Home Punjab Ludhiana ਪੀ.ਐਸ.ਐਮ.ਐਸ.ਯੂ. ਨੂੰ ਪੈਨਸ਼ਨਰ ਐਸੋਸੀਏਸ਼ਨ ਦਾ ਮਿਲਿਆ ਸਮਰਥਨ -ਕਿਹਾ! ਸਰਕਾਰ ਦੀਆਂ ਮਾਰੂ ਨੀਤੀਆਂ...

ਪੀ.ਐਸ.ਐਮ.ਐਸ.ਯੂ. ਨੂੰ ਪੈਨਸ਼ਨਰ ਐਸੋਸੀਏਸ਼ਨ ਦਾ ਮਿਲਿਆ ਸਮਰਥਨ -ਕਿਹਾ! ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਯੂਨੀਅਨ ਦਾ ਹਰ ਪੱਖੋਂ ਕੀਤਾ ਜਾਵੇਗਾ ਸਹਿਯੋਗ – 10ਵੇਂ ਦਿਨ ਜਾਰੀ ਹੜਤਾਲ ਦੌਰਾਨ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਬਾਹਰ ਵੱਖ-ਵੱਖ 56 ਵਿਭਾਗਾਂ ਦੇ ਸੈਂਕੜੇ ਮੁਲਾਜ਼ਮਾਂ ਵਲੋਂ ਧਰਨਾ

200
0

ਪੀ.ਐਸ.ਐਮ.ਐਸ.ਯੂ. ਨੂੰ ਪੈਨਸ਼ਨਰ ਐਸੋਸੀਏਸ਼ਨ ਦਾ ਮਿਲਿਆ ਸਮਰਥਨ

-ਕਿਹਾ! ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਯੂਨੀਅਨ ਦਾ ਹਰ ਪੱਖੋਂ ਕੀਤਾ ਜਾਵੇਗਾ ਸਹਿਯੋਗ

– 10ਵੇਂ ਦਿਨ ਜਾਰੀ ਹੜਤਾਲ ਦੌਰਾਨ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਬਾਹਰ ਵੱਖ-ਵੱਖ 56 ਵਿਭਾਗਾਂ ਦੇ ਸੈਂਕੜੇ ਮੁਲਾਜ਼ਮਾਂ ਵਲੋਂ ਧਰਨਾ


ਲੁਧਿਆਣਾ, ਨਵੰਬਰ (ਰਾਜੀਵ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ 10ਵੇਂ ਦਿਨ ਵੀ ਜਾਰੀ ਹੜਤਾਲ ਨੂੰ ਅੱਜ ਪੈਨਸ਼ਨਰ ਐਸੋਸੀਏਸ਼ਨ ਵਲੋਂ ਸਮਰਥਨ ਦਿੰਦਿਆਂ  ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਯੂਨੀਅਨ ਦਾ ਹਰ ਪੱਖੋਂ  ਸਹਿਯੋਗ ਦਾ ਭਰੋਸਾ ਦਿੱਤਾ ਗਿਆ।

ਜ਼ਿਲ੍ਹਾ ਖਜਾਨਾ ਦਫਤਰ ਲੁਧਿਆਣਾ-ਕਮ-ਹੈਡ ਕੁਆਰਟਰ ਪੀ.ਐਸ.ਐਮ.ਐਸ.ਯੂ. ਵਿਖੇ ਸਮੂਹ ਦਫਤਰੀ ਕਾਮਿਆਂ ਵੱਲੋ ਭਾਰੀ ਗਿਣਤੀ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਵੱਖ-ਵੱਖ 56 ਵਿਭਾਗਾਂ ਦੇ ਸੈਂਕੜੇ ਮੁਲਾਜ਼ਮ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਪੀ.ਐਸ.ਐਮ.ਐਸ.ਯੂ. ਦੇ ਕਾਮਿਆਂ ਵਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ, ਕੇਂਦਰ ਸਰਕਾਰ ਦੀ ਤਰਜ਼ ‘ਤੇ 46 ਪ੍ਰਤੀਸ਼ਤ ਮਹਿੰਗਾਈ ਭੱਤਾ, 15-01-2015 ਅਤੇ 17-07-2020 ਦੇ ਮੁਲਾਜਮ ਮਾਰੂ ਪੱਤਰ ਵਾਪਿਸ ਲੈਣਾ, 4,9,14 ਏ.ਸੀ.ਪੀ. ਸਕੀਮ ਦੀ ਮੁੜ ਬਹਾਲੀ ਅਤੇ 01-01-2016 ਤੋਂ 30-06-2021 ਤੱਕ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਆਦਿ ਮੰਗਾਂ ਦੀ ਪੂਰਤੀ ਲਈ ਰੋਸ ਵਜੋਂ ਹੜਤਾਲ ਕੀਤੀ ਜਾ ਰਹੀ ਹੈ।

ਇਸ ਧਰਨੇ ਦੌਰਾਨ ਆਪਣੇ ਕੰਮ ਕਰਵਾਉਣ ਆਏ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਪ੍ਰਮੁੱਖ ਤੌਰ ‘ਤੇ ਰਜਿਸਟਰੀਆਂ ਦਾ ਕੰਮ, ਚਲਾਨ, ਲਾਈਸੈਂਸ ਅਤੇ ਤਹਿਸ਼ੀਲਾ ਦੇ ਕੰਮ ਮੁਕੰਮਲ ਬੰਦ ਰਹੇ।

ਮੁਲਜਾਮ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਜਦ ਤੱਕ ਸਰਕਾਰ ਵੱਲੋਂ ਸਾਡੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆ ਉਦੋਂ ਤੱਕ ਸੰਘਰਸ ਇੰਨ-ਬਿੰਨ ਲਾਗੂ ਰਹੇਗਾ ਅਤੇ ਆਮ ਜਨਤਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਸ ਦੌਰਾਨ ਮੁੱਖ ਬੁਲਾਰੇ ਸੰਜੀਵ ਭਾਰਗਵ, ਸੰਦੀਪ ਭਾਬਕ, ਤਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਦਲੀਪ ਸਿੰਘ, ਸ. ਹਰਬੰਤ ਸਿੰਘ ਮਾਂਗਟ, ਸੁਸ਼ੀਲ ਕੁਮਾਰ, ਨਿਰਮਲ ਸਿੰਘ ਲਲਤੋਂ, ਵਰਿੰਦਰ ਕੁਮਾਰ, ਅਕਾਸ਼ਦੀਪ, ਰਵੀ ਕੁਮਾਰ, ਵਿਨੋਦ ਕੁਮਾਰ, ਦਵਿੰਦਰ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਗਰੇਵਾਲ, ਡਾ. ਮਹਿੰਦਰ ਸਿੰਘ ਸ਼ਾਰਧਾ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

Previous articleEight awareness vans to be launched under ‘Viksit Bharat Sankalap Yatra’ to spread awareness for welfare schemes- DC Surabhi Malik Move aims at providing benefit of welfare schemes at doorsteps
Next articlePunjab Basketball Stars Series-1 -Countdown to the 73rd National Basketball Championship at Ludhiana WEF. 3rd December,2023 Satnam Singh Bhamra: Paving the Way as the First Indian in the NBA

LEAVE A REPLY

Please enter your comment!
Please enter your name here