Home Punjab Hoshiarpur ਐਸ ਐਸ ਪੀ ਸਾਹਿਬ ਨੂੰ ਮਿਲਣ ਦੇ ਬਾਵਜੂਦ ਇਨਸਾਫ ਨਾ ਮਿਲਣਾ ਮੰਦਭਾਗਾ... PunjabHoshiarpurMukerianPunjabi ਐਸ ਐਸ ਪੀ ਸਾਹਿਬ ਨੂੰ ਮਿਲਣ ਦੇ ਬਾਵਜੂਦ ਇਨਸਾਫ ਨਾ ਮਿਲਣਾ ਮੰਦਭਾਗਾ – ਸ਼੍ਰੋਮਣੀ ਅਕਾਲੀ ਦਲ By rajiv - 12/03/2024 32 0 FacebookTwitterPinterestWhatsApp ਐਸ ਐਸ ਪੀ ਸਾਹਿਬ ਨੂੰ ਮਿਲਣ ਦੇ ਬਾਵਜੂਦ ਇਨਸਾਫ ਨਾ ਮਿਲਣਾ ਮੰਦਭਾਗਾ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮੁਕੇਰੀਆਂ 11 ਮਾਰਚ ( ਸੁਖਵਿੰਦਰ ਸਿੰਘ ਮਹਿਰਾ ) ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਡਿਬਰੂਗੜ੍ਹ ਦੀ ਜੇਲ ਵਿੱਚ ਝੂਠੇ ਐਨ ਐਸ ਏ ਕੇਸ ਤਹਿਤ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਸਾਜਿਸ਼ ਕਰਕੇ ਐਨ ਐਸ ਏ ਵਧਾਉਣ ਵਿਰੁੱਧ, ਸ਼ੰਬੂ ਅਤੇ ਖਨੌਰੀ ਬਾਰਡਰਾਂ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਤਸ਼ੱਦਦ ਕਰਨ ਵਿਰੁੱਧ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਡਿਪਟੀ ਕਮਿਸ਼ਨਰਾਂ ਰਾਹੀਂ ਯਾਦ ਪੱਤਰ ਦਿੱਤੇ ਗਏ ਸਰਕਾਰ ਵੱਲੋਂ ਸੁਣਵਾਈ ਨਾ ਹੋਣ ਉਪਰੰਤ 04 ਮਾਰਚ ਨੂੰ ਰੇਲ ਰੋਕੋ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਤਹਿਤ ਜਿਲਾ ਜਥੇਬੰਦੀ ਵੱਲੋਂ11 ਵਜੇ ਤੋਂ 03 ਵਜੇ ਤੱਕ ਗੁਰਦੀਪ ਸਿੰਘ ਖੁਣ ਖੁਣ ਦੀ ਅਗਵਾਈ ਹੇਠ ਮੁਕੇਰੀਆਂ ਵਿਖੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਗ੍ਰਿਫਤਾਰੀਆਂ ਦਿੱਤੀਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 31 ਵਰਕਰਾਂ ਖਿਲਾਫ ਅੱਜ 7\51 ਦਾ ਕੇਸ ਦਰਜ ਕੀਤਾ ਗਿਆ ਜਿਸ ਦਾ ਇਨਸਾਫ ਲੈਣ ਲਈ ਇੱਕ ਵਫਦ ਸੁਰਿੰਦਰ ਲਾਂਬਾ ਐਸ ਐਸ ਪੀ ਹੁਸ਼ਿਆਰਪੁਰ ਨੂੰ ਮਿਲਿਆ ਸੀ ਜਿਨ੍ਹਾਂ ਨੇ ਇਨਸਾਫ ਦਾ ਭਰੋਸਾ ਦਿੱਤਾ ਸੀ ਪਰ ਅੱਜ ਤਰੀਕ ਤੇ ਪੇਸ਼ ਹੋਣ ਸਮੇਂ ਐਸ ਡੀ ਐਮ ਮੁਕੇਰੀਆਂ ਵੱਲੋਂ ਮੁੜ ਤਰੀਕ ਪਾਉਣ ਤੇ ਗੁਰਦੀਪ ਸਿੰਘ ਖੁਣਖੁਣ,ਗੁਰਨਾਮ ਸਿੰਘ ਸਿੰਗੜੀਵਾਲਾ, ਨੇ ਕਿਹਾ ਕਿ ਐਸਐਸਪੀ ਸਾਹਿਬ ਨੂੰ ਮਿਲਣ ਦੇ ਬਾਵਜੂਦ ਇਨਸਾਫ ਨਾ ਮਿਲਣ ਨੂੰ ਮੰਦਭਾਗਾ ਆਖਿਆ ਉਹਨਾਂ ਇਸ ਸਮੇਂ ਕਿਹਾ ਕਿ ਸਿੱਖ ਕੌਮ ਨਾਲ ਬਾਰ ਬਾਰ ਬੇਇਨਸਾਫੀ ਹੋਣੀ ਮੰਦਭਾਗੀ ਵਰਤਾਰਾ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।