Home AAP Party ਵਿਧਾਇਕ ਛੀਨਾ ਦੀ ਅਗਵਾਈ ‘ਚ ਹਲਕੇ ‘ਚ 66 ਕੇ.ਵੀ. ਲਾਈਨ ਦੀ ਗਰਾਊਂਡ...

ਵਿਧਾਇਕ ਛੀਨਾ ਦੀ ਅਗਵਾਈ ‘ਚ ਹਲਕੇ ‘ਚ 66 ਕੇ.ਵੀ. ਲਾਈਨ ਦੀ ਗਰਾਊਂਡ ਕਲੀਅਰੈਂਸ ਵਧਾਈ ਗਈ – ਵਸਨੀਕਾਂ ਦੀ ਚਿਰੌਕਣੀ ਮੰਗ ਨੂੰ ਪਿਆ ਬੂਰ – ਲੋਹਾਰਾ, ਸ਼ਿਮਲਾਪੁਰੀ, ਡਾਬਾ, ਈਸ਼ਰ ਨਗਰ, ਚੇਤ ਸਿੰਘ ਨਗਰ, ਗਿੱਲ ਰੋਡ ਅਤੇ ਜਨਤਾ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ – ਪ੍ਰੋਜੈਕਟ ‘ਤੇ ਕਰੀਬ 5 ਕਰੋੜ ਰੁਪਏ ਦੀ ਆਈ ਲਾਗਤ-66 KV in the constituency under the leadership of MLA Chhina. The ground clearance of the line was increased – Bure due to the chronic demand of the residents – Big relief to the people of Lohara, Shimlapuri, Daba, Ishar Nagar, Chet Singh Nagar, Gill Road and Janta Nagar. – The cost incurred on the project is about 5 crore rupees

64
0

ਵਿਧਾਇਕ ਛੀਨਾ ਦੀ ਅਗਵਾਈ ‘ਚ ਹਲਕੇ ‘ਚ 66 ਕੇ.ਵੀ. ਲਾਈਨ ਦੀ ਗਰਾਊਂਡ ਕਲੀਅਰੈਂਸ ਵਧਾਈ ਗਈ
– ਵਸਨੀਕਾਂ ਦੀ ਚਿਰੌਕਣੀ ਮੰਗ ਨੂੰ ਪਿਆ ਬੂਰ
– ਲੋਹਾਰਾ, ਸ਼ਿਮਲਾਪੁਰੀ, ਡਾਬਾ, ਈਸ਼ਰ ਨਗਰ, ਚੇਤ ਸਿੰਘ ਨਗਰ, ਗਿੱਲ ਰੋਡ ਅਤੇ ਜਨਤਾ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ
– ਪ੍ਰੋਜੈਕਟ ‘ਤੇ ਕਰੀਬ 5 ਕਰੋੜ ਰੁਪਏ ਦੀ ਆਈ ਲਾਗਤ

ਲੁਧਿਆਣਾ, 22 ਦਸੰਬਰ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਵਿੱਚ, ਹਲਕੇ ਵਿੱਚ ਪੈਂਦੀਆਂ 66 ਕੇ.ਵੀ. ਤਾਰਾ ਨੂੰ ਅਪਗ੍ਰੇਡ ਕਰਕੇ ਉਨ੍ਹਾਂ ਉੱਚਾ ਕੀਤਾ ਗਿਆ ਹੈ।

ਵਿਧਾਇਕ ਛੀਨਾ ਨੇ ਕਿਹਾ ਕਿ ਇਨ੍ਹਾਂ ਕਾਰਜ਼ਾਂ ‘ਤੇ ਕਰੀਬ 5 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਦੱਖਣੀ ਹਲਕੇ ਦੇ ਮੁੱਖ ਇਲਾਕੇ ਗਿੱਲ ਰੋਡ, ਈਸ਼ਰ ਨਗਰ, ਜਨਤਾ ਨਗਰ, ਚੇਤ ਸਿੰਘ ਨਗਰ, ਲੋਹਾਰਾ ਆਦਿ ਇਲਾਕਿਆਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਦੇ ਨਾਲ ਸੰਭਾਵੀ ਮੰਦਭਾਗੀਆਂ ਘਟਨਾਵਾਂ ਤੋਂ ਵੀ ਛੁਟਕਾਰਾ ਮਿਲੇਗਾ।

ਉਨ੍ਹਾਂ ਕਿਹਾ ਇਲਾਕਾ ਨਿਵਾਸੀਆਂ ਦੀ ਇਹ ਚਿਰੌਕਣੀ ਮੰਗ ਸੀ, ਪ੍ਰੋਜੇਕਟ ਵੱਡਾ ਹੋਣ ਕਰਕੇ ਪਿਛਲੀਆਂ ਸਰਕਾਰਾਂ ਵੱਲੋਂ ਇਸ ਨੂੰ ਹੱਥ ਨਹੀਂ ਪਾਇਆ ਗਿਆ ਪਰ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਨੂੰ ਨੇਪਰੇ ਚਾੜ੍ਹਿਆ ਗਿਆ ਹੈ।

ਵਿਧਾਇਕ ਛੀਨਾ ਨੇ ਕਿਹਾ ਕਿ ਇਲਾਕੇ ਵਿੱਚ ਹਾਈਟੈਂਸ਼ਨ ਤਾਰਾਂ ਨੀਵੀਆਂ ਹੋਣ ਕਰਕੇ ਕਈ ਤਰ੍ਹਾਂ ਦੇ ਹਾਦਸੇ ਹੋ ਰਹੇ ਸਨ ਪਰ ਇਹਨਾਂ ਤਾਰਾਂ ਨੂੰ ਨਾ ਸਿਰਫ ਉੱਚਾ ਚੁੱਕਿਆ ਗਿਆ ਹੈ ਸਗੋਂ ਇਹਨਾਂ ਦੀ ਮੁਰੰਮਤ ਵੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਸੂਬੇ ਦੇ ਵਿਕਾਸ ਲਈ ਸਰਵ ਪੱਖੀ ਵਿਕਾਸ ਦਾ ਵਾਅਦਾ ਕੀਤਾ ਗਿਆ ਸੀ, ਜਿਸ ਦੇ ਤਹਿਤ ਇਹ ਸਾਰੇ ਹੀ ਕੰਮ ਮੁਕੰਮਲ ਕੀਤੇ ਜਾ ਰਹੇ ਹਨ।

Previous articleलुधियाना में जमात ए कादियान का पुतला फूंक जोरदार रोष प्रदर्शन – पाकिस्तान से यात्रियों के भेष में आने वाले आतंकियों के गुर्गों की उच्च स्तरीय जांच हो : शाही इमाम पंजाब-Jamaat-e-Qadian’s effigy burnt in Ludhiana, strong protest – There should be a high level investigation of the operatives of terrorists coming from Pakistan in the guise of travelers: Shahi Imam Punjab
Next articleश्री राम मंदिर अयोध्या में प्राण प्रतिष्ठा (22 जनवरी 2024) पूजित अक्षत कलश यात्रा का शहीद सुखदेव जिला के माधव नगर में भव्य स्वागत

LEAVE A REPLY

Please enter your comment!
Please enter your name here