Home Punjab Doraha ਪੰਜਾਬ ਦੇ ਰਾਜਪਾਲ ਵਲੋਂ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਦੁਆਰਾ ਆਯੋਜਿਤ...

ਪੰਜਾਬ ਦੇ ਰਾਜਪਾਲ ਵਲੋਂ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਦੁਆਰਾ ਆਯੋਜਿਤ ਸ਼ਮਾਪਨ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ – ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਜੈਨ ਭਾਈਚਾਰੇ ਦੀ ਕੀਤੀ ਸ਼ਲਾਘਾ

42
0

ਪੰਜਾਬ ਦੇ ਰਾਜਪਾਲ ਵਲੋਂ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਦੁਆਰਾ ਆਯੋਜਿਤ ਸ਼ਮਾਪਨ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ
– ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਜੈਨ ਭਾਈਚਾਰੇ ਦੀ ਕੀਤੀ ਸ਼ਲਾਘਾ

ਦੋਰਾਹਾ/ਲੁਧਿਆਣਾ, 16 ਅਕਤੂਬਰ  – ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਦੋਰਾਹਾ ਵਿਖੇ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਲੁਧਿਆਣਾ ਵੱਲੋਂ ਕਰਵਾਏ ਗਏ ਸ਼ਮਾਪਨ ਸਮਾਗਮ ਦੌਰਾਨ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।


ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਜੈਨ ਭਾਈਚਾਰੇ ਦੇ ਸੰਤਾਂ ਦੀ ਹਾਜ਼ਰੀ ਵਿੱਚ ਇਸ ਸ਼ੁਭ ਸਮਾਗਮ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ।


ਜੈਨ ਧਰਮ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ – ਖਿਮਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਪਲ ਅਸੀਂ ਕਿਸੇ ਨੂੰ ਮੁਆਫ (ਖਿਮਾ) ਕਰਦੇ ਹਾਂ, ਅਸੀਂ ਹਉਮੈ ਅਤੇ ਹੰਕਾਰ ਦੇ ਚੰਗੁਲ ਤੋਂ ਮੁਕਤ ਹੋ ਜਾਂਦੇ ਹਾਂ। ਇਸ ਲਈ, ਸਾਨੂੰ ਸਾਰਿਆਂ ਲਈ ਜੈਨ ਧਰਮ ਦੁਆਰਾ ਪ੍ਰਚਾਰਿਤ ਪੂਰਨਿਆਂ ‘ਤੇ ਚਲਦਿਆਂ ਮੁਆਫ ਕਰਨ ਦੀ ਆਦਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਲੁਧਿਆਣਾ ਦੇ ਇਸ ਮੈਗਾ ਮੁਆਫੀ ਸਮਾਗਮ ਦੇ ਆਯੋਜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਕਿ ਭਾਗੀਦਾਰਾਂ ਲਈ ਅਧਿਆਤਮਿਕ ਗਿਆਨ ਦਾ ਰਾਹ ਪੱਧਰਾ ਕਰੇਗਾ।


ਉਨ੍ਹਾਂ ਜੈਨ ਧਰਮ ਦੀਆਂ ਸਿੱਖਿਆਵਾਂ ਵਿੱਚ ਆਪਣਾ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ ਕਿਉਂਕਿ ਇਹ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਰਾਜਪਾਲ ਨੇ ਅੱਗੇ ਕਿਹਾ ਕਿ ਜੈਨ ਧਰਮ ਅਧਿਆਤਮਿਕ ਗਿਆਨ ਨਾਲ ਭਰਪੂਰ ਹੈ ਅਤ ਜੈਨ ਭਾਈਚਾਰੇ ਵਲੋਂ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।


ਇਸ ਦੌਰਾਨ ਉਨ੍ਹਾਂ ਸ਼ਮਾਪਨ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਵਿਜੇ ਨਿਤਿਆਨੰਦ ਸੂਰੀ ਮਹਾਰਾਜ ਦਾ ਆਸ਼ੀਰਵਾਦ ਲਿਆ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੰਤਾਂ ਅਤੇ ਗੁਰੂਆਂ ਨੇ ਅਧਿਆਤਮਿਕਤਾ, ਭਾਈਚਾਰਕ ਸਾਂਝ ਅਤੇ ਭਾਈਚਾਰਕ ਸਾਂਝ ਦੀਆਂ ਸਿੱਖਿਆਵਾਂ ਨੂੰ ਕਾਇਮ ਰੱਖਦਿਆਂ ਇਸ ਸਭ ਤੋਂ ਪੁਰਾਣੀ ਸਭਿਅਤਾ ਦੀ ਕਿਸਮਤ ਨੂੰ ਘੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸਵਾਮੀ ਵਿਵੇਕਾਨੰਦ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਭਾਰਤੀ ਅਧਿਆਤਮਿਕ ਨੇਤਾਵਾਂ ਨੇ ਹਮੇਸ਼ਾ ਪੱਛਮੀ ਮਨਾਂ ‘ਤੇ ਅਮਿੱਟ ਛਾਪ ਛੱਡੀ ਹੈ ਜੋ ਕਿ ਅਮੀਰ ਭਾਰਤੀ ਵਿਰਾਸਤ ਦਾ ਇਕ ਹੋਰ ਪ੍ਰਮਾਣ ਹੈ। ਉਨ੍ਹਾਂ ਸਮਾਗਮ ਮੌਕੇ ਹਾਜ਼ਰੀਨ ਨੂੰ ਸਾਦੀ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕਰਦਿਆਂ ਆਸ ਪ੍ਰਗਟਾਈ ਕਿ ਇਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਵੱਡੀ ਖੁਸ਼ਹਾਲੀ ਆਵੇਗੀ।


ਇਸ ਤੋਂ ਪਹਿਲਾਂ ਟਰੱਸਟ ਦੇ ਚੇਅਰਮੈਨ ਜਵਾਹਰ ਲਾਲ ਓਸਵਾਲ, ਪ੍ਰਧਾਨ ਸੁਰਿੰਦਰ ਮੋਹਨ ਜੈਨ, ਜਨਰਲ ਸਕੱਤਰ ਵਿਨੋਦ ਜੈਨ, ਵਿੱਤ ਸਕੱਤਰ ਸੀ.ਏ. ਰਾਹੁਲ ਜੈਨ ਅਤੇ ਹੋਰ ਪਤਵੰਤੇ ਸੱਜਣਾਂ ਨੇ ਸਮਾਗਮ ਵਿੱਚ ਪੁੱਜਣ ‘ਤੇ ਰਾਜਪਾਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।

Previous articlePunjab Governor Banwari Lal Purohit on Tuesday extended his wishes during the Shamapana Samaroh organized by Shri Aatam Vallabh Jain Sarvamangal Trust Ludhiana, here at Doraha town.
Next articleThought of the day

LEAVE A REPLY

Please enter your comment!
Please enter your name here