Home Crime News ਲੁਧਿਆਣਾ ਸ਼ਹਿਰ ਅੰਦਰ ਐਕਟਿਵਾ ਖੋਹ ਕਰਨ ਵਾਲੇ ਨੂੰ ਕੁਝ ਘੰਟਿਆ ਅੰਦਰ ਹੀ... Crime NewsPunjabLudhianaPunjabi ਲੁਧਿਆਣਾ ਸ਼ਹਿਰ ਅੰਦਰ ਐਕਟਿਵਾ ਖੋਹ ਕਰਨ ਵਾਲੇ ਨੂੰ ਕੁਝ ਘੰਟਿਆ ਅੰਦਰ ਹੀ ਥਾਣਾ ਡਵੀਜਨ ਨੰਬਰ 6 ਪੁਲਿਸ ਵੱਲੋਂ ਕੀਤੇ ਗ੍ਰਿਫਤਾਰ By rajiv - 16/07/2023 90 0 FacebookTwitterPinterestWhatsApp ਲੁਧਿਆਣਾ ਸ਼ਹਿਰ ਅੰਦਰ ਐਕਟਿਵਾ ਖੋਹ ਕਰਨ ਵਾਲੇ ਨੂੰ ਕੁਝ ਘੰਟਿਆ ਅੰਦਰ ਹੀ ਥਾਣਾ ਡਵੀਜਨ ਨੰਬਰ 6, ਪੁਲਿਸ ਵੱਲੋਂ ਕੀਤੇ ਗ੍ਰਿਫਤਾਰ ਲੁਧਿਆਣਾ ਪੁਲਿਸ ਕਮਿਸ਼ਨਰ ਸ਼੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਸ਼੍ਰੀ ਸੁਹੇਲ ਕਾਸਿਮ ਮੀਰ, ਆਈ.ਪੀ.ਐੱਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਲੁਧਿਆਣਾ, ਸ਼੍ਰੀ ਸੰਦੀਪ ਕੁਮਾਰ ਵਡੇਰਾ ਪੀ. ਪੀ. ਐਸ. ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕ੍ਰਾਈਮ ਫ੍ਰੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫਸਰ, ਥਾਣਾ ਡਵੀਜਨ ਨੰਬਰ 6, ਲੁਧਿਆਣਾ ਦੀ ਟੀਮ ਵੱਲੋਂ ਐਕਟਿਵਾ ਖੋਹ ਕਰਨ ਵਾਲੇ ਨੂੰ ਕੁਛ ਘੰਟਿਆ ਅੰਦਰ ਹੀ ਕੀਤਾ ਗ੍ਰਿਫਤਾਰ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ 14-07-2023 ਨੂੰ ਵਕਤ ਕਰੀਬ 4:00 ਬਜੈ ਅਚਾਰ ਵਾਲੀ ਗਲੀ, ਲੁਧਿਆਣਾ ਵਿਖੇ ਨਾ ਮਲੂਮ ਵਿਅਕਤੀਆ ਵੱਲੋ ਐਕਟਿਵਾ ਖੋਹ ਕਰਨ ਬਾਰੇ ASI ਅਮਰੀਕ ਸਿੰਘ ਪਾਸ ਪੰਕਜ ਕੁਮਾਰ ਪੁੱਤਰ ਤੁਲਸੀ ਪਾਸਵਾਨ ਵਾਸੀ ਕਿਰਾਏਦਾਰ ਗਲੀ ਨੰਬਰ 8, ਮਿਲਰਗੰਜ, ਲੁਧਿਆਣਾ ਵੱਲੋਂ ਦਰਜ ਕਰਵਾਏ ਸੀ ਬਿਆਨ ਦੇ ਅਧਾਰ ਤੇ ਤੁਰੰਤ ਕਾਰਵਾਈ ਕਰਦਿਆ ਮੁਕੱਦਮਾ ਨੰਬਰ 130 ਮਿਤੀ 14-07-2023 ਅ/ਧ: 379ਬੀ-34 ਭ:ਦੰਡ, ਥਾਣਾ ਡਵੀਜ਼ਨ ਨੰਬਰ 6, ਲੁਧਿਆਣਾ ਦਰਜ ਰਜਿਸਟਰ ਕਰਕੇ ਖੋਹ ਕਰਨ ਵਾਲੇ ਅਸਲ ਮੁਜਰਮ ਰਵੀ ਸ਼ਰਮਾ ਉਰਫ ਨੰਨੂੰ ਪੁੱਤਰ ਰਾਕੇਸ਼ ਸ਼ਰਮਾ ਵਾਸੀ ਮਕਾਨ ਨੰਬਰ 1902/47/3, ਗਲੀ ਨੰਬਰ 35, ਨੇੜੇ ਦੁਸਹਿਰਾ ਗਰਾਊਡ, ਗੁਰਮੁਖ ਸਿੰਘ ਰੋਡ, ਪ੍ਰੀਤ ਨਗਰ, ਥਾਣਾ ਸ਼ਿਮਲਾਪੁਰੀ, ਲੁਧਿਆਣਾ ਅਤੇ ਗੁਰਜੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਪਿੰਡ ਰਣੀਆ ਥਾਣਾ ਡੇਹਲੋ, ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ ਖੋਹ ਹੋਈ ਐਕਟਿਵਾ ਨੰਬਰੀ PB-10-DW-9661 ਰੰਗ ਕਾਲਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ● ਗ੍ਰਿਫਤਾਰ ਦੋਸ਼ੀਆ ਦਾ ਵੇਰਵਾ ● ਰਵੀ ਸ਼ਰਮਾ ਉਰਫ ਨੰਨੂੰ ਪੁੱਤਰ ਰਾਕੇਸ਼ ਸ਼ਰਮਾ ਵਾਸੀ ਮਕਾਨ ਨੰਬਰ 1902/47/3, ਗਲੀ ਨੰਬਰ 35, ਨੇੜੇ ਦੁਸਹਿਰਾ ਗਰਾਊਡ, ਗੁਰਮੁਖ ਸਿੰਘ ਰੋਡ, ਪ੍ਰੀਤ ਨਗਰ, ਥਾਣਾ ਸ਼ਿਮਲਾਪੁਰੀ, ਲੁਧਿਆਣਾ। ਗੁਰਜੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਪਿੰਡ ਰਣੀਆ, ਥਾਣਾ ਡੇਹਲੋ, ਲੁਧਿਆਣਾ। ਬਰਾਮਦਗੀ:● ਐਕਟਿਵਾ ਨੰਬਰੀ PB-10-DW-9661 ਰੰਗ ਕਾਲਾ। ਗਿਆ। ਰਿਪੋਰਟ : ਪੱਤਰਕਾਰ ਰਾਜੀਵ ਕੁਮਾਰ