Home Crime News ਈ-ਰਿਕਸ਼ਾ ਵਿੱਚ ਸਵਾਰੀਆਂ ਬਿਠਾ ਕੇ ਸਵਾਰੀਆਂ ਪਾਸੋ ਲੁੱਟ-ਖੋਹ ਦੀਆ ਵਾਰਦਾਤਾਂ ਅਤੇ ਚੋਰੀਆਂ...

ਈ-ਰਿਕਸ਼ਾ ਵਿੱਚ ਸਵਾਰੀਆਂ ਬਿਠਾ ਕੇ ਸਵਾਰੀਆਂ ਪਾਸੋ ਲੁੱਟ-ਖੋਹ ਦੀਆ ਵਾਰਦਾਤਾਂ ਅਤੇ ਚੋਰੀਆਂ ਕਰਨ ਵਾਲਾ ਦੋਸ਼ੀ ਕਾਬੂ

65
0

ਈ-ਰਿਕਸ਼ਾ ਵਿੱਚ ਸਵਾਰੀਆਂ ਬਿਠਾ ਕੇ ਸਵਾਰੀਆਂ ਪਾਸੋ ਲੁੱਟ-ਖੋਹ ਦੀਆ ਵਾਰਦਾਤਾਂ ਅਤੇ ਚੋਰੀਆਂ ਕਰਨ ਵਾਲਾ ਦੋਸ਼ੀ ਕਾਬੂ

ਲੁਧਿਆਣਾ ਪੁਲਿਸ ਕਮਿਸ਼ਨਰ ਸ਼੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਜੁਆਇੰਟ ਕਮਿਸ਼ਨਰ ਸਿਟੀ ਸ਼੍ਰੀਮਤੀ ਸੋਮਿਆ ਮਿਸ਼ਰਾ ਆਈ.ਪੀ.ਐਸ.,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1ਲੁਧਿਆਣਾ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ.ਸ਼੍ਰੀ ਅਸ਼ੋਕ ਕੁਮਾਰ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ, ਇੰਸਪੈਕਟਰ,ਸੰਜੀਵ ਕਪੂਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 03,ਲੁਧਿਆਣਾ ਦੀ ਯੋਗ ਅਗਵਾਈ ਹੇਠ ਇੰਚਾਰਜ ਚੋਕੀ,ਧਰਮਪੁਰਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ।ਜਦੋ ਦੌਰਾਨੇ ਨਾਕਾਬੰਦੀ ਦੋਸ਼ੀ ਜਸਵਿੰਦਰ ਸਿੰਘ ਉਰਫ ਹੈਪੀ ਪੁੱਤਰ ਵਰਿੰਦਰ ਸਿੰਘ ਵਾਸੀ ਗਲੀ ਨੰਬਰ 0 ਬਾਬਾ ਨਾਮ ਦੇਵ ਕਲੋਨੀ ਟਿੱਬਾ ਰੋਡ ਲੁਧਿਆਣਾ ਨੂੰ ਕਾਬੂ ਕੀਤਾ ਗਿਆ।ਦੋਸ਼ੀ ਉਕਤ ਵੱਲੋ ਮਿਤੀ 16-07-2023 ਨੂੰ ਵਕਤ ਕਰੀਬ 09:00 PM ਪਰ ਇੱਕ ਪਰਵਾਸੀ ਪੁਨੀਤ ਕੁਮਾਰ ਜੋ ਆਪਣੇ ਮਾਮੇ ਦੇ ਨਾਲ ਸਮਰਾਲਾ ਚੌਕ ਤੋ ਈ-ਰਿਕਸ਼ਾ ਪਰ ਬੈਠ ਕੇ ਕੈਲਾਸ਼ ਨਗਰ ਜਾਣ ਲਈ ਸਵਾਰ ਹੋਏ ਸਨ।ਜਿੰਨਾ ਨੂੰ ਦੋਸ਼ੀ ਜਸਵਿੰਦਰ ਸਿੰਘ ਨੇ ਆਪਣੇ ਦੋਸਤ ਵਿਸ਼ਾਲ ਕੁਮਾਰ ਨਾਲ ਮਿਲ ਕੇ ਪਰਵਾਸੀ ਪੁਨੀਤ ਕੁਮਾਰ ਪਾਸੋ ਕਿਰਪਾਨ ਦਿਖਾ ਕੇ ਇੱਕ ਮੋਬਾਇਲ ਫੋਨ ਮਾਰਕਾ OPPO K-16 ਰੰਗ ਕਾਲਾ ਅਤੇ ਕਮੀਜ ਦੀ ਉਪਰਲੀ ਜੇਬ ਵਿੱਚੋ 1000/ਰੁਪਏ ਕੈਸ਼ ਝਪਟ ਮਾਰ ਕੇ ਜਬਰਦਸਤੀ ਖੋਹ ਕੇ ਕੱਢ ਲਏ ਸਨ।ਜਿਸ ਪਰ ਮੁਕੱਦਮਾ ਨੰਬਰ 70 ਮਿਤੀ 1807-2023 ਅ/ਧ-379-B(II),34,ਵਾਧਾ ਜੁਰਮ 411 IPC ਥਾਣਾ ਡਵੀਜ਼ਨ ਨੰਬਰ 3 ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਸੀ।ਦੋਸ਼ੀ ਉਕਤ ਨੂੰ ਮਿਤੀ 18-07 ਨੂੰ ਕਾਬੂ ਕਰ ਲਿਆ ਹੈ।

ਫਰਾਰ ਦੋਸ਼ੀ :- ਵਿਸ਼ਾਲ ਕੁਮਾਰ ਵਾਸੀ ਗੁਲਾਬੀ ਬਾਗ ਟਿੱਬਾ ਰੋਡ ਲੁਧਿਆਣਾ।

ਗ੍ਰਿਫਤਾਰ ਦੋਸ਼ੀ :- ਜਸਵਿੰਦਰ ਸਿੰਘ ਉਰਫ ਹੈਪੀ ਪੁੱਤਰ ਵਰਿੰਦਰ ਸਿੰਘ ਵਾਸੀ ਗਲੀ ਨੰਬਰ ) ਬਾਬਾ ਨਾਮ ਦੇਵ ਕਲੋਨੀ ਟਿੱਬਾ ਰੋਡ ਲੁਧਿਆਣਾ।

ਤਫਤੀਸ਼ੀ ਅਫਸਰ:-ਹੌਲਦਾਰ ਗੁਰਮੇਲ ਸਿੰਘ ਨੰ.2942/ਲੁਧਿ

ਬ੍ਰਾਮਦਗੀ
1. ਬੈਟਰੀ ਵਾਲਾ ਈ-ਰਿਕਸ਼ਾ ਰੰਗ ਲਾਲ
2. ਇੱਕ ਕਿਰਪਾਨ
3. ਮੋਟਰਸਾਈਕਲ ਮਾਰਕਾ ਸਪਲੈਡਰ ਰੰਗ ਕਾਲਾ ਬਿਨਾ ਨੰਬਰੀ
4. ਮੋਟਰਸਾਈਕਲ ਮਾਰਕਾ ਪੈਸ਼ਨ ਪਲੱਸ ਰੰਗ ਕਾਲਾ ਤੋ ਬਿਨਾ ਨੰਬਰੀ
5. 1000/ਰੁਪਏ ਭਾਰਤੀ ਕਰੰਸੀ ਨੋਟ

ਰਿਪੋਰਟ : ਪੱਤਰਕਾਰ ਰਾਜੀਵ ਕੁਮਾਰ 

 

Previous article70 ਗ੍ਰਾਮ ਨਸ਼ੀਲਾ ਪਦਾਰਥ ਤੇ 18000 ਮੀ . ਲੀ. ਦਾਰੂ ਸਮੇਤ ਦੌਸੀ ਚੜ੍ਹੇ ਪੁਲਿਸ ਦੇ ਅੜਿੱਕੇ ।
Next articleਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ – ਜ਼ਿਲ੍ਹਾ ਚੋਣ ਅਫ਼ਸਰ

LEAVE A REPLY

Please enter your comment!
Please enter your name here