Home Punjab Ludhiana ਪੱਪੂ ਕੁਮਾਰ ਵਾਰਡ ਨੰਬਰ 39 ਤੋ ਪ੍ਰਧਾਨ,ਹਰਦੀਪ ਸਿੰਘ ਚੇਅਰਮੈਨ ਅਤੇ ਗੁਰਬਖਸ਼ ਸਿੰਘ... PunjabLudhianaNationalNGOSocial WorkTushar News Reporter ਪੱਪੂ ਕੁਮਾਰ ਵਾਰਡ ਨੰਬਰ 39 ਤੋ ਪ੍ਰਧਾਨ,ਹਰਦੀਪ ਸਿੰਘ ਚੇਅਰਮੈਨ ਅਤੇ ਗੁਰਬਖਸ਼ ਸਿੰਘ ਮੀਤ ਪ੍ਰਧਾਨ ਨਿਯੁਕਤ By rajiv - 20/02/2025 29 0 FacebookTwitterPinterestWhatsApp ਪੱਪੂ ਕੁਮਾਰ ਵਾਰਡ ਨੰਬਰ 39 ਤੋ ਪ੍ਰਧਾਨ,ਹਰਦੀਪ ਸਿੰਘ ਚੇਅਰਮੈਨ ਅਤੇ ਗੁਰਬਖਸ਼ ਸਿੰਘ ਮੀਤ ਪ੍ਰਧਾਨ ਨਿਯੁਕਤ ਜ਼ਰੂਰਤ ਮੰਦ ਲੋਕਾ ਦੀ ਮਦਦ ਕਰਨਾ ਹੀ ਸੀ.ਆਈ.ਟੀ ਦਾ ਮੁੱਖ ਮਕਸਦ – ਡਾ. ਗੌਰਵ ਅਰੌੜਾ ਲੁਧਿਆਣਾ( ਤੁਸ਼ਾਰ )ਕ੍ਰਾਈਮ ਇਨਵੈੱਸਟੀਗੇਸ਼ਨ ਟੀਮ ਰਜਿ.(ਸੀ.ਆਈ.ਟੀ)ਵੱਲੋਂ ਟੀਮ ਦਾ ਵਿਸਥਾਰ ਕਰਦੇ ਹੋਏ ਪੱਪੂ ਕੁਮਾਰ ਨੂੰ ਵਾਰਡ ਨੰਬਰ 39 ਤੋ ਪ੍ਰਧਾਨ ਨਿਯੁਕਤ ਕੀਤਾ ਗਿਆ।ਮੀਟਿੰਗ ਦਾ ਆਯੋਜਨ ਕੋਟ ਮੰਗਲ ਮੁੱਖ ਦਫ਼ਤਰ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਤੋਰ ਤੇ ਸੀ ਆਈ ਟੀ ਦੇ ਪੰਜਾਬ ਪ੍ਰਧਾਨ ਡਾ. ਗੌਰਵ ਅਰੌੜਾ(ਐਡਵੋਕੇਟ) ਸ਼ਾਮਿਲ ਹੋਏ ਅਤੇ ਉਨ੍ਹਾਂ ਨਾਲ ਸਟੇਟ ਵਾਈਸ ਪ੍ਰਧਾਨ ਜਸਵੀਰ ਕਲੋਤਰਾ ਮੋਜੂਦ ਰਹੇ।ਇਸ ਮੌਕੇ ਡਾ.ਗੌਰਵ ਅਰੌੜਾ ਜੀ ਵੱਲੋਂ ਪੱਪੂ ਕੁਮਾਰ ਦੀਆ ਸੇਵਾਵਾਂ ਨੂੰ ਦੇਖ ਦੇ ਹੋਏ ਅਤੇ ਵਾਰਡ ਨੰਬਰ 39 ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਪੱਪੂ ਕੁਮਾਰ ਵਾਰਡ ਨੰਬਰ 39 ਦਾ ਪ੍ਰਧਾਨ,ਹਰਦੀਪ ਸਿੰਘ ਨੂੰ ਚੇਅਰਮੈਨ ਅਤੇ ਗੁਰਬਖਸ਼ ਸਿੰਘ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।ਡਾ.ਗੌਰਵ ਅਰੌੜਾ ਜੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾ ਨੂੰ ਆਪਣੇ ਕੰਮ ਕਰਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦੇ ਉਨਾਂ ਦਾ ਕੰਮ ਨਹੀਂ ਕਰਾਉਂਦੇ ਸਨ ਤਾਂ ਲੋਕ ਸਾਡੇ ਦਫ਼ਤਰ ਆਉਂਦੇ ਸਨ ਕੰਮ ਕਰਵਾਉਣ ਲਈ,ਜ਼ਰੂਰਤ ਮੰਦ ਲੋਕਾ ਨੂੰ ਸੀ ਆਈ ਟੀ ਦੀਆ ਸੇਵਾਵਾਂ ਲੈਣ ਚ ਦਿੱਕਤ ਨਾ ਆਵੇ ਇਸ ਲਈ ਹਰ ਵਾਰਡ ਵਿਚ ਪ੍ਰਧਾਨ ਨਿਯੁਕਤ ਕੀਤੇ ਜਾਣਗੇ ਅਤੇ ਹਰ ਵਾਰਡ ਵਿਚ ਸੀ.ਆਈ.ਟੀ ਦੀ ਟੀਮ ਹੋਵੇਗੀ ਜ਼ੋ ਲੋਕਾ ਦੀ ਸੇਵਾ ਵਿੱਚ ਹਾਜ਼ਰ ਰਹੇਗੀ।