ਲੁਧਿਆਣਾ ਸ਼ਹਿਰ ਅੰਦਰ ਵਹੀਕਲ ਚੋਰੀ ਕਰਨ ਵਾਲੇ ਨੂੰ ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫਸਰ, ਥਾਣਾ ਡਵੀਜ਼ਨ ਨੰਬਰ 6, ਲੁਧਿਆਣਾ ਦੀ ਟੀਮ ਨੇ ਗ੍ਰਿਫਤਾਰ ਕਰਕੇ ਚੋਰੀ ਕੀਤੇ ਮੋਟਰਸਾਈਕਲ/ਐਕਟਿਵਾ ਕੀਤੇ ਬਰਾਮਦ
ਲੁਧਿਆਣਾ ਪੁਲਿਸ ਕਮਿਸ਼ਨਰ ਸ਼੍ਰੀ ਮਨਦੀਪ ਸਿੰਘ ਸਿੱਧੂ ਆਈ. ਪੀ. ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ. ਪੀ. ਐਸ, ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਸ਼੍ਰੀ ਸੁਹੇਲ ਕਾਸਿਮ ਮੀਰ, ਆਈ.ਪੀ.ਐੱਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਲੁਧਿਆਣਾ, ਸ਼੍ਰੀ ਸੰਦੀਪ ਕੁਮਾਰ ਵਡੇਰਾ ਪੀ. ਪੀ. ਐਸ. ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕ੍ਰਾਈਮ ਫ੍ਰੀ ਬੰਨਣ ਲਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਕੌਰ
ਮੁੱਖ ਅਫਸਰ, ਥਾਣਾ ਡਵੀਜ਼ਨ ਨੰਬਰ 6, ਲੁਧਿਆਣਾ ਦੀ ਟੀਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਅਧਾਰ ਤੇ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 129 ਮਿਤੀ 14-07-2023 ਅ/ਧ: 379-411 ਭ:ਦੰਡ, ਥਾਣਾ ਡਵੀਜਨ ਨੰਬਰ 6, ਲੁਧਿਆਣਾ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਅਭੈ ਪਰਾਸਰ ਪੁੱਤਰ ਸੁਦੀਰ ਪਰਾਸਰ ਵਾਸੀ ਮਕਾਨ ਨੰਬਰ 435/1, ਗਲੀ ਨੰਬਰ 3, ਅਜੀਤ ਨਗਰ, ਹੈਬੋਵਾਲ, ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਵੱਖ ਵੱਖ ਜਗ੍ਹਾ ਤੋਂ ਚੋਰੀ ਕੀਤੇ ਮੋਟਰਸਾਈਕਲ/ਐਕਟਿਵਾ ਬਰਾਮਦ ਕਰਨ
ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ, ਗੁਪਤ ਸੂਚਨਾ ਮਿਲੀ ਕਿ “ਅਭੈ ਪਰਾਸਰ ਪੁੱਤਰ ਸੁਦੀਰ ਪਰਾਸਰ ਵਾਸੀ ਮਕਾਨ ਨੰਬਰ 435/1, ਗਲੀ ਨੰਬਰ 3, ਅਜੀਤ ਨਗਰ, ਹੈਬੋਵਾਲ, ਲੁਧਿਆਣਾ ਮੋਟਰਸਾਈਕਲ ਵਗੈਰਾ ਚੋਰੀ ਕਰਨ ਦਾ ਆਦੀ ਹੈ ਜੋ ਅੱਜ ਵੀ ਚੋਰੀ ਕੀਤੇ ਹੋਏ ਮੋਟਰਸਾਈਕਲ ਨੰਬਰੀ PB-10-BX-9245 ਹੀਰੋ ਗਰੈਮਰ ਰੰਗ ਕਾਲਾ ਨੂੰ ਵੇਚਣ ਲਈ ਗ੍ਰਾਹਕਾ ਦੀ ਤਾਂਘ ਵਿੱਚ ਗਿੱਲ ਚੌਕ, ਲੁਧਿਆਣਾ ਸਾਈਡ ਤੋ ਪ੍ਰਤਾਪ ਚੌਕ ਲੁਧਿਆਣਾ ਵੱਲ ਆ ਰਿਹਾ ਹੈ। ਜਿਸਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੋਸ਼ੀ ਅਭੈ ਪਰਾਸਰ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।
– ਬਰਾਮਦਗੀ:.
●
ਮੋਟਰਸਾਈਕਲ ਨੰਬਰੀ
PB-10-BX-9245 ਹੀਰੋ ਗਰੈਮਰ ਰੰਗ ਕਾਲਾ।
ਮੋਟਰਸਾਈਕਲ ਨੰਬਰੀ
PB-23R-0223 ਹੀਰੋ ਸਪਲੈਡਰ ਰੰਗ ਕਾਲਾ।
ਮੋਟਰਸਾਈਕਲ ਨੰਬਰੀ
PB-10-EU-8854 ਹੀਰੋ ਸਪਲੈਡਰ ਰੰਗ ਕਾਲਾ
ਐਕਟਿਵਾ ਨੰਬਰੀ
PB-10-FT-4627 ਰੰਗ ਗਰੇਅ।
ਰਿਪੋਰਟ : ਰਾਜੀਵ ਕੁਮਾਰ