Home AAP Party ਵਿਧਾਇਕ ਛੀਨਾ ਵੱਲੋਂ ਮਹਾਂ ਸਿੰਘ ਨਗਰ ‘ਚ ਪਾਣੀ ਦੀਆਂ ਪਾਈਪਾਂ ਦੇ ਪ੍ਰੋਜੇਕਟ... AAP PartyDPRO LUDHIANAGovt of PunjabPunjabLudhianaMLA Rajinderpal Kaur ChhinaNEHA RKPoliticsPunjabiRAJIV KUMAR EDITOR IN CHIEF ਵਿਧਾਇਕ ਛੀਨਾ ਵੱਲੋਂ ਮਹਾਂ ਸਿੰਘ ਨਗਰ ‘ਚ ਪਾਣੀ ਦੀਆਂ ਪਾਈਪਾਂ ਦੇ ਪ੍ਰੋਜੇਕਟ ਦਾ ਉਦਘਾਟਨ – ਵਸਨੀਕਾਂ ਦੀ 25 ਸਾਲ ਪੁਰਾਣੀ ਮੰਗ ਨੂੰ ਪਿਆ ਬੂਰ – ਕਰੀਬ 9.50 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੀ ਕਿੱਲਤ ਹੋਵੇਗੀ ਖ਼ਤਮ By rajiv - 15/01/2024 273 0 FacebookTwitterPinterestWhatsApp ਵਿਧਾਇਕ ਛੀਨਾ ਵੱਲੋਂ ਮਹਾਂ ਸਿੰਘ ਨਗਰ ‘ਚ ਪਾਣੀ ਦੀਆਂ ਪਾਈਪਾਂ ਦੇ ਪ੍ਰੋਜੇਕਟ ਦਾ ਉਦਘਾਟਨ – ਵਸਨੀਕਾਂ ਦੀ 25 ਸਾਲ ਪੁਰਾਣੀ ਮੰਗ ਨੂੰ ਪਿਆ ਬੂਰ – ਕਰੀਬ 9.50 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੀ ਕਿੱਲਤ ਹੋਵੇਗੀ ਖ਼ਤਮ ਲੁਧਿਆਣਾ, 11 ਜਨਵਰੀ (ਨੇਹਾ ਆਰ ਕੇ) – ਵਿਧਾਨ ਸਭਾ ਹਲਕਾ ਦੱਖਣੀ ਅਧੀਨ ਮਹਾਂ ਸਿੰਘ ਨਗਰ ਦੇ ਇਲਾਕੇ ਦੇ ਲੋਕਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਪਾਣੀ ਦੀਆਂ ਪਾਈਪਾਂ ਦੇ ਪ੍ਰੋਜੇਕਟ ਦਾ ਉਦਘਾਟਨ ਕੀਤਾ। ਵਿਧਾਇਕ ਛੀਨਾ ਨੇ ਕਿਹਾ ਕਿ ਇਸ ਪ੍ਰੋਜੇਕਟ ‘ਤੇ ਕਰੀ 9 ਲੱਖ 54 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮਹਾਂ ਸਿੰਘ ਨਗਰ ਦੀ ਗਲੀ ਨੰਬਰ 11 ਵਿੱਚ ਲਗਭਗ 1 ਹਜ਼ਾਰ ਫੁੱਟ ਦੀ ਪਾਈਪ ਲਾਈਨ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੇਕਟ ਨਾਲ ਇਲਾਕੇ ਦੇ ਲੋਕਾਂ ਦੀ ਪਿਛਲੇ 25 ਸਾਲ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਇਲਾਕੇ ਵਿੱਚ ਪਾਣੀ ਦੀ ਸਪਲਾਈ ਦੀ ਵੱਡੀ ਸਮੱਸਿਆ ਸੀ ਜਿਸ ਨੂੰ ਕਿਸੇ ਵੀ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ. ਇਲਾਕੇ ਦੇ ਲੋਕਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਵਿਧਾਇਕ ਛੀਨਾ ਦਾ ਧੰਨਵਾਦ ਕੀਤਾ, ਲੋਕਾਂ ਦੀ ਮੌਜੂਦਗੀ ਵਿੱਚ ਇਸ ਪ੍ਰੋਜੇਕਟ ਦਾ ਉਦਘਾਟਨ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ ਪਰ ਕਿਸੇ ਨੇ ਇਸ ਕੰਮ ਨੂੰ ਸਿਰੇ ਨਹੀਂ ਚੜਾਇਆ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਾਡੀ ਮੰਗ ਨੂੰ ਬੂਰ ਪਿਆ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗੁਵਾਈ ਹਰ ਪਾਸੇ ਵਿਕਾਸ ਕਾਰਜ਼ਾਂ ਦੀ ਹਨੇਰੀ ਚੱਲ ਰਹੀ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਫੰਡ ਨਾਲ ਨਿਰਵਿਘਨ ਪ੍ਰੋਜੈਕਟ ਚੱਲ ਰਹੇ ਹਨ।