Home Crime News ਸੁਖਜਿੰਦਰ ਸਿੰਘ ਇੰਚਾਰਜ ਚੌਂਕੀ ਜਗਤਪੁਰੀ ਦੀ ਪੁਲਿਸ ਟੀਮ ਵੱਲੋਂ ਲੁਧਿਆਣਾ ਵਿੱਚ ਲੂਟ...

ਸੁਖਜਿੰਦਰ ਸਿੰਘ ਇੰਚਾਰਜ ਚੌਂਕੀ ਜਗਤਪੁਰੀ ਦੀ ਪੁਲਿਸ ਟੀਮ ਵੱਲੋਂ ਲੁਧਿਆਣਾ ਵਿੱਚ ਲੂਟ ਖੋਹ ਚੋਰੀਆਂ ਕਰਨ ਵਾਲੇ ਗ੍ਰਿਹੋ ਦੇ 4,ਦੋਸ਼ੀਆਂ ਨੂੰ ਕਾਬੂ ਕਰਨ ਸਫ਼ਲਤਾ ਹਾਸਿਲ ਕੀਤੀ

129
0

The police team of Sukhjinder Singh in-charge Chowki Jagatpuri succeeded in arresting 4 accused of looting and stealing from houses in Ludhiana.

 

ਸੁਖਜਿੰਦਰ ਸਿੰਘ ਇੰਚਾਰਜ ਚੌਂਕੀ ਜਗਤਪੁਰੀ ਦੀ ਪੁਲਿਸ ਟੀਮ ਵੱਲੋਂ ਲੁਧਿਆਣਾ ਵਿੱਚ ਲੂਟ ਖੋਹ ਚੋਰੀਆਂ ਕਰਨ ਵਾਲੇ ਗ੍ਰਿਹੋ ਦੇ 4,ਦੋਸ਼ੀਆਂ ਨੂੰ ਕਾਬੂ ਕਰਨ ਸਫ਼ਲਤਾ ਹਾਸਿਲ ਕੀਤੀ

ਉਹਨਾਂ ਪਾਸੋਂ 2 ਦਾਤਰ ਲੋਹਾ, ਆਟੋ ਨੰਬਰ 3,ਐਕਟਿਵਾ,2 ਮੋਟਰਸਾਈਕਲ, ਤੇ 20,ਮੋਬਾਇਲ ਫੋਨ ਵੀ ਕੀਤਾ ਬ੍ਰਾਮਦ

ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਾਹਲ IPS ਜੀ ਦੇ ਦਿਸ਼ਾ-ਨਿਰਦੇਸ਼ਾ ਤਹਿਤ, ਸ਼ਹਿਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਅਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮਹਿਮ ਤਹਿਤ ਮਾਨਯੋਗ ਸ੍ਰੀ ਜਸਕਰਨ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਜੀ,ਮਾਨਯੋਗ ਸ੍ਰੀ ਸੁਭਮ ਅਗਰਵਾਲ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਸ੍ਰੀ ਮੁਰਾਦ ਜਸਵੀਰ ਸਿੰਘ ਗਿੱਲ PPS ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਜੀ ਅਤੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਹੈਬੋਵਾਲ,ਲੁਧਿਆਣਾ ਜੀ ਦੇ ਨਿਰਦੇਸ਼ਾ ਅਨੁਸਾਰ ਇੰਚਾਰਜ ਚੌਕੀ ਜਗਤਪੁਰੀ ਸ:ਬ ਸੁਖਜਿੰਦਰ ਸਿੰਘ ਨੰਬਰ 391/ਲੁਧਿ: ਇੰਚਾਰਜ ਚੌਂਕੀ ਜਗਤਪੁਰੀ ਥਾਣਾ ਹੈਬੋਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਗਸ਼ਤ ਕਰਦੇ ਹੋਏ ਦੌਰਾਨੇ ਤਫਤੀਸ ਦੋਸੀਆਨ ਉਕਤਾਨ ਨੂੰ ਮਿਤੀ 26-06-2024 ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਦਾਤਰ ਲੋਹਾ, ਆਟੋ ਨੰਬਰ PB-10- HI-5412. ਐਕਟਿਵਾ ਨੰਬਰ PB-10- JG-2335 ਰੰਗ ਚਿੱਟਾ ਬਿਨਾ ਕਾਗਜਾਤ + ਮੋਬਾਇਲ ਫੋਨ 04 ਵੱਖ-ਵੱਖ ਬ੍ਰਾਮਦ ਕੀਤਾ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਕੱਦਮਾ ਸ:ਬ ਜਿੰਦਰ ਲਾਲ ਚੌਕੀ ਜਗਤਪੁਰੀ ਥਾਣਾ ਹੈਥਵਾਲ ਲੁਧਿਆਣਾ ਵੱਲੋਂ ਮੁਖਬਰ ਖਾਸ ਦੀ ਇਤਲਾਹ ਪਰ ਪਵਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗਲੀ ਨੰਬਰ 25 ਗੁਰੂ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਲੁਧਿਆਣਾ, ਹਰੀਸ ਵਰਮਾ ਉਰਫ ਸੋਨੂੰ ਪੁੱਤਰ ਅਲਖ ਰਾਮ ਵਾਸੀ ਗਲੀ ਨੰਬਰ 19 ਪ੍ਰਤਾਪ ਚੌਂਕ ਰਾਮ ਨਗਰ ਲੁਧਿਆਣਾ, ਮਨਦੀਪ ਸਿੰਘ ਉਰਫ ਬੰਟੀ ਪੁਤਰ ਜਰਨੈਲ ਸਿੰਘ ਵਾਸੀ ਗਲੀ ਨੰਬਰ (07 ਫਤਿਹ ਨਗਰ ਨਿਊ ਸ਼ਿਮਲਾਪੁਰੀ ਲੁਧਿਆਣਾ ਅਤੇ ਮੁਕਸ ਕੁਮਾਰ ਉਰਫ ਮੁਨਸ਼ੀ ਪੁੱਤਰ ਰਾਜ ਕੁਮਾਰ ਵਾਸੀ ਗਲੀ 06 ਸਤਗੁਰੂ ਨਗਰ ਲੁਧਿਆਣਾ ਦੇ ਦਰਜ ਰਜਿਸਟਰ ਕੀਤਾ ਗਿਆ ਹੈ ਕਿ ਉਕਤਾਨ ਦੱਸੀਆਨ ਲੁਧਿਆਣਾ ਦੇ ਵੱਖ ਵੱਖ ਏਰੀਆ ਵਿੱਚ ਸੁਨਸਾਨ ਏਰੀਆ ਵਿੱਚ ਮਾਰੂ ਹਥਿਆਰਾ ਦੀ ਨੋਕ ਤੇ ਖੋਹ ਬਾਜੀ ਕਰਦੇ ਸਨ। ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਸ:ਥ ਹਰਚਰਨ ਸਿੰਘ ਨੰਬਰ 2429/ਲੁਧਿ: ਵੱਲੋਂ ਤਫਤੀਸ ਅਮਲ ਵਿਚ ਲਿਆਦੀ ਗਈ। ਦੌਰਾਨੇ ਤਫਤੀਸ ਦੋਸੀਆਨ ਉਕਤਾਨ ਨੂੰ ਮਿਤੀ 26-06-2024 ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਦਾਤਰ ਲੋਹਾ, ਆਟੋ ਨੰਬਰ PB-10- HI-5412. ਐਕਟਿਵਾ ਨੰਬਰ PB-10- JG-2335 ਰੰਗ ਚਿੱਟਾ ਬਿਨਾ ਕਾਗਜਾਤ + ਮੋਬਾਇਲ ਫੋਨ 04 ਵੱਖ-ਵੱਖ ਬ੍ਰਾਮਦ ਕੀਤਾ ਗਿਆ ਹੈ। ਮਿਤੀ 26-06-2024 ਨੂੰ ਦੋਸੀਆਨ ਉਕਤਾਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਦੌਰਾਨੇ ਪੁਲਿਸ ਰਿਮਾਂਡ ਦੋਸੀਆਨ ਉਕਤਾਨ ਦੇ ਕੀਤੇ ਆਪਣੇ-ਆਪਣੇ ਫਰਦ ਬਿਆਨ ਇੰਕਸਾਫ ਮੁਤਾਬਿਕ 02 ਮੋਟਰਸਾਈਕਲ, 02 ਐਕਟਿਵਾ ਅਤੇ ਕੁਲ 16 ਮੋਬਾਇਲ ਫੋਨ ਵੱਖ ਵੱਖ ਮਾਰਕਾ ਬ੍ਰਾਮਦ ਕੀਤੇ ਗਏ ਹਨ।

Previous articleWish You A Very Happy Birthday To You Dear ESHA
Next articleਸੀਨੀਅਰ ਕਾਰਜਕਾਰੀ ਇੰਜ ਸ ਅਮਨਦੀਪ ਸਿੰਘ ਜੀ ਜਨਤਾ ਨਗਰ ਦਾ ਵਿਸ਼ੇਸ਼ ਸਨਮਾਨ-Special honor to Senior Executive Engineer Amandeep Singh Ji Janta Nagar Ludhiana

LEAVE A REPLY

Please enter your comment!
Please enter your name here