Home BJP ਹਲਕਾ ਦੱਖਣੀ ਵਿੱਚ ਹੋਈ ਬੀਜੇਪੀ ਦੀ ਮੀਟਿੰਗ ਵਿਕਾਸ ਕਾਰਜਾਂ ਵਿੱਚੋਂ ਸਭ... BJPPunjabLudhianaRAJIV KUMAR EDITOR IN CHIEFRAJIV KUMAR JOURNALIST ਹਲਕਾ ਦੱਖਣੀ ਵਿੱਚ ਹੋਈ ਬੀਜੇਪੀ ਦੀ ਮੀਟਿੰਗ ਵਿਕਾਸ ਕਾਰਜਾਂ ਵਿੱਚੋਂ ਸਭ ਤੋਂ ਪਿਛੜਿਆ ਹੋਇਆ ਹਲਕਾ ਲੁਧਿਆਣਾ ਦੱਖਣੀ :- ਐਡਵੋਕੇਟ ਡਾ: ਗੌਰਵ ਅਰੋੜਾ By rajiv - 31/03/2025 44 0 FacebookTwitterPinterestWhatsApp ਹਲਕਾ ਦੱਖਣੀ ਵਿੱਚ ਹੋਈ ਬੀਜੇਪੀ ਦੀ ਮੀਟਿੰਗ ਵਿਕਾਸ ਕਾਰਜਾਂ ਵਿੱਚੋਂ ਸਭ ਤੋਂ ਪਿਛੜਿਆ ਹੋਇਆ ਹਲਕਾ ਲੁਧਿਆਣਾ ਦੱਖਣੀ :- ਐਡਵੋਕੇਟ ਡਾ: ਗੌਰਵ ਅਰੋੜਾ ਲੁਧਿਆਣਾ ਹਲਕਾ ਦੱਖਣੀ ਤੇ ਗਿਆਸਪੁਰਾ ਦੇ ਵਿੱਚ ਬੀਜੇਪੀ ਦੇ ਵੱਲੋਂ ਇੱਕ ਭਾਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਬੀਜੇਪੀ ਦੇ ਕੌਂਸਲਰ ,ਮੰਡਲ ਪ੍ਰਧਾਨ ਵਾਰਡ ਪ੍ਰਧਾਨ ਅਤੇ ਸੀਨੀਅਰ ਕਾਰਜਕਰਤਾ ਸ਼ਾਮਿਲ ਰਹੇ | ਇਸ ਮੌਕੇ ਆਪ ਸਰਕਾਰ ਵੱਲੋਂ ਬੀਜੇਪੀ ਤੇ ਕੀਤੇ ਜਾ ਰਹੇ ਧੱਕਿਆਂ ਸਬੰਧੀ ਵੀ ਚਰਚਾ ਕੀਤੀ ਗਈ ਅਤੇ ਲੁਧਿਆਣੇ ਸ਼ਹਿਰ ਦੇ ਸਭ ਤੋਂ ਪਿਛੜੇ ਹੋਏ ਹਲਕੇ ਲੁਧਿਆਣਾ ਦੱਖਣੀ ਦੇ ਵਿਕਾਸ ਸਬੰਧੀ ਵੀ ਗੱਲ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ ਤੇ ਬੀਜੇਪੀ ਦੇ ਪੰਜਾਬ ਵਾਈਸ ਪ੍ਰਧਾਨ ਜਤਿੰਦਰ ਮਿੱਤਲ ਅਤੇ ਨਿਰਮਲ ਨਯਰ ਵੀ ਸ਼ਾਮਿਲ ਰਹੇ |ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਡਵੋਕੇਟ ਡਾਕਟਰ ਗੌਰਵ ਅਰੋੜਾ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚੋਂ ਸਭ ਤੋਂ ਪਿਛੜਿਆ ਹੋਇਆ ਹਲਕਾ ਲੁਧਿਆਣਾ ਦੱਖਣੀ ਹੈ ਜਿਸ ਵਿੱਚ ਜ਼ਿਆਦਾਤਰ ਹਰ ਪਾਸੇ ਸੜਕਾਂ ਟੁੱਟੀਆਂ ਹੋਈਆਂ ਹਨ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਬੀਜੇਪੀ ਦਾ ਹਰ ਇੱਕ ਵਰਕਰ ਆਪਣੇ ਪੱਧਰ ਤੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਹਾਜ਼ਰ ਹੈ। ਉਹਨਾਂ ਕਿਹਾ ਕਿ ਉਹ ਹਲਕਾ ਦੱਖਣੀ ਤੇ ਹਰ ਇੱਕ ਬੀਜੇਪੀ ਵਰਕਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਅਤੇ ਜਿੱਥੇ ਵੀ ਜ਼ਰੂਰਤ ਹੋਏਗੀ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ | ਇਸ ਮੌਕੇ ਸੁਰੇਸ਼ ਅੱਗਰਵਾਲ, ਕੌਂਸਲਰ ਹੈਪੀ ਸ਼ੇਰਪੁਰੀਆਂ, ਕੌਂਸਲਰ ਪਤੀ ਸਰਦਾਰ ਕੰਤੀ, ਕੌਂਸਲਰ ਰਾਜੇਸ਼ ਮਿਸ਼ਰਾ, ਲਖਵਿੰਦਰ ਸ਼ਰਮਾ, ਮੰਡਲ ਪ੍ਰਧਾਨ ਸਯਾਲ, ਚੰਦਰ ਭਾਨ , ਕਵਿਤਾ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਮੇਂਬਰ ਸ਼ਾਮਿਲ ਸ਼ਨ |