Home KAVITA ਮੁਹੱਬਤ ਦੀ ਦੁਕਾਨ – ਕਵੀਤਾ -ਲੇਖਕ ਸੁਦਾਗਰ ਅਲੀ ਪਿੰਡ ਰਸੂਲਪੁਰ-Shop of Love...

ਮੁਹੱਬਤ ਦੀ ਦੁਕਾਨ – ਕਵੀਤਾ -ਲੇਖਕ ਸੁਦਾਗਰ ਅਲੀ ਪਿੰਡ ਰਸੂਲਪੁਰ-Shop of Love – Poem – Writer Sudagar Ali Village Rasulpur

50
0

ਮੁਹੱਬਤ ਦੀ ਦੁਕਾਨ – ਕਵੀਤਾ -ਲੇਖਕ ਸੁਦਾਗਰ ਅਲੀ ਪਿੰਡ ਰਸੂਲਪੁਰ-Shop of Love – Poem – Writer Sudagar Ali Village Rasulpur

————————————— 

 ਮੁਹੱਬਤ ਦੀ ਦੁਕਾਨ

————————————— 

ਪਿੰਡ ਰਸੂਲਪੁਰ ਵਿੱਚ

ਮੁਹੱਬਤ ਦੀ ਦੁਕਾਨ ਚਲਾਈ ਐ,

ਜਿਹੜਾ ਮਰਜੀ ਆਜੇ ਉਹਦੀ ਹੁੰਦੀ ਸੁਣਵਾਈ ਐ।

ਸੱਚ ਜਿਹੜੇ ਨੇ ਬੋਲਦੇ, ਉਨਾਂ ਸਮਾਜ ਵਿੱਚ ਪੂਰੀ ਟੋਹਰ ਬਣਾਈ ਐ।

ਆਪਸ ਵਿੱਚ ਰੱਖੋਪਿਆਰ ਬਣਾਕੇ,ਕਿਉਂ ਇੱਕ ਦੂਸਰੇ ਤੋਂ ਦੂਰੀ ਬਣਾਈ ਐ।

ਪੈਸਾ ਕੋਈ ਚੀਜ਼ ਨੀ ਮਿੱਤਰੋ,ਐਵੇਂ ਰਿਸ਼ਤੇਦਾਰੀਆਂ ਵਿੱਚ ਦੂਰੀ ਬਣਾਈ ਐ।

ਕਿਸੇ ਨਾਲ ਕੋਈ ਵੈਰ ਵਿਰੋਧ ਨਹੀ, ਉਨਾਂ ਨੇ ਸੱਚੀ ਗੱਲ ਸੁਣਾਈ ਐ।

ਸਮਾਜ ਦੀ ਸੇਵਾ ਕਰਨ ਲਈ, ਅਸੀਂ ਇਹੀ ਮੁਹੱਬਤ ਬਣਾਈ ਐ।

ਕਰਕੇ ਦੇਖਲੋ ਭਲਾ ਕਿਸੇ ਦਾ, ਉਨਾਂ ਤੇ ਰੱਬ ਦੀ ਰਹਿਮਤ ਹੋਈ ਐ।

ਸਮਾਜ ਵਿੱਚ ਬੰਦੇ ਤਾਂ ਬਹੁਤ ਵਿਚਰਦੇ, ਪਰ ਇਨਸਾਨੀਅਤ ਦੀ ਗੱਲ ਸੁਣਾਈ ਐ।

ਪਿੰਡ ਰਸੂਲਪੁਰ ਵਿੱਚ ਜਾ ਕੇ ਦੇਖਲੋ, ਸੁਦਾਗਰ ਅਲੀ ਨੇ ਮੁਹੱਬਤ ਦੀ ਦੁਕਾਨ ਚਲਾਈ ਐ।

ਸੁਦਾਗਰ ਅਲੀ ਪਿੰਡ ਰਸੂਲਪੁਰ

Previous articleਜਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਨਿਰਵਿਘਨ ਅਤੇ ਸ਼ਾਂਤੀਪੂਰਨ ਵੋਟਿੰਗ ਲਈ ਵੋਟਰਾਂ ਅਤੇ ਅਧਿਕਾਰੀਆਂ ਦਾ ਕੀਤਾ ਧੰਨਵਾਦ 
Next articleਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਵੱਲੋਂ ਲੁਧਿਆਣਾ ਲਈ ਮਾਈਕਰੋ ਫੋਰੈਸਟ ਪ੍ਰੋਜੈਕਟ ਦਾ ਉਦਘਾਟਨ – ਲੁਧਿਆਣਾ ਨੂੰ ਭਾਰਤ ਦਾ ਸਭ ਤੋਂ ਹਰਿਆ ਭਰਿਆ ਸ਼ਹਿਰ ਬਣਾਉਣਾ ਮੁੱਖ ਟੀਚਾ – ਇੱਕ ਏਕੜ ‘ਚ 5000 ਬੂਟੇ ਲਗਾਏ ਜਾਣਗੇ

LEAVE A REPLY

Please enter your comment!
Please enter your name here