Home Crime News 70 ਗ੍ਰਾਮ ਨਸ਼ੀਲਾ ਪਦਾਰਥ ਤੇ 18000 ਮੀ . ਲੀ. ਦਾਰੂ ਸਮੇਤ ਦੌਸੀ... Crime NewsPunjabHoshiarpurPunjabi 70 ਗ੍ਰਾਮ ਨਸ਼ੀਲਾ ਪਦਾਰਥ ਤੇ 18000 ਮੀ . ਲੀ. ਦਾਰੂ ਸਮੇਤ ਦੌਸੀ ਚੜ੍ਹੇ ਪੁਲਿਸ ਦੇ ਅੜਿੱਕੇ । By rajiv - 18/07/2023 59 0 FacebookTwitterPinterestWhatsApp 70 ਗ੍ਰਾਮ ਨਸ਼ੀਲਾ ਪਦਾਰਥ ਤੇ 18000 ਮੀ . ਲੀ. ਦਾਰੂ ਸਮੇਤ ਦੌਸੀ ਚੜ੍ਹੇ ਪੁਲਿਸ ਦੇ ਅੜਿੱਕੇ । ਮੁਕੇਰੀਆਂ 19 ਜੁਲਾਈ ( ਸੁਖਵਿੰਦਰ ਸਿੰਘ ਮਹਿਰਾ ) ਮੁਕੇਰੀਆਂ ਪੁਲਿਸ ਵਲੌ ਬੜ੍ਹੀ ਮੁਸਤੈਦੀ ਨਾਲ ਕਾਨੂੰਨ ਦਾ ਸਿੰਕਜ਼ਾ ਨਸ਼ਾ ਤਸਕਰਾ ਤੇ ਕੱਸਦੇ ਹੋਏ ਆਪਣੇ ਸੀਨੀਅਰ ਅਫ਼ਸਰਾ ਦੀਆਂ ਹਦਾਇਤਾਂ ਦੇ ਮੁਤਾਬਿਕ ਆਏ ਦਿਨ ਮੁਕੇਰੀਆਂ ‘ਚ ਨਸ਼ਾ ਵੇਚਣ ਵਾਲਿਆ ਨੂੰ ਕਾਨੂੰਨ ਦੇ ਲੰਮੇ ਹੱਥਾਂ ਨਾਲ ਦਬੋਚਿਆਂ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਮੁਕੇਰੀਆਂ ਥਾਣਾ ਮੁੱਖੀ ਐਸ. ਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਿਤੀ 17.07.2023 ਨੂੰ ਏ.ਐਸ.ਆਈ ਦਿਲਦਾਰ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆ ਦੇ ਲਾਲ ਚੰਦ ਪੁੱਤਰ ਦਿਲ ਬਹਾਦਰ ਵਾਸੀ ਬੁੱਢੇਵਾਲ ਮੁਕੇਰੀਆਂ ਨੂੰ ਕਾਬੂ ਕਰਕੇ ਉਸ ਪਾਸੋਂ 70 ਗ੍ਰਾਮ ਨਸ਼ੀਲਾ ਪਦਾਰਥ ਅਤੇ ਇਸ ਤੋਂ ਇਲਾਵਾ ਏ.ਐਸ.ਆਈ ਅਵਤਾਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਆਰੋਪੀ ਸੰਜੇ ਕੁਮਾਰ ਪੁੱਤਰ ਦਾਸੂ ਰਾਮ ਵਾਸੀ ਪਿੰਡ ਬਹਿਬਲ ਮੰਝ ਥਾਣਾ ਮੁਕੇਰੀਆ ਨੂੰ ਕਾਬੂ ਕਰਕੇ ਉਸ ਪਾਸੋਂ 18000 ਮਿਲੀ. ਲੀਟਰ ਸ਼ਰਾਬ ਠੇਕਾ ਸੇਲ ਇੰਨ ਹਿਮਾਚਲ ਪ੍ਰਦੇਸ਼ ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰਕੇ ਕੀਤੀ ਸ਼ੁਰੂ ਪੁਲਿਸ ਨੇ ਅਗਲੇਰੀ ਕਾਰਵਾਈ । ਇਸ ਦੁਰਾਨ ਮੁਕੇਰੀਆਂ ਥਾਣਾ ਮੁੱਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਲਾਲ ਚੰਦ ਦੇ ਖ਼ਿਲਾਫ਼ ਪਹਿਲਾਂ ਵੀ ਦੌ ਮੁਕੱਦਮੇ ਦਰਜ਼ ਹਨ ।