Home Punjab Hoshiarpur ਪਤੀ ਤੇ ਬੇਟੇ ਨੇ ਬਜ਼ੁਰਗ ਮਾਤਾ ਨੂੰ ਕੱਢਿਆ ਸੀ ਘਰੋਂ ਬਾਹਰ :... PunjabHoshiarpurPunjabi ਪਤੀ ਤੇ ਬੇਟੇ ਨੇ ਬਜ਼ੁਰਗ ਮਾਤਾ ਨੂੰ ਕੱਢਿਆ ਸੀ ਘਰੋਂ ਬਾਹਰ : ਤਹਿਸੀਲ-ਦਸੂਹਾ ਜ਼ਿਲ੍ਹਾ -ਹੁਸ਼ਿਆਰਪੁਰ By rajiv - 20/07/2023 57 0 FacebookTwitterPinterestWhatsApp ਬਜ਼ੁਰਗ ਮਾਤਾ ਦੇ ਇੰਨਸਾਫ਼ ਨੂੰ ਲੈ ਕੇ ਜੱਥੇਬੰਦੀਆਂ ਹੋਈਆ ਇੱਕਜੁੱਟ । ਪਤੀ ਤੇ ਬੇਟੇ ਨੇ ਬਜ਼ੁਰਗ ਮਾਤਾ ਨੂੰ ਕੱਢਿਆ ਸੀ ਘਰੋਂ ਬਾਹਰ ਦੋ ਮਹੀਨੇ ਤੌਂ ਇੰਨਸਾਫ਼ ਲਈ ਮਾਤਾ ਕੱਢ ਰਹੀ ਸੀ ਥਾਨਿਆਂ ਦੇ ਚੱਕਰ । 24 ਜੁਲਾਈ ਨੂੰ ਜੱਥੇਬੰਦੀਆ ਦਾ ਵਫਦ ਮਿਲੇਗਾ ਦਸੂਹਾ ਐਸ. ਡੀ. ਐਮ ਨੂੰ । ਦਸੂਹਾ 20 ਜੁਲਾਈ (ਸੁਖਵਿੰਦਰ ਸਿੰਘ ਮਹਿਰਾ)ਅੱਜ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾਂ ਦਲ ਦੇ ਹੈੱਡ ਕੁਆਟਰ ਪਿੰਡ- ਚੱਕ ਕਾਸ਼ਮ ਤਹਿਸੀਲ-ਦਸੂਹਾ ਜ਼ਿਲ੍ਹਾ -ਹੁਸ਼ਿਆਰਪੁਰ ਵਿਖੇ ਸਮੂਹ ਇਨਸਾਫ ਪਸੰਦ ਸਮਾਜਿਕ , ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਜਿਸ ਦੇ ਵਿੱਚ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ, ਨੌਜਵਾਨ ਕਿਸਾਨ ਮਜਦੂਰ ਭਲਾਈ ਸੋਸਾਇਟੀ ਪੰਜਾਬ , ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਪੰਜਾਬ , ਭਾਈ ਮਨੀ ਸਿੰਘ ਸ਼ਹੀਦ ਇੰਟਰਨੇਸ਼ਨਲ ਟਰੱਸਟ ਪੰਜਾਬ , ਦੇ ਸਮੂਹ ਆਗੂਆ ਦੀ ਭਾਰੀ ਇੱਕਠ ਵਿੱਚ ਮੀਟਿੰਗ ਹੋਈ ਜਿਸ ਦੇ ਵਿੱਚ ਮੁੱਖ ਮੁੱਦਾ ਮਾਤਾ ਪਰਮਜੀਤ ਕੌਰ ਵਾਸੀ ਪਿੰਡ-ਖੁਣਖੁਣ ਖੁਰਦ,ਥਾਣਾ- ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਜਿਹਨਾਂ ਨੂੰ ਉਹਨਾਂ ਦੇ ਪਤੀ ਅਤੇ ਪੁੱਤਰ ਵੱਲੋਂ ਤਕਰੀਬਨ 2 ਮਹੀਨੇ ਤੋਂ ਘਰੋਂ ਕੱਢ ਦਿੱਤਾ ਗਿਆ ਸੀ ਤੇ ਜੱਥੇਬੰਦੀਆਂ ਦੇ ਆਗੂਆ ਨੇ ਦੱਸਿਆ ਮਾਤਾ ਜੀ ਦੀ ਤਕਰੀਬਨ 80 ਸਾਲ ਦੀ ਉਮਰ ਦੇ ਵਿੱਚ ਘਰੋਂ ਬੇਘਰ ਹੋ ਕੇ ਧੱਕੇ ਖਾ ਰਹੇ ਹਨ ਅਤੇ ਮਾਤਾ ਜੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਪੁਲਸ ਪ੍ਰਸ਼ਾਸਨ ਹੁਸ਼ਿਆਰਪੁਰ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਅਤੇ ਮਾਤਾ ਜੀ ਘਰੋਂ ਬੇਘਰ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਵਾਸਤੇ ਅਤੇ ਮਾਤਾ ਜੀ ਨੂੰ ਵਾਪਸ ਸਤਿਕਾਰ ਦੇ ਨਾਲ ਉਨ੍ਹਾਂ ਦੇ ਘਰ ਵਿਖੇ ਵਾੜਨ ਵਾਸਤੇ ਸਮੂਹ ਜੱਥੇਬੰਦੀਆਂ ਦਾ ਵਫ਼ਦ ਮਿਤੀ- 24.07.2023 ਨੂੰ ਐੱਸ ਡੀ ਐਮ ਦਸੂਹਾ ਨੂੰ ਮਿਲਿਆ ਜਾਵੇਗਾ ਜੇਕਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਅਤੇ ਮਾਤਾ ਜੀ ਨੂੰ ਦੁਬਾਰਾ ਸਤਿਕਾਰ ਦੇ ਨਾਲ ਉਹਨਾਂ ਦੇ ਘਰ ਨਹੀਂ ਵਾੜਿਆ ਜਾਂਦਾ ਅਤੇ ਪ੍ਰਸ਼ਾਸ਼ਨ ਵੱਲੋਂ ਜੇਕਰ ਕਿਸੇ ਵੀ ਕਿਸਮ ਦਾ ਇਨਸਾਫ਼ ਨਹੀਂ ਮਿਲਿਆ ਤਾਂ ਸਮੂਹ ਜਥੇਬੰਦੀਆਂ ਵੱਡੇ ਪੱਧਰ ਤੇ ਸੰਘਰਸ਼ ਕਰਨਗੀਆਂ ਅਤੇ ਮਾਤਾ ਜੀ ਨੂੰ ਆਪ ਉਨ੍ਹਾਂ ਦੇ ਘਰ ਸਤਿਕਾਰ ਨਾਲ ਛੱਡ ਕੇ ਆਇਆ ਜਾਵੇਗਾ।ਇਸ ਦੀ ਨਿਰੋਲ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੋਕੇ ਤੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾਂ ਦਲ , ਬਲਕਾਰ ਸਿੰਘ ਮੱਲੀ ਪ੍ਰਧਾਨ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ , ਓਂਕਾਰ ਸਿੰਘ ਧਾਮੀ ਪ੍ਰਧਾਨ ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਪੰਜਾਬ , ਭਾਈ ਸਤਨਾਮ ਸਿੰਘ ਧਨੌਆ ਪ੍ਰਧਾਨ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਪੰਜਾਬ , ਓਂਕਾਰ ਸਿੰਘ ਪੁਰਾਣਾ ਭੰਗਾਲਾ ਜਰਨਲ ਸਕੱਤਰ ਕਿਸਾਨ ਮਜ਼ਦੂਰ ਹੱਤਕਾਰੀ ਸਭਾ ਪੰਜਾਬ , ਭਾਈ ਦਲੀਪ ਸਿੰਘ ਬਿੱਕਰ ਚੇਅਰਮੈਨ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਟਰੱਸਟ ਅਤੇ ਮਿਸ਼ਨ ਪੰਜਾਬ , ਅਤੇ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।