Home DC Ludhiana ਮਾਡਲ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦਾ ਰੈੱਡ ਕਾਰਪੇਟ ਨਾਲ ਸਵਾਗਤ – ਜ਼ਿਲ੍ਹਾ...

ਮਾਡਲ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦਾ ਰੈੱਡ ਕਾਰਪੇਟ ਨਾਲ ਸਵਾਗਤ – ਜ਼ਿਲ੍ਹਾ ਚੋਣ ਅਫ਼ਸਰ – ਸਾਕਸ਼ੀ ਸਾਹਨੀ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰਾਂ ਨਾਲ ਚੋਣ ਪ੍ਰਕਿਰਿਆ ਦੀ ਵਰਚੂਅਲ ਸਮੀਖਿਆ

19
0

ਮਾਡਲ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦਾ ਰੈੱਡ ਕਾਰਪੇਟ ਨਾਲ ਸਵਾਗਤ – ਜ਼ਿਲ੍ਹਾ ਚੋਣ ਅਫ਼ਸਰ
– ਸਾਕਸ਼ੀ ਸਾਹਨੀ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰਾਂ ਨਾਲ ਚੋਣ ਪ੍ਰਕਿਰਿਆ ਦੀ ਵਰਚੂਅਲ ਸਮੀਖਿਆ

ਲੁਧਿਆਣਾ, 31 ਮਾਰਚ – ਵੋਟਿੰਗ ਦੇ ਤਜ਼ਰਬੇ ਨੂੰ ਚੰਗਾ ਮਹਿਸੂਸ ਕਰਨ ਲਈ, ਪ੍ਰਸ਼ਾਸਨ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ (1 ਜੂਨ) ਨੂੰ ਮਾਡਲ ਪੋਲਿੰਗ ਸਟੇਸ਼ਨ ਪ੍ਰਦਾਨ ਕਰੇਗਾ ਜਿੱਥੇ ਵੋਟਰਾਂ ਦਾ ਰੈਡ ਕਾਰਪੈਟ ਨਾਲ ਸਵਾਗਤ ਕੀਤਾ ਜਾਵੇਗਾ।

ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਹੋਰਨਾਂ ਨਾਲ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਦਾ ਉਦੇਸ਼ ਵੋਟਰਾਂ ਲਈ ਵੋਟਿੰਗ ਨੂੰ ਇੱਕ ਸੁਹਾਵਣਾ ਅਨੁਭਵ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 1 ਜੂਨ ਨੂੰ ਵੋਟਰਾਂ ਨੂੰ ਨਿਰਵਿਘਨ ਅਤੇ ਮੁਸ਼ਕਲ ਰਹਿਤ ਮਤਦਾਨ ਦਾ ਤਜਰਬਾ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਮਾਡਲ ਪੋਲਿੰਗ ਸਟੇਸ਼ਨ ਹੋਣਗੇ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਮਾਡਲ ਪੋਲਿੰਗ ਸਟੇਸ਼ਨ ਚੰਗੀ ਹਾਲਤ ਵਾਲੀ ਇਮਾਰਤ ਵਿੱਚ ਸਥਾਪਤ ਕੀਤੇ ਜਾਣਗੇ, ਜਿੱਥੇ ਦਿਵਾਰਾਂ ‘ਤੇ ਨਵੀਂ ਚਿੱਤਰਕਾਰੀ, ਇਮਾਰਤ ਤੱਕ ਆਸਾਨ ਪਹੁੰਚ, ਪੋਲਿੰਗ ਕਰਮੀਆਂ ਅਤੇ ਪੋਲਿੰਗ ਏਜੰਟਾਂ ਲਈ ਵਧੀਆ ਕੁਆਲਿਟੀ ਦਾ ਫਰਨੀਚਰ, ਡਿਸਪਲੇ ਬੋਰਡ/ਸਾਈਨੇਜ, ਬੁਨਿਆਦੀ ਸਹੂਲਤਾਂ ਦਾ ਪ੍ਰਬੰਧ, ਬੂਥ ਲੈਵਲ ਅਫਸਰਾਂ ਦੁਆਰਾ ਸੰਚਾਲਿਤ ਵੋਟਰ ਸਹਾਇਤਾ ਬੂਥ ਦੀ ਚੰਗੀ ਹਾਲਤ ਅਤੇ ਹੋਰ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਮੈਡੀਕਲ ਫਸਟ ਏਡ ਦੀ ਸੁਵਿਧਾ ਵੀ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਵੋਟਰ ਲੋਕਤੰਤਰੀ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਚੋਣਾਂ ਦੌਰਾਨ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਦਿਵਿਆਂਗ ਵੋਟਰਾਂ ਨੂੰ ਚੋਣਾਂ ਦੌਰਾਨ ਅੱਗੇ ਆਉਣ ਅਤੇ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

Previous articleRed carpet welcome to voters in Model Polling stations – DEO Sakshi Sawhney virtually reviews election process with AROs and others
Next articleVoter awareness camps being organised in industrial units for encouraging workers to exercise their ‘Right to Vote’

LEAVE A REPLY

Please enter your comment!
Please enter your name here