ਅੱਜ ਡਾਕਘਰ ਵੱਲੋਂ ਵਿਸ਼ੇਸ਼ ਤੌਰ ਤੇ ਦੀਨ ਦਯਾਲ ਸਪੱਰਸ਼ ਯੋਜਨਾ ਮੁਕਾਬਲੇ ਦੇ ਜੇਤੂ ਸਕੂਲੀ ਬੱਚਿਆਂ ਨੂੰ ਸੀਨੀਅਰ ਸੁਪਰਿੰਟੈਂਡੈਂਟ ਸ਼੍ਰੀ ਆਦਮ ਮੋਹੀ ਉੱਦ ਦੀਨ ਅਤੇ ਸੁਪ੍ਰਿੰਟੈਂਡੈਂਟ ਸ਼੍ਰੀ ਨਰਿੰਦਰ ਸਿੰਘ ਹੋਰਾਂ ਵਲੋਂ ਸਨਮਾਨਿਤ ਕੀਤਾ ਗਿਆ ! ਅੱਜ ਦੇ ਪ੍ਰੋਗਰਾਮ ਦਾ ਅਯੋਜਨ ਮੁੱਖ ਡਾਕਘਰ ਵਲੋਂ ਫਿਲਾਟੇਲੀ ਹਾਲ ਦੇ ਵਿੱਚ ਕੀਤਾ ਗਿਆ, ਜਿਸ ਦੇ ਅੰਤਰਗਤ ਬੀ ਸੀ ਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਪੁਲਿਸ ਡੀ ਏ ਵੀ, ਸਿਵਿਲ ਲਾਇਨਸ ਸਕੂਲ, ਕੇ ਵੀ ਐੱਮ ਸਕੂਲ, ਸਿਵਿਲ ਲਾਇਨਸ ਅਤੇ ਸੇਕਰੈਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਰੈੰਕ ਦੇ ਆਧਾਰ ਤੇ ਬਣਦੇ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ !