Home District Employment and Business Bureau ਭਾਰਤੀ ਹਵਾਈ ਸੈਨਾ (ਅਗਨੀਵੀਰ) ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ – 17...

ਭਾਰਤੀ ਹਵਾਈ ਸੈਨਾ (ਅਗਨੀਵੀਰ) ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ – 17 ਜਨਵਰੀ ਤੋਂ 06 ਫਰਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ

34
0

ਭਾਰਤੀ ਹਵਾਈ ਸੈਨਾ (ਅਗਨੀਵੀਰ) ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ
– 17 ਜਨਵਰੀ ਤੋਂ 06 ਫਰਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ


ਲੁਧਿਆਣਾ, 12 ਜਨਵਰੀ – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤੀ ਹਵਾਈ ਸੈਨਾ ਵੱਲੋਂ (ਅਗਨੀਵੀਰ) ਦੀ ਭਰਤੀ ਲਈ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ (ਲੜਕੇ/ਲੜਕੀਆਂ) 17 ਜਨਵਰੀ ਤੋਂ 06 ਫਰਵਰੀ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬਿਨੈਕਾਰ ਦੀ ਉਮਰ ਸੀਮਾ 2 ਜੂਨ 2004 ਤੋਂ 2 ਜੁਲਾਈ 2007 ਤੱਕ (ਦੋਵੇਂ ਦਿਨਾਂ ਸਮੇਤ) ਹੋਣੀ ਚਾਹੀਦੀ ਹੈ।

ਡਿਪਟੀ ਡਾਇਰੈਕਟਰ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਫੀਸ 550 ਰੁਪਏ ਪਲੱਸ ਜੀ.ਐਸ.ਟੀ. ਹੈ। ਅਗਨੀਵੀਰ ਅਸਾਮੀਆਂ ਲਈ ਉਮੀਦਵਾਰਾਂ ਦੇ ਦਾਖਲਾ ਟੈਸਟ 17 ਮਾਰਚ 2024 ਤੋੋਂ ਬਾਅਦ ਸ਼ੁਰੂ ਹੋਣਗੇ। ਬਿਨੈਕਾਰ https://agnipathvayu.cdac.in ‘ਤੇ ਅਪਲਾਈ ਕਰਨ ਲਈ ਮੈਡੀਕਲ ਮਾਪਦੰਡ, ਯੋਗਤਾ, ਨੌਕਰੀ ਦੇ ਵੇਰਵੇ ਅਤੇ ਆਨਲਾਈਨ ਫਾਰਮ ਪ੍ਰਾਪਤ ਕਰ ਸਕਦੇ ਹਨ।

Previous article– ਮੁੱਖ ਮੰਤਰੀ ਤੀਰਥ ਯਾਤਰਾ ਸਕੀਮ – ਵਿਧਾਇਕ ਗਰੇਵਾਲ ਵਲੋਂ ਹਲਕਾ ਪੂਰਬੀ ਤੋਂ ਯਾਤਰਾ ਲਈ ਬੱਸ ਰਵਾਨਾ – ਕਿਹਾ! ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਦਮਦਮਾ ਸਾਹਿਬ ਹੋਣਗੀਆਂ ਨਤਮਸਤਕ
Next articleFor motivating students of government schools to join the civil services, District Administration Ludhiana shows “12th Fail” movie to students today Movie teaches us to restart our life in case of any failure: DEO (Secondary) Dimple Madaan

LEAVE A REPLY

Please enter your comment!
Please enter your name here