Home Crime News ਮੁੱਖ ਅਫਸਰ ਥਾਣਾ ਸਦਰ ਗੁਰਪ੍ਰੀਤ ਸਿੰਘ ਦੀ टीम ਵੱਲੋਂ ਦੋ ਦੋਸ਼ੀਆ ਨੂੰ...

ਮੁੱਖ ਅਫਸਰ ਥਾਣਾ ਸਦਰ ਗੁਰਪ੍ਰੀਤ ਸਿੰਘ ਦੀ टीम ਵੱਲੋਂ ਦੋ ਦੋਸ਼ੀਆ ਨੂੰ ਕਾਬੂ ਕਰਕੇ ਉਹਨਾ ਪਾਸੋਂ 03 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

82
1

ਮੁੱਖ ਅਫਸਰ ਥਾਣਾ ਸਦਰ ਗੁਰਪ੍ਰੀਤ ਸਿੰਘ ਦੀ टीम ਵੱਲੋਂ ਦੋ ਦੋਸ਼ੀਆ ਨੂੰ ਕਾਬੂ ਕਰਕੇ ਉਹਨਾ ਪਾਸੋਂ 03 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸ੍ਰੀ ਮਨਦੀਪ ਸਿੰਘ ਸਿੱਧੂ, IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਨਸ਼ਾ ਤੱਸਕਰਾ ਵਿਅਕਤੀਆ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਰਵਚਰਨ ਸਿੰਘ ਬਰਾੜ PPS/ICP/R, ਸ਼੍ਰੀ ਸੁਹੇਲ ਕਾਸਿਮ ਮੀਰ
IPS/ADCP-2 ਅਤੇ ਸ਼੍ਰੀ ਰਾਜੇਸ਼ ਕੁਮਾਰ PPS/ACP South ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਵੱਲੋਂ ਦੋ ਦੋਸ਼ੀਆ ਨੂੰ ਕਾਬੂ ਕਰਕੇ ਉਹਨਾ ਪਾਸੋਂ 03 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
03 ਕਿਲੋਗ੍ਰਾਮ ਅਫੀਮ ਮਿਤੀ 10-07-2023 ਨੂੰ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਸਮੇਤ ਪੁਲਿਸ ਪਾਰਟੀ ਦੇ ਬਾਸਿਲਸਲਾ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਪਿੰਡ ਝਾਡੇ ਤੋ
ਫਿਰੋਜਪੁਰ ਰੋੜ ਨੂੰ ਜਾ ਰਹੇ ਸੀ ਤਾਂ ਫਿਰੋਜਪੁਰ ਰੋਡ ਲੁਧਿਆਣਾ ਲਿੰਕ ਸੜਕੇ ਸੜਕੇ ਪਿੰਡ ਝਾਡੇ ਫਾਟਕਾਂ ਪਾਸ ਦੋ ਵਿਅਕਤੀ ਸੜਕ ਦੇ ਸੱਜੇ ਪਾਸੇ ਬੈਠੇ ਦਿਖਾਈ ਦਿਤੇ ਜਿਹਨਾ ਪਾਸ ਇਕ ਪਿੱਠੂ ਬੈਗ ਰੰਗ ਕਾਲਾ / ਲਾਲ
ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਕੇ ਖੇਤਾ ਵੱਲ ਨੂੰ ਹੋ ਤੁਰ ਪਏ ਜੋ ਸੱਕ ਦੀ ਬਿਨਾਹ ਪਰ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਹਨਾ ਦੋਨਾ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਦਾ ਨਾਮ ਪਤਾ ਪੁੱਛਿਆ ਤਾਂ ਜੋ ਭਾਰੇ ਸਰੀਰ ਵਾਲੇ ਵਿਅਕਤੀ ਨੇ ਆਪਣਾ ਨਾਮ ਵਿਸ਼ਨਾ ਰਾਮ ਪੁੱਤਰ ਡੋਕਲਰਾਮ ਵਾਸੀ ਪਿੰਡ ਬਾਵੜੀ ਥਾਣਾ ਖੜੱਪਾ ਜਿਲਾ ਜੋਧਪੁਰ ਰਾਜਸਥਾਨ ਦੱਸਿਆ ਅਤੇ ਦੂਜੇ ਪਤਲੇ ਵਿਅਕਤੀ ਨੇ ਆਪਣਾ ਨਾਮ ਮਹਿੰਦਰ ਕੁਮਾਰ ਪੁੱਤਰ ਬੀਜਾਰਾਮ ਵਾਸੀ ਪਿੰਡ ਅੰਨੂਆਣਾ ਥਾਣਾ ਖੜੱਪਾ ਜਿਲਾ ਜੋਧਪੁਰ ਰਾਜਸਥਾਨ ਦੱਸਿਆ।ਜੋ ਮੁੱਖ ਅਫਸਰ ਥਾਣਾ ਸਦਰ ਦੀ ਇਤਲਾਹ ਮਿਲਣ ਪਰ ਸ਼੍ਰੀ ਰਾਜੇਸ਼ ਕੁਮਾਰ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਮੋਕਾ ਪਰ ਪੁੱਜੇ, ਜਿਹਨਾ ਨੂੰ ਦੋਸੀਆਂਨ ਨੇ ਆਪਣੀ ਤੇ ਆਪਣੇ ਪਿੱਠੂ ਬੈਗ ਦੀ ਤਲਾਸੀ ਲੈਣ ਲਈ ਸਹਿਮਤੀ ਦਿੱਤੀ।ਜਿਸ ਤੋ ਬਾਅਦ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਸਮੇਤ ਪੁਲਿਸ ਪਾਰਟੀ ਨੇ ਉਕਤ ਬੈਗ ਦੀ ਤਲਾਸੀ ਕਰਨ ਉਪਰੰਤ ਬੈਗ ਵਿਚੋ 03 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।ਜਿਸ ਤੇ ਦੋਸ਼ੀਆਂਨ ਉਕਤਾਂਨ ਦੇ ਖਿਲਾਫ ਮੁਕੱਦਮਾ ਨੰਬਰ 139 ਮਿਤੀ 10-07-23 ਅ/ਧ 18-ਸੀ-61-85 NDPS Act ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।ਦੋਸੀਆਂਨ ਨੇ ਆਪਣੀ ਪੁੱਛ-ਗਿੱਛ ਵਿੱਚ ਦੱਸਿਆ ਕਿ ਉਹ ਅਫੀਮ ਰਾਜਸ਼ਥਾਨ ਤੋ ਕਿਸੇ ਵਿਅਕਤੀ ਤੋ ਖਰੀਦ ਕਰਕੇ ਟਰੇਨ ਰਾਹੀਂ ਲੁਧਿਆਣਾ ਸ਼ਹਿਰ ਵਿਖੇ ਆ ਕੇ ਆਪਣੇ ਗਾਹਕਾਂ ਨੂੰ ਅਫੀਮ ਦੀ ਸੇਲ ਕਰਦੇ ਹਨ
ਬ੍ਰਾਮਦਗੀ
ਗ੍ਰਿਫਤਾਰ ਦੋਸੀ
1. ਵਿਸ਼ਨਾ ਰਾਮ ਪੁੱਤਰ ਡੋਕਲਰਾਮ ਵਾਸੀ ਪਿੰਡ ਬਾਵੜੀ ਥਾਣਾ ਖੜੱਪਾ ਜਿਲਾ ਜੋਧਪੁਰ ਰਾਜਸਥਾਨ
2. ਮਹਿੰਦਰ ਕੁਮਾਰ ਪੁੱਤਰ ਬੀਜਾਰਾਮ ਵਾਸੀ ਪਿੰਡ ਅੰਨੂਆਣਾ ਥਾਣਾ ਖੜੱਪਾ ਜਿਲਾ ਜੋਧਪੁਰ
ਰਾਜਸਥਾਨ

 

ਰਿਪੋਰਟ : ਰਾਜੀਵ ਕੁਮਾਰ 

Previous articleਕਮਿਸ਼ਨਰੇਟ ਪੁਲਿਸ ਜਲੰਧਰ ਵਿਖੇ ਕ੍ਰਾਈਮ ਮੀਟਿੰਗ ਕੀਤੀ ਗਈ
Next article1,ਕਿੱਲੋ 500 ਗ੍ਰਾਮ ਗਾਂਜਾ ਅਤੇ 5700 ਰੁਪਏ ਡਰੱਗ ਮਨੀ ਭਾਰਤੀ ਕਰੰਸੀ ਨੋਟ ਬਰਾਮਦ

1 COMMENT

LEAVE A REPLY

Please enter your comment!
Please enter your name here