Police team of Inspector Balwinder Kaur Chief Officer Police Station Division No. 8 arrested 01 accused of looting and recovered 01 Activa and 05 mobile phones.
ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਦੀ ਪੁਲਿਸ ਟੀਮ ਨੇ ਲੁੱਟਾ ਖੋਹਾਂ ਕਰਨ ਵਾਲੇ 01ਦੋਸ਼ੀ ਨੂੰ ਗਿਰਫ਼ਤਾਰ ਕਰਕੇ 01,ਐਕਟੀਵਾ ਅਤੇ 05,ਮੋਬਾਈਲ ਫੋਨ ਬਰਾਮਦ ਕੀਤੇ ਗਏ।
ਇੰਸਪੈਕਟਰ ਬਲਵਿੰਦਰ ਕੌਰ ਨੇ ਕ੍ਰਾਈਮ ਟ੍ਰੈਕਰਸ ਟੀਮ ਨੂੰ ਦੱਸਿਆ ਕਿ ਦੋਸ਼ੀ ਡੀ.ਐੱਮ.ਸੀ ਹਸਪਤਾਲ ਅੰਦਰੋਂ ਵੇਟਿੰਗ ਰੂਮ ਵਿੱਚ ਸੁੱਤੇ ਪਏ ਲੋਕਾਂ ਦੇ ਮੋਬਾਇਲ ਫੋਨ ਚੋਰੀ ਕਰਦਾ ਸੀ
ਲੁਧਿਆਣਾ ਮਾਨਯੋਗ ਸ:ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਸ:ਜਸਕਰਨਜੀਤ ਸਿੰਘ ਤੇਜਾ PPS ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ, ਸ੍ਰੀ ਸ਼ੁਭਮ ਅਗਰਵਾਲ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਸ੍ਰੀ ਜਤਿਨ ਬਾਂਸਲ PPS, ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਲੁਧਿਆਣਾ ਜੀ ਦੀ ਯੋਗ ਅਗਵਾਈ ਅਤੇ ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 086 ਮਿਤੀ 01-07- 2024 ਅ/ਧ 305 ਭਾਰਤੀ ਨਿਆਂ ਸੰਹਿਤਾ ਵਾਧਾ ਜੁਰਮ 317(2) ਭਾਰਤੀ ਨਿਆਂ ਸੰਹਿਤਾ ਥਾਣਾ ਡਵੀਜਨ ਨੰਬਰ 08 ਲੁਧਿਆਣਾ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਸੁਦਾ ਪੰਜ ਮੋਬਾਇਲ ਫੋਨ ਜਿਨ੍ਹਾਂ ਵਿੱਚੋ ਇੱਕ ਮੋਬਾਇਲ ਫੋਨ ਵੀਵੋ ਰੰਗ ਨੀਲਾ, ਦੂਸਰਾ ਮੋਬਾਇਲ ਫੋਨ ਉਪੋ ਰੰਗ ਸਕਾਈ, ਤੀਸਰਾ ਮੋਬਾਇਲ ਫੋਨ ਰੈਡਮੀ ਰੰਗ ਨੀਲਾ,ਚੌਥਾ ਮੋਬਾਇਲ ਫੋਨ ਸੈਮਸੰਗ ਰੰਗ ਕਾਲਾ, ਪੰਜਵਾਂ ਮੋਬਾਇਲ ਫੋਨ ਸੈਮਸੰਗ ਰੰਗ ਕਾਲਾ ਮੋਬਾਇਲ ਫੋਨ,ਐਕਟਿਵਾ ਸਕੂਟਰੀ ਨੰਬਰੀ PB-08-FC-1553 ਰੰਗ ਚਿੱਟਾ ਬ੍ਰਾਮਦ ਕੀਤਾ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।