ਥਾਣਾ ਡਵੀਜਨ ਨੰ.01 ਲੁਧਿਆਣਾ ਪੁਲਿਸ ਪਾਰਟੀ ਨੇ ਇੱਕ ਸਨੈਚਰ ਨੂੰ ਕਾਬੂ ਕਰਕੇ ਖੋਹ ਕੀਤੀ ਕਾਰ ਅਤੇ ਮੋਬਾਇਲ ਫੋਨ ਕੀਤਾ ਬਰਾਮਦ
ਲੁਧਿਆਣਾ ਪੁਲਿਸ ਕਮਿਸ਼ਨਰ ਸ: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ,ਸ਼੍ਰੀਮਤੀ ਸੋਮਿਆ ਮਿਸ਼ਰਾ ਆਈ.ਪੀ.ਐਸ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਲੁੱਟਾ ਖੋਹਾ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ
ਇੰਸਪੈਕਟਰ ਇੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ.01 ਲੁਧਿਆਣਾ ਦੀ ਟੀਮ ਨੇ ਦੋਸ਼ੀ ਓਮ ਦੱਤ ਉਰਫ ਮਿੰਟੂ ਪੁੱਤਰ ਬਲਵੀਰ ਚੰਦ ਵਾਸੀ ਮਕਾਨ ਨੰਬਰ 12 ਗਲੀ ਨੰਬਰ 04 ਮੁਹੱਲਾ ਗੁਰੂ ਤੇਗ ਬਹਾਦਰ ਨਗਰ ਥਾਣਾ ਦੁੱਗਰੀ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਖੋਹ ਕੀਤੀ ਕਾਰ ਆਈ-20 ਸਮੇਤ ਮੋਬਾਇਲ ਫੋਨ ਰਿਕਵਰ ਕੀਤੇ ਗਏ !
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੁਆਇੰਟ ਕਮਿਸ਼ਨਰ ਆਈ.ਪੀ.ਐਸ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਮੁਦਈ ਦੇ ਬਿਆਨ ਦਿਤੇ ਕਿ 29-07-2023 ਮੁਦਈ ਆਪਣੀ ਕਾਰ ਨੰਬਰ PB91-6-8990 ਮਾਰਕਾ-20 ਮੈਗਨਾ, ਰੰਗ ਸਫੇਦ ਰਾਤ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਦੇ ਸਾਹਮਣੇ 24 ਘੰਟੇ ਸ਼ਰਾਬ ਦੇ ਠੇਕੇ ਤੇ ਸ਼ਰਾਬ ਲੈਣ ਲਈ ਆਇਆ ਕ੍ਰੀਬ 3:45 ਏ.ਐਮ ਤੇ ਮੁਦਈ ਆਪਣੀ ਕਾਰ ਟਾਇਰ ਮਾਰਕਿਟ ਸ਼ਰਾਬ ਦੇ ਠੇਕੇ ਦੇ ਨਾਲ ਵਾਲੀ ਗਲੀ ਵਿੱਚ ਲਗਾ ਕੇ ਇੱਕ ਬੀਅਰ ਦੀ ਬੋਤਲ ਲੈ ਕੇ ਵਾਪਸ ਆ ਕੇ ਕਾਰ ਵਿੱਚ ਬੈਠਣ ਲੱਗਾ ਤਾਂ ਇੱਕਦਮ 2 ਮੋਨੇ ਨੌਜਵਾਨ ਜਿਨਾਂ ਵਿੱਚੋਂ ਇੱਕ ਜਿਸ ਨੇ ਕਾਲੀ ਗੋਲ ਗਲੇ ਦੀ ਟੀ ਸ਼ਰਟ ਤੇ ਨੀਲੀ ਜੀਨ ਪਾਈ ਮੁੱਲਾ ਟਾਇਪ ਜੋ ਭਲਵਾਨ ਲੱਗਦਾ ਸੀ। ਮੁਦਈ ਨਾਲ ਕੁੱਟ ਮਾਰ ਕਰਕੇ ਚਾਬੀ ਤੇ ਮੋਬਾਇਲ ਖੋਹ ਲਿਆ ਦੋਵਾਂ ਨੇ ਜਾਨ ਤੋਂ ਮਾਰ ਦੇਣ ਦੀ ਧਮਕੀ ਦੇ ਕੇ ਕਾਰ ਦੀ ਚਾਬੀ ਤੇ ਮੋਬਾਇਲ ਖੋਹ ਲਿਆ ਤੇ ਧੱਕਾ ਦੇ ਕੇ ਸੁੱਟ ਕੇ ਕਾਰ ਸਟਾਰਟ ਕਰਕੇ ਸਮੇਤ ਮੋਬਾਇਲ ਕਾਰ ਭਜਾ ਕੇ ਜਗਰਾਉਂ ਪੁਲ ਵੱਲ ਨੂੰ ਜਾ ਕੇ ਲੈ ਗਏ। ਜਿਸ ਤੋਂ ਬਾਅਦ