ਤ੍ਰੀ ਸ਼ਕਤੀ ਲੋਕ ਸੇਵਾ ਸਮਿਤੀ ਵੱਲੋਂ ਰੱਬੀ ਬਖਸ਼ ਗੱਦੀ ਦਰਬਾਰ ਤੇ ਸਾਲਾਨਾ 20ਵਾਂ ਭੰਡਾਰਾ ਧੂਮਧਾਮ ਅਤੇ ਸ਼ਰਧਾ ਭਾਵਨਾ ਮਨਾਇਆ ਗਿਆ
ਪੇੜ ਕਟਣ ਦੀ ਥਾਂ ਤੇ ਪੌਦੇ ਲਗਾਕੇ ਧਰਤੀ ਮਾਤਾ ਦੇ ਪ੍ਰਤੀ ਆਪਣੀ ਸੱਚੀ ਸੇਵਾ ਨਿਬਾਓ – ਬਾਬਾ ਬਿੱਟੂ ਜੀ
ਲੁਧਿਆਣਾ/ਕਲੋਤਰਾ/ਆਨੰਦ ਨਗਰ ਗਲੀ ਨੰਬਰ 2, ਹੈਬੋਵਾਲ ਵਿਖੇ ਤ੍ਰੀ ਸ਼ਕਤੀ ਲੋਕ ਸੇਵਾ ਸਮਿਤੀ ਰਜਿ. ਵੱਲੋਂ ਰੱਬੀ ਬਖਸ਼ ਗੱਦੀ ਦਰਬਾਰ ਪੀਰ ਬਾਬਾ ਨਾਦਿਰ ਸ਼ਾਹ ਜੀ,ਬਾਬਾ ਸਿੱਧ ਗੋਰਿਆ ਨਾਥ ਜੀ,ਮਾ ਕਾਲੀ ਜੀ ਦਾ 20ਵਾਂ ਸਾਲਾਨਾ ਭੰਡਾਰਾ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਬਿੱਟੂ ਜੀ ਦੀ ਦੇਖ ਰੇਖ ਚ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਸਵੇਰੇ 5 ਵਜੇ ਬਾਬਾ ਜੀ ਦੀ ਮਜ਼ਾਰ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਇਆ ਗਿਆ।ਸਵੇਰ 11ਵਜੇ ਹਵਨ ਕੀਤਾ ਗਿਆ,1ਵਜੇ ਝੰਡੇ ਦੀ ਰਸਮ ਅਦਾ ਕੀਤੀ ਗਈ।ਦੁਪਿਹਰ 2 ਵਿਜੇ ਜਠੇਰੇ ਪੂਜਨ ਕੀਤਾ ਗਿਆ ਅਤੇ ਮੰਡਲੇ ਦਿੱਤੇ ਗਏ ਉਸਤੋਂ ਬਾਅਦ 4 ਵਜੇ ਬੇੜਾ ਤਾਰਨ ਦੀ ਰਸਮ ਸਤਲੁਜ ਦਰਿਆ ਤੇ ਕੀਤੀ ਗਈ। ਸ਼ਾਮ 8 ਵਜੇ ਕੰਜਕ ਪੂਜਨ ਕੀਤਾ ਗਿਆ ਉਸਤੋਂ ਬਾਅਦ ਬਾਬਾ ਜੀ ਦੇ ਹੁਕਮ ਅਨੁਸਾਰ ਅਟੁੱਟ ਲੰਗਰ ਵਰਤਾਇਆ ਗਿਆ। ਬਾਬਾ ਜੀ ਦੇ ਦਰਬਾਰ ਤੇ ਆਏ ਕਵਾਲਾ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ,ਇਸ ਮੋਕੇ ਵਿਸ਼ੇਸ਼ ਤੌਰ ਤੇ ਸੰਜੀਵ ਸਾਈ ਜੀ, ਕਾਲਾ ਬਾਬਾ ਜੀ ਅਤੇ ਹੋਰ ਸਾਈ ਲੋਕ ਸ਼ਾਮਿਲ ਹੋਏ।ਇਸ ਬਾਬਾ ਬਿੱਟੂ ਜੀ ਵੱਲੋਂ ਮੁੱਖ ਮਹਿਮਾਨ ਦੇ ਤੋਰ ਤੇ ਆਈਆ ਹੋਈਆ ਸ਼ਕਿਸ਼ੀਅਤਾ ਨੂੰ ਸਨਮਾਨ ਦੇ ਨਾਲ ਨਾਲ ਇੱਕ ਇੱਕ ਪੌਦਾ ਵੀ ਦਿੱਤਾ ਗਿਆ।ਇਸ ਮੋਕੇ ਬਾਬਾ ਬਿੱਟੂ ਜੀ ਨੇ ਕਿਹਾ ਕਿ ਹਰ ਸਾਲ ਗਰਮੀ ਵਧ ਰਹੀ ਹੈ ਜਿਸਦਾ ਕਾਰਨ ਹੈ ਪੇੜਾ ਦੀ ਕਟਾਈ ਇਸ ਲਈ ਜੇਕਰ ਧਰਤੀ ਨੂੰ ਬਚੋਣਾ ਹੈ ਤਾਂ ਹਰ ਇੱਕ ਇਨਸਾਨ ਪੌਦੇ ਲਗਾਉਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਪੇੜ ਕਟਣ ਦੀ ਥਾਂ ਤੇ ਪੌਦੇ ਲਗਾਕੇ ਧਰਤੀ ਮਾਤਾ ਦੇ ਪ੍ਰਤੀ ਆਪਣੀ ਸੱਚੀ ਡਿਊਟੀ ਨਿਬਾਓ।ਇਸ ਮੋਕੇ ਬਾਬਾ ਬਿੱਟੂ ਜੀ ਦੀ ਧਰਮਪਤਨੀ ਸ਼੍ਰੀਮਤੀ ਨੀਲਮ ਜੀ,ਸੇਵਾਦਾਰ ਸੋਨੀਆ ਜੀ,ਘਣਸ਼ਾਮ ਜੀ,ਮੋਂਟੁ ਪਾਜੀ,ਰਸ਼ਪਾਲ ਜੀ,ਚੇਤਨ ਜੀ,ਕਰਨ,ਵਿਕਰਮ,ਸਾਹਿਲ,ਰਿਸ਼ਭ,ਜਸਵੀਰ,ਵਿਪੁਲ,ਤਰੁਨਾ, ਕਰੂਣਾ,ਮਿੰਨੀ,ਐਸ਼ੁ,ਵਿਵੇਕ,ਪਿਯੂਸ,ਹਰਸ਼,ਰੋਹਿਤ ਜੀ ਆਨਲਾਈਨ ਮੇਲੇ ਤੇ ਜੁੜੇ ਰਹੇ।ਵੱਢੀ ਗਿਣਤੀ ਵਿੱਚ ਸੰਗਤ ਨੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਵਾਦ ਪ੍ਰਾਪਤ ਕੀਤਾ