ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਹੈ – ਫਿਟਨੈਸ ਟ੍ਰੇਨਰ ਮੈਡਮ ਰਮਨਦੀਪ ਕੌਰ।
After other work, health is important first – Fitness trainer Madam Ramandeep Kaur.
ਲੁਧਿਆਣਾ 21 ਜੂਨ ( ਹਰਵਿੰਦਰ ਸਿੰਘ ਭੰਮਰਾ) ਸਿਹਤ ਇੱਕ ਅਨਮੋਲ ਖਜ਼ਾਨਾ ਹੈ ਇਸ ਖਜ਼ਾਨੇ ਨੂੰ ਸੰਭਾਲਣ ਦੀ ਲੋੜ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਹੈ ਇਹਨਾਂ ਸ਼ਬਦਾਂ ਦਾ ਵਰਣਨ ਫਿਟਨਸ ਟਰੇਨਰ ਮੈਡਮ ਰਮਨਦੀਪ ਕੌਰ ਦਾ ਟ੍ਰੇਨਿੰਗ ਰੂਮ ਦੀ ਸੰਚਾਲਿਕਾ ਡੀਜੀ ਮੰਤਰਾਂ ਲੈਬ ਕੰਪਨੀ ਵੱਲੋਂ ਕਰਾਏ ਗਏ ਇੰਟਰਨੈਸ਼ਨਲ ਯੋਗਾ ਦਿਵਸ ਸਟੈਪ ਇੰਸਟੀਟਿਊਟ ਬੈਕ ਸਾਈਡ ਜੀ ਐਨ ਈ ਕਾਲਜ ਵਿਖੇ ਯੋਗ ਅਤੇ ਉਸਦੀ ਉਸ ਦੇ ਸਰੀਰ ਨੂੰ ਫਾਇਦਿਆਂ ਬਾਰੇ ਜਾਣੂ ਕਰਾ ਕੇ ਮੌਜੂਦ ਲੋਕਾਂ ਨੂੰ ਯੋਗਾ ਕਰਵਾਇਆ ਗਿਆ ਮੈਡਮ ਰਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਜ ਕੱਲ ਲੋਕ ਆਨਲਾਈਨ ਜਾਂ ਆਫਲਾਈਨ ਯੋਗਾ ਦੀ ਟ੍ਰੇਨਿੰਗ ਲੈ ਕੇ ਆਪਣੇ ਆਉਣ ਵਾਲੇ ਸਮੇਂ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਤਤਪਰ ਰਹਿੰਦੇ ਹਨ ਪਰ ਜੋ ਫਾਇਦੇ ਆਪ ਸਵੇਰੇ ਯੋਗਾ ਕਰਕੇ ਮਿਲਦੇ ਹਨ ਉਹ ਸੋਨੇ ਤੇ ਸੁਹਾਗਾ ਬਣ ਜਾਂਦੇ ਹਨ ਉਹਨਾਂ ਦੱਸਿਆ ਕਿ ਅੱਜ ਕੱਲ ਹਰ ਇੱਕ ਇਨਸਾਨ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜ਼ਹਿਰ ਪੀਂਦਾ ਹੈ ਅਤੇ ਜ਼ਹਿਰ ਹੀ ਸਾਹ ਦੁਆਰਾ ਅੰਦਰ ਲੈ ਕੇ ਜਾਂਦਾ ਹੈ ਕਿਉਂਕਿ ਹਰ ਇੱਕ ਵਸਤੂ ਵਿੱਚ ਯੂਰੀਆ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਸੀਂ ਯੋਗਾ ਅਤੇ ਸਾਫ ਫੂਡ ਖਾ ਕੇ ਆਪਣੇ ਸਰੀਰ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਮੌਕੇ ਤੇ ਮੌਜੂਦ ਲੋਕਾਂ ਨੇ ਉਨਾਂ ਦੇ ਇਸ ਬਿਆਨ ਤੋਂ ਪ੍ਰੇਰਿਤ ਹੋ ਕੇ ਯੋਗਾ ਕਲਾਸਿਸ ਜੁਆਇਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਰੋਜ਼ ਸਵੇਰੇ ਇੱਕ ਸੇਬ ਖਾਣ ਨਾਲ ਅਸੀਂ ਆਪਣੇ ਤੋਂ ਡਾਕਟਰ ਨੂੰ ਦੂਰ ਭਜਾ ਸਕਦੇ ਹਾਂ ਇਹ ਬਿਮਾਰੀਆਂ ਤੋਂ ਖਹਿੜਾ ਛੁਡਵਾ ਸਕਦੇ ਹਾਂ ਮੌਕੇ ਤੇ ਮੌਜੂਦ ਲੋਕਾਂ ਨੇ ਮੈਡਮ ਰਮਨਦੀਪ ਕੌਰ ਦਾ ਸਨਮਾਨ ਵੀ ਕੀਤਾ