ਤ੍ਰਿਸ਼ਕਤੀ ਲੋਕ ਸੇਵਾ ਸਮਿਤੀ ਵੱਲੋਂ ਚਿਰਾਗ ਸਥਾਪਨਾਂ ਦਿਵਸ ਮਨਾਇਆ ਗਿਆ
ਦਰਬਾਰ ਵੱਲੋਂ ਪਹਿਲਾਂ ਖੂਨਦਾਨ ਕੈਂਪ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ
ਖੂਨ-ਦਾਨ ਮਹਾ-ਦਾਨ ਮੱਨੁਖਤਾ ਦੀ ਸੱਭ ਤੋਂ ਵੱਡੀ ਸੇਵਾ ਹੈ – ਬਾਬਾ ਬਿੱਟੂ ਜੀ
ਲੁਧਿਆਣਾ/ਕਲੋਤਰਾ/ਮਹਾਂਨਗਰ ਦੇ ਇਲਾਕਾ ਆਨੰਦ ਨਗਰ ਗਲੀ ਨੰ 2,ਹੈਬੋਵਾਲ ਵਿਖੇ ਦਰਬਾਰ ਪੀਰ ਬਾਬਾ ਨਾਦਿਰ ਸ਼ਾਹ ਜੀ,ਮਾਤਾ ਕਾਲੀ ਜੀ,ਬਾਬਾ ਸਿੱਧ ਗੋਰੀਆ ਨਾਥ ਜੀ ਤੇ ਤ੍ਰਿਸ਼ਕਤੀ ਲੋਕ ਸੇਵਾ ਸਮਿਤੀ ਵੱਲੋਂ ਬਾਬਾ ਬਿੱਟੂ ਜੀ ਦੀ ਅਗਵਾਈ ਵਿੱਚ ਚਿਰਾਗ ਸਥਾਪਨਾਂ ਦਿਵਸ ਮਨਾਇਆ ਗਿਆ।ਸਵੇਰ ਵੇਲੇ ਬਾਬਾ ਜੀ ਦੀ ਮਜ਼ਾਰ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਗਿਆ। ਦੁਪਿਹਰ ਨੂੰ ਸ਼ਾਮ 4 ਵਜੇ ਤੋਂ ਸ਼ਾਮ 5:30 ਵਜੇ ਤੱਕ ਕੀਰਤਨ ਕੀਤਾ ਗਿਆ।ਉਸਤੋਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਦਰਬਾਰ ਵੱਲੋਂ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਰਘੂਨਾਥ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਮੋਜੂਦ ਰਹੀ।ਕੈਂਪ ਦੀ ਸ਼ੁਰੂਆਤ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਿੱਟੂ ਜੀ ਨੇ ਆਪਣਾ ਖੂਨਦਾਨ ਕਰਕੇ ਕੀਤੀ,ਇਸ ਮੌਕੇ ਦਰਬਾਰ ਦੇ ਸਾਰੇ ਸੇਵਾਦਾਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ।ਬਾਬਾ ਬਿੱਟੂ ਜੀ ਇਸ ਮੌਕੇ ਕਿਹਾ ਕਿ ਖੂਨ-ਦਾਨ ਮਹਾ-ਦਾਨ ਮੱਨੁਖਤਾ ਦੀ ਸੱਭ ਤੋਂ ਵੱਡੀ ਸੇਵਾ ਹੈ ਸਾਨੂੰ ਸਭਨਾਂ ਨੂੰ ਸਮੇਂ ਸਮੇਂ ਤੇ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ)ਵੱਲੋਂ ਲਗਭਗ 30 -35 ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕੀਤਾ ਗਿਆ।ਬਾਬਾ ਬਿੱਟੂ ਜੀ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।