Home Hoshiarpur Mukerian ਸਾਂਝੇ ਅਧਿਆਪਕ ਮੋਰਚੇ ਵੱਲੋਂ ਭਾਰੀ ਮੀਂਹ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ... HoshiarpurMukerianPunjabi ਸਾਂਝੇ ਅਧਿਆਪਕ ਮੋਰਚੇ ਵੱਲੋਂ ਭਾਰੀ ਮੀਂਹ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ 31 ਜੁਲਾਈ ਤੱਕ ਕਰਨ ਦੀ ਮੰਗ By rajiv - 23/07/2023 212 0 FacebookTwitterPinterestWhatsApp ਸਾਂਝੇ ਅਧਿਆਪਕ ਮੋਰਚੇ ਵੱਲੋਂ ਭਾਰੀ ਮੀਂਹ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ 31 ਜੁਲਾਈ ਤੱਕ ਕਰਨ ਦੀ ਮੰਗ ਮੁਕੇਰੀਆਂ 22 ਜੁਲਾਈ ( ਸੁਖਵਿੰਦਰ ਸਿੰਘ ਮਹਿਰਾ ) ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਰਜਤ ਮਹਾਜਨ , ਸਤੀਸ਼ ਕੁਮਾਰ,ਜਸਵੰਤ ਸਿੰਘ ਅਤੇ ਮਨਜੀਤ ਸਿੰਘ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦੇ ਹੋਇਆਂ ਕਿਹਾ ਕਿ ਇਸ ਭਾਰੀ ਬਰਸਾਤ ਵਿੱਚ ਸਕੂਲ ਸਟਾਫ਼ ਅਤੇ ਬੱਚਿਆਂ ਦਾ ਸਕੂਲ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਅਤੇ ਸਕੂਲ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਹੈ। ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਸਮ ਵਿਭਾਗ ਨੇ ਜੋ ਆਉਣ ਵਾਲੇ ਕੁੱਝ ਦਿਨਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਉਸਨੂੰ ਵੇਖਦੇ ਹੋਏ ਪੰਜਾਬ ਸਰਕਾਰ ਤੁਰੰਤ ਸਕੂਲਾਂ ਵਿੱਚ ਛੁੱਟੀਆਂ 31 ਜੁਲਾਈ ਤੱਕ ਕਰ ਦੇਵੇ ਤਾਂ ਜੋ ਕਿਸੇ ਵੀ ਅਨਸੁਖਾਵੀਂ ਘਟਨਾ ਹੋਣ ਤੋਂ ਬਚਿਆ ਜਾ ਸਕੇ। ਇਸ ਮੌਕੇ ਬਲਵਿੰਦਰ ਟਾਕ, ਬ੍ਰਿਜ ਮੋਹਨ ,ਰਜੇਸ਼ ਕੁਮਾਰ, ਪਰਮਜੀਤ ਸਿੰਘ ,ਗੁਲਵਿੰਦਰ ਸਿੰਘ, ਰਾਜੇਸ਼ ਕੁਮਾਰ, ਸੁਰਿੰਦਰ ਸਿੰਘ, ਸੁਰੇਸ਼ ਲੋਹਗੜ੍ਹ, ਸੁਖਜਿੰਦਰ ਸਿੰਘ, ਅਰਵਿੰਦਰ ਰਾਣਾ, ਅਨਿਲ ਕੁਮਾਰ ,ਕੁਲਵੰਤ ਸਿੰਘ, ਸੁਦੇਸ਼ ਮਹਾਜਨ ਅਤੇ ਰੌਸ਼ਨ ਲਾਲ ਆਦਿ ਸਾਥੀ ਹਾਜਰ ਸਨ। ਫੋਟੋ – ਕਵਨਪ੍ਰੀਤ ਸਿੰਘ ਮਹਿਰ ਰਿਪੋਰਟ : ਪੱਤਰਕਾਰ ਸੁਖਵਿੰਦਰ ਸਿੰਘ ਮਹਿਰਾ ਫੋਟੋ – ਕਵਨਪ੍ਰੀਤ ਸਿੰਘ ਮਹਿਰਾ