Home International Canada ਰਮਨਦੀਪ ਕੌਰ ਗੋਸਲ ਨੇ ਮਾਪਿਆਂ, ਪਿੰਡ ਤੇ ਜ਼ਿਲ੍ਹਾ ਲੁਧਿਆਣਾ ਦਾ ਨਾਮ ਕੀਤਾ...

ਰਮਨਦੀਪ ਕੌਰ ਗੋਸਲ ਨੇ ਮਾਪਿਆਂ, ਪਿੰਡ ਤੇ ਜ਼ਿਲ੍ਹਾ ਲੁਧਿਆਣਾ ਦਾ ਨਾਮ ਕੀਤਾ ਰੋਸ਼ਨ – ਕੈਨੇਡਾ ‘ਚ ਬਣੀ ਪੁਲਿਸ ਅਫ਼ਸਰ

474
0

ਰਮਨਦੀਪ ਕੌਰ ਗੋਸਲ ਨੇ ਮਾਪਿਆਂ, ਪਿੰਡ ਤੇ ਜ਼ਿਲ੍ਹਾ ਲੁਧਿਆਣਾ ਦਾ ਨਾਮ ਕੀਤਾ ਰੋਸ਼ਨ – ਕੈਨੇਡਾ ‘ਚ ਬਣੀ ਪੁਲਿਸ ਅਫ਼ਸਰ

– ਪਿਤਾ ਏ.ਐਸ.ਆਈ. ਹਰੀ ਸਿੰਘ ਨੂੰ ਦੱਸਿਆ ਪ੍ਰੇਰਣਾ ਸਰੋਤ


ਲੁਧਿਆਣਾ, 19 ਅਕਤੂਬਰ ( ਰਾਜੀਵ ਕੁਮਾਰ ) – ਲੁਧਿਆਣਾ ਜ਼ਿਲ੍ਹੇ ਦੇ ਹਲਕਾ ਦਾਖਾ ਅਧੀਨ ਪਿੰਡ ਮੋਰ ਕਰੀਮਾ ਦੀ ਰਮਨਦੀਪ ਕੌਰ ਨੇ ਕੈਨੇਡਾ ਦੀ ਐਲਬਰਟਾ ਸਟੇਟ ਵਿੱਚ ਪੁਲਿਸ ਅਫ਼ਸਰ ਬਣ ਕੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਰਮਨਦੀਪ ਕੌਰ ਦੇ ਪਿਤਾ ਏ.ਐਸ.ਆਈ. ਹਰੀ ਸਿੰਘ ਵੀ ਪੁਲਿਸ ਵਿਭਾਗ ਵਿੱਚ ਬਤੌਰ ਰੀਡਰ, ਡੀ.ਸੀ.ਪੀ. ਹੈਡ ਕੁਆਰਟਰ, ਲੁਧਿਆਣਾ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ।

ਮਾਤਾ ਬਲਪ੍ਰੀਤ ਕੌਰ ਤੇ ਪਿਤਾ ਏ.ਐਸ.ਆਈ. ਹਰੀ ਸਿੰਘ ਦੇ ਘਰ ਜੰਮੀ ਰਮਨਦੀਪ ਕੌਰ ਨੇ ਆਪਣੀ ਪੜ੍ਹਾਈ ਮੈਡੀਕਲ ਸਟ੍ਰੀਮ ਵਿੱਚ ਸੈਕਰਟ ਹਾਰਟ ਕਾਨਵੈਂਟ ਸਕੂਲ, ਜਗਰਾਉਂ ਤੋਂ ਪੂਰੀ ਕੀਤੀ, ਉਪਰੰਤ ਅਗਲੇਰੀ ਸਿੱਖਿਆ ਲਈ ਕੈਨੇਡਾ ਚਲੀ ਗਈ ਸੀ। ਉੱਥੇ ਰਮਨਦੀਪ ਕੌਰ ਨੇ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ ਪੀ.ਆਰ. ਲੈ ਲਈ ਅਤੇ ਉੱਥੋਂ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਹੁਣ ਐਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ਵਿੱਚ ਪੁਲਿਸ ਅਫ਼ਸਰ ਬਣ ਗਈ ਹੈ ਜੋਕਿ ਪੂਰੇ ਪਰਿਵਾਰ ਲਈ ਵੱਡੇ ਮਾਣ ਵਾਲੀ ਗੱਲ ਹੈ।

ਰਮਨਦੀਪ ਕੌਰ ਦੇ ਪਿਤਾ ਏ.ਐਸ.ਆਈ. ਹਰੀ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਬਚਪਨ ਤੋਂ ਹੀ ਉਨ੍ਹਾਂ ਨੂੰ ਵਰਦੀ ਵਿੱਚ ਦੇਖਦੀ ਆਈ ਹੈ ਜਿਸ ਕਰਕੇ ਪੁਲਿਸ ਦੀ ਯੂਨੀਫਾਰਮ ਨਾਲ ਛੋਟੀ ਉਮਰੇ ਹੀ ਲਗਾਅ ਪੈਦਾ ਹੋ ਗਿਆ ਸੀ। ਉਨ੍ਹਾਂ ਹਮੇਸ਼ਾ ਆਪਣੀ ਧੀ ਨੂੰ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ ਹੈ ਅਤੇ ਹੁਣ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਧੀ ਬਤੌਰ ਪੁਲਿਸ ਅਫ਼ਸਰ ਸਮੁੱਚੇ ਪੰਜਾਬੀਆਂ ਦਾ ਸਿਰ ਫਕਰ ਨਾਲ ਉੱਚਾ ਕਰੇਗੀ।

ਆਪਣੀ ਉਪਲੱਬਧੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਸਿਰ ਬੰਨਦਿਆਂ ਰਮਨਦੀਪ ਕੌਰ ਨੇ ਕਿਹਾ ਕਿ ਮਾਪਿਆਂ ਦੀ ਚੰਗੀ ਸੇਧ ਸਦਕਾ ਹੀ ਉਹ ਇਸ ਸੁਪਨੇ ਨੂੰ ਸਾਕਾਰ ਕਰ ਸਕੀ ਹੈ। ਉਸਨੇ ਕਿਹਾ ਕਿ ਉਸਦੇ ਮਾਪਿਆਂ ਨੇ ਉਸਨੂੰ ਚੰਗੀ ਸਿੱਖਿਆ ਤੇ ਸੰਸਕਾਰ ਦਿੱਤੇ ਹਨ ਅਤੇ ਹਮੇਸ਼ਾ ਹੀ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ।

Previous articleਮੁੱਖ ਮੰਤਰੀ ਨੇ ਰੱਖਿਆ ਟਾਟਾ ਸਟੀਲ ਦੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਨੀਂਹ ਪੱਥਰ – 2600 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਸਥਾਪਨਾ ਹੋਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ
Next articleਐਸ.ਜੀ.ਪੀ.ਸੀ. ਚੋਣਾਂ ਦੌਰਾਨ ਮੈਂਬਰ ਵਜੋਂ ਵੋਟ ਬਣਾਉਣ ਲਈ ਸੋਧਿਆ ਫਾਰਮ ਜਾਰੀ – ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ Ludhiana.nic.in  ਤੋਂ ਕੀਤਾ ਜਾ ਸਕਦਾ ਅਪਲੋਡ – ਵੋਟ ਬਣਾਉਣ ਲਈ ‘(ਕੇਸਾਧਾਰੀ ਸਿੱਖ ਲਈ) (ਨਿਯਮ 3(1)’ ਫਾਰਮ ਭਰਨਾ ਲਾਜ਼ਮੀ

LEAVE A REPLY

Please enter your comment!
Please enter your name here