Home Crime News INSP ਬੇਅੰਤ ਜੁਨੇਜਾ, ਇੰਚਾਰਜ ਕ੍ਰਾਇਮ ਬ੍ਰਾਚ-2/ਲੁਧਿਆਣਾ ਦੀ ਪੁਲਿਸ ਪਾਰਟੀ ਨੇ 2,ਦੋਸ਼ੀ ਨੂੰ... Crime NewsPunjabLudhiana INSP ਬੇਅੰਤ ਜੁਨੇਜਾ, ਇੰਚਾਰਜ ਕ੍ਰਾਇਮ ਬ੍ਰਾਚ-2/ਲੁਧਿਆਣਾ ਦੀ ਪੁਲਿਸ ਪਾਰਟੀ ਨੇ 2,ਦੋਸ਼ੀ ਨੂੰ ਕਾਬੂ ਕਰ 1000,ਨਸ਼ੀਲੀਆ ਗੋਲੀਆਂ,02 ਚੌਰੀ ਦੇ ਮੋਟਰਸਾਇਕਲ,02 ਸੋਨੇ ਦੀਆਂ ਚੈਨਾ ਅਤੇ 01,ਸੋਨੇ ਦਾ ਮੰਗਲ ਸੂਤਰ ਬ੍ਰਾਮਦ ਕੀਤੀ । By rajiv - 13/08/2023 67 0 FacebookTwitterPinterestWhatsApp ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਅਤੇ ਕਰਾਇਮ ਮੁਕਤ ਕਰਨ ਸਬੰਧੀ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰ: ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਸ੍ਰ: ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਦੀ ਨਿਗਰਾਨੀ ਅਤੇ ਮਿਸ਼ ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ,ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਅਤੇ ਗੁਰਪ੍ਰੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ-2 ਲੁਧਿਆਣਾ ਦੀ ਅਗਵਾਈ ਹੇਠ INSP ਬੇਅੰਤ ਜੁਨੇਜਾ, ਇੰਚਾਰਜ ਕ੍ਰਾਇਮ ਬ੍ਰਾਚ-2/ਲੁਧਿਆਣਾ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਰਾਜ ਕੁਮਾਰ ਨੂੰ ਇਤਲਾਹ ਮਿਲੀ ਕਿ ਨਿਤਿਨ ਕੁਮਾਰ ਅਤੇ ਸੁਮੇਰ ਜੋ ਵਹੀਕਲ ਚੋਰੀ, ਸੋਨੇ ਦੀਆਂ ਚੈਨੀਆਂ ਖੋਹਣ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਨਸ਼ੇ ਦੀਆਂ ਗੋਲੀਆਂ ਵੇਚਦੇ ਹਨ। ਜਿਸਤੇ ਉਕਤਾਨ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 170 ਮਿਤੀ 12.08.2023 ਅ/ਧ 379,379ਬੀ,411 ਆਈ.ਪੀ.ਸੀ,22.61.85 ਐਨ.ਡੀ.ਪੀ.ਐਸ ਐਕਟ ਥਾਣਾ ਟਿੱਬਾ ਲੁਧਿਆਣਾ ਦਰਜ ਰਜਿਸਟਰ ਕਰਕੇ ਦੋਸ਼ੀਆ ਪਰ ਰੇਡ ਕੀਤਾ ਤਾਂ ਦੋਸ਼ੀ ਮੌਕਾ ਪਰ ਨਸ਼ੀਲੀਆਂ ਗੋਲੀਆਂ ਵਾਲਾ ਲਿਫਾਫਾ ਅਤੇ ਚੋਰੀ ਦਾ ਪਲਸਰ ਮੋਟਰਸਾਇਕਲ PB10CV 8404 ਛੱਡਕੇ ਭੱਜ ਗਏ ਜਿਨਾ ਦਾ ਪੁਲਿਸ ਪਾਰਟੀ ਨੇ ਪਿਛਾ ਕੀਤਾ ਤਾਂ ਉਕਤਾਨ ਦੋਨਾ ਨੇ ਭੱਜੇ ਜਾਂਦਿਆ ਆਪਣੇ ਮਕਾਨ ਦੀ ਛੱਤ ਦੇ ਉਪਰੋਂ ਛਾਲ ਮਾਰ ਦਿੱਤੀ। ਜਿਨਾ ਨੂੰ ਪੁਲਿਸ ਪਾਰਟੀ ਨੇ ਬੜੀ ਭਾਰੀ ਮਸ਼ੱਕਤ ਨਾਲ ਕਾਬੂ ਕੀਤਾ। ਜਿਨਾ ਪਾਸੋਂ 1000 ਪਾਬੰਦੀਸ਼ੁਦਾ ਨਸ਼ੀਲੀਆ ਗੋਲੀਆਂ,02 ਚੌਰੀ ਦੇ ਮੋਟਰਸਾਇਕਲ, 02 ਸੋਨੇ ਦੀਆਂ ਚੈਨਾ ਅਤੇ 01 ਸੋਨੇ ਦਾ ਮੰਗਲ ਸੂਤਰ ਬ੍ਰਾਮਦ ਹੋਇਆ ਹੈ ।