Home Hoshiarpur Mukerian ਸਾਂਝੇ ਅਧਿਆਪਕ ਮੋਰਚੇ ਵੱਲੋਂ ਭਾਰੀ ਮੀਂਹ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ...

ਸਾਂਝੇ ਅਧਿਆਪਕ ਮੋਰਚੇ ਵੱਲੋਂ ਭਾਰੀ ਮੀਂਹ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ 31 ਜੁਲਾਈ ਤੱਕ ਕਰਨ ਦੀ ਮੰਗ

213
0

ਸਾਂਝੇ ਅਧਿਆਪਕ ਮੋਰਚੇ ਵੱਲੋਂ ਭਾਰੀ ਮੀਂਹ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ 31 ਜੁਲਾਈ ਤੱਕ ਕਰਨ ਦੀ ਮੰਗ

ਮੁਕੇਰੀਆਂ 22 ਜੁਲਾਈ ( ਸੁਖਵਿੰਦਰ ਸਿੰਘ ਮਹਿਰਾ ) ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਰਜਤ ਮਹਾਜਨ , ਸਤੀਸ਼ ਕੁਮਾਰ,ਜਸਵੰਤ ਸਿੰਘ ਅਤੇ ਮਨਜੀਤ ਸਿੰਘ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦੇ ਹੋਇਆਂ ਕਿਹਾ ਕਿ ਇਸ ਭਾਰੀ ਬਰਸਾਤ ਵਿੱਚ ਸਕੂਲ ਸਟਾਫ਼ ਅਤੇ ਬੱਚਿਆਂ ਦਾ ਸਕੂਲ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਅਤੇ ਸਕੂਲ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਹੈ।
ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਸਮ ਵਿਭਾਗ ਨੇ ਜੋ ਆਉਣ ਵਾਲੇ ਕੁੱਝ ਦਿਨਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਉਸਨੂੰ ਵੇਖਦੇ ਹੋਏ ਪੰਜਾਬ ਸਰਕਾਰ ਤੁਰੰਤ ਸਕੂਲਾਂ ਵਿੱਚ ਛੁੱਟੀਆਂ 31 ਜੁਲਾਈ ਤੱਕ ਕਰ ਦੇਵੇ ਤਾਂ ਜੋ ਕਿਸੇ ਵੀ ਅਨਸੁਖਾਵੀਂ ਘਟਨਾ ਹੋਣ ਤੋਂ ਬਚਿਆ ਜਾ ਸਕੇ।
ਇਸ ਮੌਕੇ ਬਲਵਿੰਦਰ ਟਾਕ, ਬ੍ਰਿਜ ਮੋਹਨ ,ਰਜੇਸ਼ ਕੁਮਾਰ, ਪਰਮਜੀਤ ਸਿੰਘ ,ਗੁਲਵਿੰਦਰ ਸਿੰਘ, ਰਾਜੇਸ਼ ਕੁਮਾਰ, ਸੁਰਿੰਦਰ ਸਿੰਘ, ਸੁਰੇਸ਼ ਲੋਹਗੜ੍ਹ, ਸੁਖਜਿੰਦਰ ਸਿੰਘ, ਅਰਵਿੰਦਰ ਰਾਣਾ, ਅਨਿਲ ਕੁਮਾਰ ,ਕੁਲਵੰਤ ਸਿੰਘ, ਸੁਦੇਸ਼ ਮਹਾਜਨ ਅਤੇ ਰੌਸ਼ਨ ਲਾਲ ਆਦਿ ਸਾਥੀ ਹਾਜਰ ਸਨ। ਫੋਟੋ – ਕਵਨਪ੍ਰੀਤ ਸਿੰਘ ਮਹਿਰ

ਰਿਪੋਰਟ : ਪੱਤਰਕਾਰ ਸੁਖਵਿੰਦਰ ਸਿੰਘ ਮਹਿਰਾ

ਫੋਟੋ – ਕਵਨਪ੍ਰੀਤ ਸਿੰਘ ਮਹਿਰਾ

Previous articleਲੁਧਿਆਣਾ ਸ਼ਹਿਰ ਅੰਦਰ ਜਾਹਲੀ ਆਈ ਡੀ ਪਰੂਫ ਤੇ ਸਿਮ ਵੇਚਣ ਵਾਲਾ ਨੂੰ ਚੌਕੀ ਸ਼ੇਰਪੁਰ ਦੀ ਪੁਲਿਸ ਪਾਰਟੀ ਨੇ ਕਾਬੂ
Next articleईमानदारी और परिश्रम ही सफलता की कुंजी है: रिटा. मुख्य न्यायाधीश अजय कुमार मित्तल

LEAVE A REPLY

Please enter your comment!
Please enter your name here