ਸ਼੍ਰੀ ਰਾਮ ਨੌਮੀ ਦੇ ਮੌਕੇ ਤੇ ਸ਼੍ਰੀ ਰਾਮ ਮਹੋਤਸਵ ਕਮੇਟੀ ਦੁੱਗਰੀ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਵਿਚ ਬੀਜੇਪੀ ਦੁਗਰੀ ਮੰਡਲ ਦੀ ਟੀਮ ਵੱਲੋਂ ਸੇਵਾ ਕੀਤੀ ਗਈ ਇਸ ਮੌਕੇ ਬੀਜੇਪੀ ਦੁਗਰੀ ਮੰਡਲ ਦੀ ਟੀਮ ਵੱਲੋਂ ਉਪ ਪ੍ਰਧਾਨ ਰੋਹਿਤ ਸ਼ਰਮਾ ਆਪਣੀ ਟੀਮ ਨਾਲ ਇਸ ਸ਼ੋਭਾ ਯਾਤਰਾ ਵਿਚ ਹਾਜ਼ਰੀ ਲਗਵਾਈ ਅਤੇ ਸੇਵਾ ਕੀਤੀ ਇਸ ਤੋਂ ਇਲਾਵਾ ਦੁੱਗਰੀ ਮੰਡਲ ਦੇ ਜਰਨਲ ਸੈਕਟਰੀ ਸ਼੍ਰੀ ਰਾਕੇਸ਼ ਪਰਾਸ਼ਰ ਜੀ ਵਲੋਂ ਦੁਗਰੀ ਫੇਸ -1 ਦੀ ਮਾਰਕਿਟ ਵਿਚ ਲੰਗਰ ਲਾਇਆ ਗਿਆ ਅਤੇ ਸ਼ੋਭਾ ਯਾਤਰਾ ਦਾ ਸੁਆਗਤ ਕੀਤਾ ਗਿਆ. ਵਾਰਡ ਨੰਬਰ -49 ਦੇ ਕੌਂਸਲਰ ਸ਼੍ਰੀਮਤੀ ਅਨੀਤਾ ਰਾਜ ਸ਼ਰਮਾ ਜੀ ਅਤੇ ਰਾਜ ਕੁਮਾਰ ਸ਼ਰਮਾ ਜੀ,ਲਲਿਤ ਸੂਦ ਜੀ ਅਤੇ ਦੁਰਗਾ ਮਾਤਾ ਮੰਦਿਰ ਦੀ ਟੀਮ ਵਲੋਂ ਦੁਗਰੀ ਰੋਡ ਸ਼ਮਸ਼ਾਨ ਘਾਟ ਦੇ ਸਾਮ੍ਹਣੇ ਲੰਗਰ ਲਾਇਆ ਗਿਆ ਅਤੇ ਸ਼ੋਭਾ ਯਾਤਰਾ ਦਾ ਸੁਆਗਤ ਕੀਤਾ ਗਿਆ, ਇਸ ਸ਼ੋਭਾ ਯਾਤਰਾ ਵਿਚ ਬੀਜੇਪੀ ਦੁੱਗਰੀ ਮੰਡਲ ਦੀ ਮਹਿਲਾ ਮੋਰਚਾ ਦੇ ਪ੍ਰਧਾਨ ਰੁਪਮ ਸ਼ਰਮਾ ਅਤੇ ਸੰਤੋਸ਼ ਵਿਜ ਜੀ ਵਲੋਂ ਵੀ ਹਾਜ਼ਰੀ ਭਰੀ ਅਤੇ ਯਾਤਰਾ ਦਾ ਸੁਆਗਤ ਕੀਤਾ ਇਸ ਸ਼ੋਭਾ ਯਾਤਰਾ ਵਿਚ ਵਾਰਡ ਨੰਬਰ -48 ਤੋਂ ਬੀਜੇਪੀ ਦੇ ਉਮੀਦਵਾਰ ਅਤੇ ਬੀਜੇਪੀ ਐਸ.ਸੀ ਮੋਰਚਾ ਦਿਹਾਤੀ ਦੇ ਪ੍ਰਧਾਨ ਸ਼੍ਰੀ ਕੇ.ਪੀ ਰਾਣਾ ਜੀ, ਦੁਗਰੀ ਮੰਡਲ ਦੇ ਪ੍ਰਧਾਨ ਪਰਗਟ ਸਿੰਘ ਜੀ, ਐਡਵੋਕੇਟ ਨਵੀਨ ਸ਼ਰਮਾ ਜੀ, ਕਮੇਟੀ ਚੈਅਰਮੈਨ ਵਿਭੋਰ ਗਰਗ ਜੀ,ਕਮੇਟੀ ਪ੍ਰਧਾਨ ਸ਼ਿਵਰਾਮ ਗੁਪਤਾ ਜੀ, ਰਵੀ ਯਾਦਵ, ਵਿਜੇ ਚੌਹਾਨ ਹਾਜ਼ਰ ਹੋਏ.
ਫ਼ੋਟੋ – ਵਾਰਡ ਨੰਬਰ -49 ਦੇ ਕੌਂਸਲਰ ਸ਼੍ਰੀਮਤੀ ਅਨੀਤਾ ਰਾਜ ਸ਼ਰਮਾ ਜੀ ਅਤੇ ਰਾਜ ਕੁਮਾਰ ਸ਼ਰਮਾ ਜੀ ਅਤੇ ਲਲਿਤ ਸੂਦ ਜੀ ਵਲੋਂ ਬੀਜੇਪੀ ਦੁਗਰੀ ਮੰਡਲ ਦੀ ਟੀਮ ਨੂੰ ਸਨਮਾਣਿਤ ਕੀਤਾ ਗਿਆ
ਫ਼ੋਟੋ ਕੈਪਸ਼ਨ – ਮਹਿਲਾ ਮੋਰਚਾ ਦੇ ਪ੍ਰਧਾਨ ਸ਼੍ਰੀਮਤੀ ਰੂਪਮ ਸ਼ਰਮਾ ਅਤੇ ਸੰਤੋਸ਼ ਵਿਜ ਜੀ ਆਪਣੀ ਟੀਮ ਨਾਲ ਇਸ ਸ਼ੋਭਾ ਯਾਤਰਾ ਵਿਚ ਹਾਜ਼ਰੀ ਲੈਂਦੇ ਹੋਏ ।