਤ ਪੈਲੇਸ, ਗਿੱਲ ਚੌਕ-ਪ੍ਰਤਾਪ ਚੌਕ-ਗਿੱਲ ਨਹਿਰ-ਸੂਆ ਰੋਡ ਦੁਗਰੀ-ਦੁਗਰੀ ਚੌਕ-ਡਾ. ਅੰਬੇਡਕਰ ਨਗਰ-ਮਾਡਲ ਟਾਊਨ ਚੌਕ-ਬੱਸ ਅੱਡਾ।
26 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 63-ਲੁਧਿਆਣਾ (ਕੇਂਦਰੀ) ਅਧੀਨ ਜਗਰਾਉਂ ਪੁਲ ਤੋਂ ਫੀਲਡ ਗੰਜ, ਸਿਵਲ ਹਸਪਤਾਲ, ਕਿਦਵਈ ਨਗਰ ਤੋਂ ਸਮਰਾਲਾ ਚੌਂਕ, ਬਸਤੀ ਜੋਧੇਵਾਲ ਤੋਂ ਦਰੇਸੀ, ਚੌੜਾ ਬਾਜ਼ਾਰ ਅਤੇ ਜਗਰਾਉਂ ਪੁਲ, ਸ਼ਾਮ 02 ਤੋਂ 05 ਵਜੇ ਤੱਕ ਹਲਕਾ 65-ਲੁਧਿਆਣਾ (ਉੱਤਰੀ) ਅਧੀਨ ਜਗਰਾਉਂ ਪੁਲ ਤੋਂ ਫੁਹਾਰਾ ਚੌਂਕ, ਕੈਲਾਸ਼ ਚੌਂਕ, ਮਾਈ ਹਰਕ੍ਰਿਸ਼ਨ ਧਰਮਸ਼ਾਲਾ, ਕੁੰਦਨਪੁਰੀ, ਦਮੋਰੀਆ ਪੁਲ, ਆਰੀਆ ਸਕੂਲ ਤੋਂ ਖੱਬੇ ਪਾਸੇ ਪੈਟਰੋਲ ਪੰਪ, ਛਾਉਣੀ ਮੁਹੱਲਾ ਅਤੇ ਸਲੇਮ ਟਾਬਰੀ।
27 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 59-ਸਾਹਨੇਵਾਲ ਅਧੀਨ ਜੀ.ਐਸ.ਐਸ.ਐਸ. ਮੁੰਡੀਆਂ ਕਲਾਂ ਤੋਂ ਮਾਈ ਭਾਗੋ ਕਾਲਜ ਰਾਮਗੜ੍ਹ, ਮੇਨ ਚੌਂਕ ਕੋਹਾੜਾ ਤੋਂ ਮੇਨ ਚੌਂਕ ਸਾਹਨੇਵਾਲ ਅਤੇ ਸ਼ਾਮ 02 ਤੋਂ 05 ਵਜੇ ਤੱਕ ਹਲਕਾ 60-ਲੁਧਿਆਣਾ (ਪੂਰਬੀ) ਅਧੀਨ ਬਹਾਦੁਰ ਕੇ ਰੋਡ, ਨੂਰਵਾਲਾ ਰੋਡ, ਕਾਕੋਵਾਲ ਰੋਡ, ਬਸਤੀ ਚੌਕ, ਰਾਹੋਂ ਰੋਡ, ਟਿੱਬਾ ਰੋਡ, ਤਾਜਪੁਰ ਰੋਡ, ਸਮਰਾਲਾ ਚੌਕ, ਸੈਕਟਰ-32 ਪੁੱਡਾ ਗਰਾਊਂਡ, ਸੈਕਟਰ-39 ਗੋਲ ਮਾਰਕੀਟ।
28 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 68-ਦਾਖਾ ਅਧੀਨ ਬੱਦੋਵਾਲ, ਹਸਨਪੁਰ, ਭਨੋਹੜ, ਮੁੱਲਾਂਪੁਰ, ਖੰਜਰਵਾਲ, ਸਵੱਦੀ ਕਲਾਂ, ਗੁੜੇ, ਚੌਂਕੀਮਾਨ, ਕੁਲਾਰ, ਢੱਟ, ਬੋਪਾਰਾਏ, ਜੰਗਪੁਰ, ਮੋਹੀ, ਸਰਾਭਾ, ਗੁੱਜਰਵਾਲ, ਫੱਲੇਵਾਲ, ਲਤਾਲਾ, ਛਪਾਰ, ਧੂਰਕੋਟ, ਘੁੰਗਰਾਣਾ ਤੱਕ।
29 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ 69-ਰਾਏਕੋਟ (ਐਸ.ਸੀ.) ਅਧੀਨ ਹਿੱਸੋਵਾਲ, ਸੁਧਾਰ, ਅਕਾਲਗੜ੍ਹ, ਹਲਵਾਰਾ, ਨੂਰਪੁਰਾ, ਰਾਏਕੋਟ, ਬੱਸੀਆਂ, ਸ਼ਾਹਜਹਾਂਪੁਰ, ਨੱਥੋਵਾਲ, ਧੂਰਕੋਟ, ਬੋਪਾਰਾਏ ਖੁਰਦ, ਕਾਲਸ, ਦੱਦਾਹੂਰ, ਜਲਾਲਦੀਵਾਲ ਤੱਕ।
30 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 70-ਜਗਰਾਉਂ (ਐ.ਸੀ.) ਜਗਰਾਉਂ-ਕਮਾਲਪੁਰਾ-ਲੰਮਾ, ਲੱਖਾ, ਮਾਣੂੰਕੇ, ਚੱਕਰ, ਮੱਲ੍ਹਾ, ਕਾਉਂਕੇ ਕਲਾਂ, ਅਮਰਗੜ੍ਹ ਕਲੇਰ, ਗਾਲਿਬ ਕਲਾਂ, ਸ਼ੇਰਪੁਰ ਕਲਾਂ, ਲੀਲਾਂ, ਰਾਮਗੜ੍ਹ ਭੁੱਲਰ, ਸਵੱਦੀ ਖੁਰਦ, ਬੋਦਲਵਾਲਾ, ਜਗਰਾਉਂ।
31 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 67-ਪਾਇਲ (ਐਸ.ਸੀ.) ਮਲੌਦ, ਸਿਹੌੜਾ, ਧਮੋਟ, ਪਾਇਲ, ਕੱਦੋਂ, ਦੋਰਾਹਾ। ਪਹਿਲੀ ਜਨਵਰੀ, 2024 ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 57-ਖੰਨਾ ਅਧੀਨ ਬੀਜਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਕ ਖੰਨਾ, ਬੱਸ ਸਟੈਂਡ ਖੰਨਾ, ਕੋਰਟ ਕੰਪਲੈਕਸ, ਜੀ.ਟੀ.ਬੀ. ਮਾਰਕੀਟ ਖੰਨਾ ਅਤੇ ਮਲੇਰਕੋਟਲਾ ਚੌਕ ਖੰਨਾ ਵਿਖੇ ਸਮਾਪਤੀ ਹੋਵੇਗੀ। ਅਖੀਰਲਾ ਦਿਨ, 02 ਜਨਵਰੀ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 58-ਸਮਰਾਲਾ ਅਧੀਨ ਪੁੱਡਾ ਮਾਰਕੀਟ ਸਾਹਮਣੇ ਐਸ.ਡੀ.ਐਮ. ਦਫ਼ਤਰ ਸਮਰਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ, ਮੇਨ ਚੌਂਕ ਮਾਛੀਵਾੜਾ, ਚਰਨ ਕਮਲ ਚੌਂਕ ਮਾਛੀਵਾੜਾ, ਅਤੇ ਨਹਿਰ ਗੜੀ ਤਰਖਾਣਾ ਦਾ ਇਲਾਕਾ ਕਵਰ ਕੀਤਾ ਜਾਵੇਗਾ।