Home DC Ludhiana ਲੁਧਿਆਣਾ ਜ਼ਿਲ੍ਹੇ ‘ਚ 30 ਮਈ (ਸ਼ਾਮ 6 ਵਜੇ) ਤੋਂ 1 ਜੂਨ (ਪੋਲਿੰਗ...

ਲੁਧਿਆਣਾ ਜ਼ਿਲ੍ਹੇ ‘ਚ 30 ਮਈ (ਸ਼ਾਮ 6 ਵਜੇ) ਤੋਂ 1 ਜੂਨ (ਪੋਲਿੰਗ ਦੇ ਅੰਤ ਤੱਕ) ਅਤੇ 4 ਜੂਨ (ਪੂਰਾ ਦਿਨ) ਤੱਕ ਡਰਾਈ ਡੇਅ

23
0

ਲੁਧਿਆਣਾ ਜ਼ਿਲ੍ਹੇ ‘ਚ 30 ਮਈ (ਸ਼ਾਮ 6 ਵਜੇ) ਤੋਂ 1 ਜੂਨ (ਪੋਲਿੰਗ ਦੇ ਅੰਤ ਤੱਕ) ਅਤੇ 4 ਜੂਨ (ਪੂਰਾ ਦਿਨ) ਤੱਕ ਡਰਾਈ ਡੇਅ

ਲੁਧਿਆਣਾ, 28 ਮਈ  – ਜ਼ਿਲ੍ਹਾ ਮੈਜਿਸਟਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਆਗਾਮੀ 1 ਜੂਨ ਨੂੰ ਮਤਦਾਨ ਦਿਵਸ ਦੇ ਮੱਦੇਨਜ਼ਰ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਨੂੰ ਵੋਟਾਂ ਪੈਣ ਤੱਕ ਪੂਰੇ ਜ਼ਿਲ੍ਹੇ ਵਿੱਚ ਡਰਾਈ ਡੇਅ ਐਲਾਨਿਆ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 4 ਜੂਨ ਜਿਸ ਦਿਨ ਵੋਟਾਂ ਦੀ ਗਿਣਤੀ ਹੋਵੇਗੀ, ਨੂੰ ਵੀ ਡਰਾਈ ਡੇਅ ਐਲਾਨਿਆ ਗਿਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਦੇਸੀ ਅਤੇ ਵਿਦੇਸ਼ੀ ਸ਼ਰਾਬ ਸਮੇਤ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ ਅਤੇ ਹੋਰਾਂ ਨੂੰ ਉਨ੍ਹਾਂ ਦੇ ਅਹਾਤੇ ਵਿੱਚ ਸ਼ਰਾਬ ਪਰੋਸਣ/ਸਟੋਰ ਕਰਨ/ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਵੱਲੋਂ ਚਲਾਏ ਜਾ ਰਹੇ ਸ਼ਰਾਬ ਦੇ ਠੇਕੇ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ, ਭਾਵੇਂ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ, ਨੂੰ ਵੀ ਉਪਰੋਕਤ ਸਮੇਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਵੋਟਿੰਗ ਦੀ ਸਮਾਪਤੀ ਤੱਕ ਅਤੇ 4 ਜੂਨ (ਗਿਣਤੀ ਵਾਲੇ ਦਿਨ) ਨੂੰ ਵੀ ਸ਼ਰਾਬ ਪਰੋਸਣ ਦੀ ਆਗਿਆ ਨਹੀਂ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਇਹ ਹੁਕਮ ਆਮ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ।

Previous articleDry day in Ludhiana district from May 30 (6 pm) to June 1 (till end of polling) and June 4 (whole day)
Next articleNo outsider can stay in Ludhiana district after end of campaign on Thursday (May 30) at 6 PM

LEAVE A REPLY

Please enter your comment!
Please enter your name here