Home DC Ludhiana ਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਵੱਲੋਂ ਲੁਧਿਆਣਾ ਲਈ ਮਾਈਕਰੋ ਫੋਰੈਸਟ ਪ੍ਰੋਜੈਕਟ...

ਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਵੱਲੋਂ ਲੁਧਿਆਣਾ ਲਈ ਮਾਈਕਰੋ ਫੋਰੈਸਟ ਪ੍ਰੋਜੈਕਟ ਦਾ ਉਦਘਾਟਨ – ਲੁਧਿਆਣਾ ਨੂੰ ਭਾਰਤ ਦਾ ਸਭ ਤੋਂ ਹਰਿਆ ਭਰਿਆ ਸ਼ਹਿਰ ਬਣਾਉਣਾ ਮੁੱਖ ਟੀਚਾ – ਇੱਕ ਏਕੜ ‘ਚ 5000 ਬੂਟੇ ਲਗਾਏ ਜਾਣਗੇ

61
0

https://youtube.com/shorts/MquhrMw94wU?si=pxY3I73FXju-XHG4

ਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਵੱਲੋਂ ਲੁਧਿਆਣਾ ਲਈ ਮਾਈਕਰੋ ਫੋਰੈਸਟ ਪ੍ਰੋਜੈਕਟ ਦਾ ਉਦਘਾਟਨ

– ਲੁਧਿਆਣਾ ਨੂੰ ਭਾਰਤ ਦਾ ਸਭ ਤੋਂ ਹਰਿਆ ਭਰਿਆ ਸ਼ਹਿਰ ਬਣਾਉਣਾ ਮੁੱਖ ਟੀਚਾ

– ਇੱਕ ਏਕੜ ‘ਚ 5000 ਬੂਟੇ ਲਗਾਏ ਜਾਣਗੇ

ਲੁਧਿਆਣਾ, 5 ਜੂਨ – ਹਰਿਆਵਲ ਨੂੰ ਵਧਾਉਣ, ਹਵਾ, ਪਾਣੀ ਦੀ ਸੁਰੱਖਿਆ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਅਤੇ ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਵੱਲੋਂ ਜ਼ਿਲ੍ਹੇ ਦੇ ਮਲਕਪੁਰ ਪਿੰਡ ਵਿੱਚ ਮਾਈਕਰੋ ਫਾਰੈਸਟ ਪ੍ਰੋਜੈਕਟ ਅਤੇ ਨਰਸਰੀ ਦਾ ਉਦਘਾਟਨ ਕੀਤਾ ਜਿਸ ਵਿੱਚ 5000 ਬੂਟੇ ਲਗਾਏ ਜਾਣਗੇ।

ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਇਸ ਕਦਮ ਦਾ ਉਦੇਸ਼ ਲੁਧਿਆਣਾ ਨੂੰ ਹਰਿਆ ਭਰਿਆ ਬਣਾਉਣਾ ਹੈ ਅਤੇ ਸੂਬੇ ਦੀਆਂ ਵੱਖ-ਵੱਖ ਨਸਲਾਂ ਦੇ 5000 ਰੁੱਖ ਇੱਕ ਏਕੜ ਜ਼ਮੀਨ ‘ਤੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੌਦਿਆਂ ਦੇ ਸੰਘਣੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਇਸ ਲਈ ਕਾਰਬਨ-ਡਾਈਆਕਸਾਈਡ ਨੂੰ ਬਿਹਤਰ ਢੰਗ ਨਾਲ ਸੋਖਣ ਲਈ ਵਿਸ਼ੇਸ਼ ਤਕਨੀਕ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਿੰਨੀ ਜੰਗਲ ਅਸਲ ਵਿੱਚ ਗ੍ਰੀਨ ਹਾਊਸ ਗੈਸਾਂ ਨੂੰ ਘਟਾਉਣ ਅਤੇ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ।

ਇਸ ਦੌਰਾਨ ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਨੇ ਵੀ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਬੂਟੇ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਭਵਿੱਖ ਦੇਣ ਲਈ ਕਿਹਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਅਤੇ ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਨੇ ਵੀ ਬੂਟੇ ਲਗਾਏ 

Previous articleਮੁਹੱਬਤ ਦੀ ਦੁਕਾਨ – ਕਵੀਤਾ -ਲੇਖਕ ਸੁਦਾਗਰ ਅਲੀ ਪਿੰਡ ਰਸੂਲਪੁਰ-Shop of Love – Poem – Writer Sudagar Ali Village Rasulpur
Next articleADC and Assistant Commissioner inaugurate Micro Forest Project for Ludhiana Initiative aimed at making Ludhiana greenest city of India 5000 tree saplings to be planted on one-acre

LEAVE A REPLY

Please enter your comment!
Please enter your name here