Home Crime News ਥਾਣਾ ਡਵੀਜ਼ਨ ਨੰਬਰ-6,ਚੌਕੀ ਸ਼ੇਰਪੁਰ ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸ਼ਹਿਰ ਅੰਦਰ ਕਿਸੇ... Crime NewsPunjabLudhianaPunjabi ਥਾਣਾ ਡਵੀਜ਼ਨ ਨੰਬਰ-6,ਚੌਕੀ ਸ਼ੇਰਪੁਰ ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸ਼ਹਿਰ ਅੰਦਰ ਕਿਸੇ ਵੱਡੇ ਵਿੱਤੀ ਅਦਾਰੇ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 4,ਮੈਂਬਰ ਹਥਿਆਰਾ/ਵਹੀਕਲਾ ਸਮੇਤ ਕੀਤੇ ਕਾਬੂ By rajiv - 10/07/2023 214 0 FacebookTwitterPinterestWhatsApp ਥਾਣਾ ਡਵੀਜ਼ਨ ਨੰਬਰ-6,ਚੌਕੀ ਸ਼ੇਰਪੁਰ ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸ਼ਹਿਰ ਅੰਦਰ ਕਿਸੇ ਵੱਡੇ ਵਿੱਤੀ ਅਦਾਰੇ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 4,ਮੈਂਬਰ ਹਥਿਆਰਾ/ਵਹੀਕਲਾ ਸਮੇਤ ਕੀਤੇ ਕਾਬੂ ਲੁਧਿਆਣਾ ਪੁਲਿਸ ਕਮਿਸ਼ਨਰ,ਸ਼੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ,ਸ਼੍ਰੀ ਸੰਦੀਪ ਕੁਮਾਰ ਵਡੇਰਾ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕਰਾਇਮ ਫਰੀ ਸ਼ਹਿਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਇੰਸ: ਬਲਵਿੰਦਰ ਕੌਰ ਮੁੱਖ ਅਫਸਰ, ਥਾਣਾ ਡਵੀਜਨ ਨੰਬਰ 6, ਲੁਧਿਆਣਾ ਦੀ ਟੀਮ ਇੰਚਾਰਜ ਚੌਕੀ ਸ਼ੇਰਪੁਰ ਸ:ਥ: ਧਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੂੰ ਮਿਲੀ ਗੁਪਤਾ ਸੂਚਨਾ ਦੇ ਅਧਾਰ ਤੇ ਮੁਕੱਦਮਾ ਨੰਬਰ 123,ਮਿਤੀ 08-07-2023 ਅ/ਧ: 399-402 ਭ:ਦੰਡ ਥਾਣਾ ਡਵੀਜ਼ਨ ਨੰਬਰ-6 ਲੁਧਿਆਣਾ ਦਰਜ ਰਜਿਸਟਰ ਕਰਕੇ ਚਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ। ਇੰਸ: ਬਲਵਿੰਦਰ ਕੌਰ ਮੁੱਖ ਅਫਸਰ, ਥਾਣਾ ਡਵੀਜਨ ਨੰਬਰ 6, ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਦੱਸਿਆ ਕਿ ਗੁਪਤਾ ਸੂਚਨਾ ਮਿਲੀ ਕਿ ਜਸਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮਕਾਨ ਨੰਬਰ 377 ਸਮਰਾਟ ਕਲੋਨੀ ਗਿਆਸਪੂਰਾ ਥਾਣਾ ਸਾਹਨੇਵਾਲ ਲੁਧਿਆਣਾ, ਨਿਤਿਨ ਦੂਬੇ ਪੁੱਤਰ ਮੁੰਨਾ ਲਾਲ ਦੁਬੇ ਵਾਸੀ ਪਿੰਡ ਬੁਕਨਾਪੂਰ ਥਾਣਾ ਅੰਤੂ ਜਿਲਾ ਪ੍ਰਤਾਪਗੜ ਉੱਤਰਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 399 ਗਲੀ ਨੰਬਰ 12 ਅੰਬੇਦਕਰ ਨਗਰ ਗਿਆਸਪੁਰਾ ਥਾਣਾ ਸਾਹਨੇਵਾਲ ਲੁਧਿਆਣਾ, ਰਾਹੁਲ ਕੁਮਾਰ ਪੁੱਤਰ ਘੀਸ਼ਣ ਠਾਕੁਰ ਵਾਸੀ ਪਿੰਡ ਸਾਸਾਰਾਮ ਥਾਣਾ ਟਿਹਾਰੀ ਜਿਲਾ ਰੋਸਤਾਸ ਬਿਹਾਰ ਹਾਲ ਵਾਸੀ ਗਲੀ ਨੰਬਰ 5 ਡਾਬਾ ਰੋਡ ਬਾਬਾ ਮੁਕੰਦ ਸਿੰਘ ਨਗਰ ਥਾਣਾ ਡਵੀਜਨ ਨੰਬਰ 6 ਲੁਧਿਆਣਾ, ਤਿਲਕ ਉਰਫ ਪ੍ਰਿਦਉ ਮੰਡਲ ਪੁੱਤਰ ਮੋਹਨ ਮੰਡਲ ਵਾਸੀ ਪਿੰਡ ਕੋਲੋਨੀ ਜਿਲਾ ਸਿਪੋਲ ਬਿਹਾਰ ਹਾਲ ਵਾਸੀ ਗਲੀ ਨੰਬਰ 7 ਡਾਬਾ ਰੋਡ ਬਾਬਾ ਮੁਕੰਦ ਸਿੰਘ ਨਗਰ ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ ਅਤੇ ਰਾਜੂ ਪੁੱਤਰ ਮੂਨੀ ਲਾਲ ਮਹਾਤੋ ਵਾਸੀ ਗਲੀ ਨੰਬਰ 2 ਲਛਮੀ ਨਗਰ ਲੁਧਿਆਣਾ ਇੱਕ ਖਾਲੀ ਪਲਾਟ ਮਾਨ ਨਗਰ ਲੁਧਿਆਣਾ ਵਿਖੇ ਇਕੱਠੇ ਹੋ ਕੇ ਡਾਕਾ ਮਾਰਨ ਦੀ ਤਿਆਰੀ ਕਰਨ ਦੀ ਵਿਉਤਬੰਦੀ ਬਣਾ ਰਹੇ ਹਨ ਜਿਹਨਾ ਪਾਸੋ ਮਾਰੂ ਹਥਿਆਰ ਅਤੇ ਵਹੀਕਲ ਹਨ। ਜਿਸ ਤੇ ਤੁਰੰਤ ਕਾਰਵਾਈ ਕੀਤੀ ਮੌਕੇ ਤੋਂ ਇੱਕ ਦੋਸ਼ੀ ਰਾਜੂ ਫਰਾਰ ਹੋ ਗਿਆਂ ਜਿਸਦੀ ਦੀ ਤਲਾਸ਼ ਜਾਰੀ ਹੈ। ਜਿਸ ਨੂੰ ਵੀ ਜਲਦ ਹੀ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਰਿਪੋਰਟ : – ਪੱਤਰਕਾਰ / ਰਾਜੀਵ ਕੁਮਾਰ