Home Depot Holder ਡਿਪੋ ਹੋਲਡਰ ਪਰਚੀਆਂ ਕੱਟਣ ਦੇ ਬਾਵਯੂਦ ਨਹੀਂ ਦੇ ਰਹੇ ਕਣਕ – ਸੀ.ਆਈ.ਟੀ... Depot HolderFood Supply DepartmentPunjabLudhianaNGOPunjabiRAJIV KUMAR EDITOR IN CHIEFRAJIV KUMAR JOURNALISTSocial Work ਡਿਪੋ ਹੋਲਡਰ ਪਰਚੀਆਂ ਕੱਟਣ ਦੇ ਬਾਵਯੂਦ ਨਹੀਂ ਦੇ ਰਹੇ ਕਣਕ – ਸੀ.ਆਈ.ਟੀ ਜਲਦ ਹੀ ਮਾਣਯੋਗ ਫੂਡ ਸਪਲਾਈ ਮੰਤਰੀ ਪੰਜਾਬ ਅਤੇ ਫੂਡ ਸਪਲਾਈ ਵਿਭਾਗ ਨੂੰ ਦੇਵੇਗੀ ਜਾਣਕਾਰੀ By rajiv - 02/09/2024 29 0 FacebookTwitterPinterestWhatsApp ਡਿਪੋ ਹੋਲਡਰ ਪਰਚੀਆਂ ਕੱਟਣ ਦੇ ਬਾਵਯੂਦ ਨਹੀਂ ਦੇ ਰਹੇ ਕਣਕ ਸੀ.ਆਈ.ਟੀ ਜਲਦ ਹੀ ਮਾਣਯੋਗ ਫੂਡ ਸਪਲਾਈ ਮੰਤਰੀ ਪੰਜਾਬ ਅਤੇ ਫੂਡ ਸਪਲਾਈ ਵਿਭਾਗ ਨੂੰ ਦੇਵੇਗੀ ਜਾਣਕਾਰੀ ਜੋ ਡਿਪੋ ਹੋਲਡਰ ਜਨਤਾ ਦਾ ਹੱਕ ਖਾਂਦਾ ਹੈ ਉਸਦਾ ਲਾਇਸੈਂਸ ਕੀਤਾ ਜਾਵੇ ਰੱਦ – ਡਾ. ਗੌਰਵ ਅਰੋੜਾ ਐਡਵੋਕੇਟ ਲੁਧਿਆਣਾ(ਕਲੋਤਰਾ) ਸੀ ਆਈ ਟੀ ਦੇ ਪੰਜਾਬ ਪ੍ਰਧਾਨ ਅਤੇ ਜੁਆਇੰਟ ਸਕੱਤਰ ਪੰਜਾਬ ਯੂਥ ਵਿੰਗ(ਆਪ) ਡਾ. ਗੌਰਵ ਅਰੋੜਾ ਐਡਵੋਕੇਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਏ ਦਿਨ ਡਿਪੋ ਹੋਲਡਰਾ ਦੇ ਖ਼ਿਲਾਫ਼ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਆ ਰਹੀਆਂ ਹਨ ਕਿ ਡਿਪੋ ਹੋਲਡਰ ਪਰਚੀਆਂ ਕੱਟਣ ਦੇ ਬਾਵਯੂਦ ਕਣਕ ਨਹੀਂ ਦਿੰਦੇ ਅਤੇ ਕਣਕ ਦੇਣ ਦੀ ਬਜਾਏ ਉਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਏ ਕਹਿਕੇ ਟਰਕਾ ਦਿੱਤਾ ਜਾਂਦਾ ਹੈ ਤੁਸੀਂ ਇਸ ਬਾਰ ਲੇਟ ਹੋ ਗਏ ਹੋ ਕਣਕ ਖਤਮ ਹੋ ਗਈ ਹੈ ਅਗਲੀ ਵਾਰ ਅਗਲੀ ਪਿਛਲੀ ਕਣਕ ਇੱਕਠੀ ਲੈ ਲਿਓ ਪਰ ਉਹ ਅਗਲੀ ਵਾਰ ਆਉਂਦੀ ਹੀ ਨਹੀਂ ਜਦੋਂ ਭੋਲੇ ਭਾਲੇ ਲੋਕ ਆਪਣੀ ਕਣਕ ਲੈਣ ਲਈ ਫ਼ੋਨ ਕਰਦੇ ਹਨ ਤਾਂ ਅੱਗਿਓਂ ਉਨ੍ਹਾਂ ਦਾ ਫੋਨ ਚੱਕਣਾ ਵੀ ਜ਼ਰੂਰੀ ਨਹੀਂ ਸਮਜਿਆ ਜਾਂਦਾ ਉਨਾਂ ਕਿਹਾ ਕਿ ਸਭ ਤੋਂ ਵੱਧ ਸ਼ਿਕਾਇਤ ਸਲੇਮ ਟਾਬਰੀ ਇਲਾਕੇ ਤੋਂ ਆ ਰਹੀਆਂ ਹਨ।ਜਲਦ ਹੀ ਮਾਣਯੋਗ ਫੂਡ ਮੰਤਰੀ ਸਪਲਾਈ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਫੂਡ ਸਪਲਾਈ ਵਿਭਾਗ ਤਕ ਇਸਦੀ ਜਾਣਕਾਰੀ ਪੋਹਚਾਈ ਜਾਵੇਗੀ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਾਗੇ ਕਿ ਜੋਂ ਡਿਪੋ ਹੋਲਡਰ ਜਨਤਾ ਦਾ ਹੱਕ ਖਾਂਦਾ ਹੈ ਉਸਦਾ ਲਾਇਸੈਂਸ ਰੱਦ ਕੀਤਾ ਜਾਵੇ। RAJIV KUMAR EDITOR IN CHIEF