Home Punjab Hoshiarpur Annual Sufiana Mela organized by Jagde Raho Cultural Forum and The Working...

Annual Sufiana Mela organized by Jagde Raho Cultural Forum and The Working Reporters Association on August 12 It is being celebrated with great devotion and spirit at Hoshiarpur.

515
0

ਜਾਗਦੇ ਰਹੋ ਸਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ 12 ਅਗਸਤ ਨੂੰ

ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

* ਪ੍ਰਬੰਧਕਾ ਨੇ ਮੇਲੇ ਵਿੱਚ ਆਉਣ ਲਈ  ਐਸ ਐਸ ਪੀ  ਸਰਤਾਜ ਚਾਹਲ ਨੂੰ  ਦਿੱਤਾ ਸੱਦਾ ਪੱਤਰ * 

ਹੁਸ਼ਿਆਰਪੁਰ, 4 ਅਗਸਤ ( ਸੁਖਵਿੰਦਰ ਸਿੰਘ ਮਹਿਰਾ )ਜਾਗਦੇ ਰਹੋ ਸਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ ਇੰਡੀਆ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ, 12 ਅਗਸਤ ਦਿਨ ਸ਼ਨੀਵਾਰ ਨੂੰ ਮੁਹੱਲਾ ਭਗਤ ਨਗਰ ਨਜ਼ਦੀਕ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਪ੍ਰਧਾਨ ਬਲਬੀਰ ਸਿੰਘ ਸੈਣੀ, ਮੁੱਖ ਮੇਲਾ ਪ੍ਰਬੰਧਕ ਤਰਸੇਮ ਦੀਵਾਨਾ ਅਤੇ ਵਿਨੋਦ ਕੌਸ਼ਲ ਦਿ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਆਈ ਪੀ ਐੱਸ ਨੂੰ ਮਿਲਿਆ ਅਤੇ ਮੇਲੇ ਵਿਅਕਤੀ  ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੇਲਾ ਪ੍ਰਬੰਧਕ ਤਰਸੇਮ ਦੀਵਾਨਾ ਅਤੇ ਬਲਬੀਰ ਸਿੰਘ ਸੈਣੀ ਪੰਜਾਬ ਪ੍ਰਧਾਨ ਨੇ ਦੱਸਿਆ ਕਿ 11 ਅਗਸਤ ਰਾਤ ਨੂੰ ਮਹਿੰਦੀ ਦੀ ਰਸਮ ਹਵੇਗੀ ਅਤੇ  12 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਨਿਸ਼ਾਨ ਸਾਹਿਬ ਚੜਾਉਣ ਅਤੇ ਚਾਦਰ ਪੋਸੀ ਦੀ ਰਸਮ ਦਰਬਾਰ ਦੇ ਗੱਦੀ ਨਸ਼ੀਨ ਹਜ਼ਰਤ ਸਾਈ ਗੀਤਾ ਸ਼ਾਹ ਕਾਦਰੀ ਅਤੇ ਵੱਖ ਵੱਖ ਡੇਰਿਆ ਤੋ ਆਏ ਹੋਏ ਫਕੀਰ ਲੋਕਾ ਵਲੋ ਕੀਤੀ ਜਾਵੇਗੀ । ਉਹਨਾ ਦੱਸਿਆ ਕਿ ਇਸ ਤੋ ਉਪਰੰਤ ਸ਼ਾਮ 8 ਵਜੇ ਤੋਂ ਲੈਕੇ  ਸਵੇਰੇ 6 ਵਜੇ ਤੱਕ ਪੰਜਾਬ ਦੇ ਪ੍ਰਸਿੱਧ ਸੂਫ਼ੀ ਕਲਾਕਾਰ ਉਸਤਾਦ ਸੁਰਿੰਦਰ ਪਾਲ ਪੰਛੀ, ਅਜਮੇਰ ਦੀਵਾਨਾ, ਘੁੱਲ੍ਹਾ ਸਰਹਾਲੇ ਵਾਲਾ, ਬਲਵਿੰਦਰ ਸੋਨੂੰ ਵਿੰਕਲ ਫਾਜ਼ਿਲਕਾ  ਸਮੇਤ ਮਾਂ ਬੋਲੀ ਦੇ ਹੋਰ ਕਈ ਅਨਮੋਲ ਹੀਰੇ ਗਾਇਕ ਹਾਜ਼ਰੀ ਲਗਾਉਣਗੇ। ਉਹਨਾ ਦੱਸਿਆ ਕਿ ਮੇਲੇ ਵਿੱਚ ਆਈਆ ਹੋਈਆਂ ਮਹਿਨਾਜ ਹਸਤੀਆ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਦਾਤਾ ਜੀ ਦਾ ਲੰਗਰ ਦਿਨ ਤੇ ਰਾਤ ਬੇਪ੍ਰਵਾਹ ਚੱਲੇਗਾ ।

Previous articleSURINDER SHINDA’s SONGS WILL FOREVER REMAIN ALIVE IN OUR MEMORIES
Next articlePUNJAB HELPLINE NUMBERS

LEAVE A REPLY

Please enter your comment!
Please enter your name here