Home Crime News ਸੁਰਜੀਤ ਸਿੰਘ ਇੰਚਾਰਜ਼ ਚੌਕੀ ਮੁੰਡੀਆ ਕਲਾਂ ਅਤੇ ਸ:ਥ: ਸਵਰਨ ਸਿੰਘ ਨੇ ਚੋਰੀ...

ਸੁਰਜੀਤ ਸਿੰਘ ਇੰਚਾਰਜ਼ ਚੌਕੀ ਮੁੰਡੀਆ ਕਲਾਂ ਅਤੇ ਸ:ਥ: ਸਵਰਨ ਸਿੰਘ ਨੇ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆ ਨੂੰ ਕਾਬੂ ਕਰ 13 ਮੋਬਾਇਲ ਵੱਖ ਵੱਖ ਮਾਰਕਾ ਬ੍ਰਾਮਦ ਕੀਤੇ

44
0

ਸੁਰਜੀਤ ਸਿੰਘ ਇੰਚਾਰਜ਼ ਚੌਕੀ ਮੁੰਡੀਆ ਕਲਾਂ ਅਤੇ ਸ:ਥ: ਸਵਰਨ ਸਿੰਘ ਨੇ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆ ਨੂੰ ਕਾਬੂ ਕਰ 13 ਮੋਬਾਇਲ ਵੱਖ ਵੱਖ ਮਾਰਕਾ ਬ੍ਰਾਮਦ ਕੀਤੇ

ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਮਨਦੀਪ ਸਿੰਘ ਸਿੱਧੂ ਜੀ  ਵਲੋਂ ਲੁਧਿਆਣਾ ਸ਼ਹਿਰ ਨੂੰ ਕ੍ਰਾਈਮ ਫ੍ਰੀ, ਅਤੇ ਚੋਰੀ ਦੀਆ ਵਾਰਦਾਤਾਂ ਤੇ ਠੱਲ ਪਾਉਣ ਲਈ ਚਲਾਈ ਮੁਹਿੰਮ ਤਹਿਤ ਥਾਣਾ ਮੁੱਖ ਅਫਸਰ ਜਮਾਲਪੁਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਸ:ਥ: ਸੁਰਜੀਤ ਸਿੰਘ ਇੰਚਾਰਜ ਚੌਕੀ ਮੁੰਡੀਆ ਕਲਾਂ ਅਤੇ ਸ:ਥ: ਸਵਰਨ ਸਿੰਘ ਨੇ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆ ਨੂੰ ਕਾਬੂ ਕੀਤਾ ਹੈ ਪੱਤਰਕਾਰਾਂ ਨੂੰ ਨਾਲ ਗੱਲ ਬਾਤ ਕਰਦੇ
ਦੱਸਿਆ ਕਿ ਦੋਸੀਆਨ ਦਾ ਵਾਰਦਾਤ ਕਰਨ ਦਾ ਤਰੀਕਾ :-ਉਕਤਾਨ ਰਾਤ ਵੇਲੇ ਜਦ ਲੋਕ ਸੋ ਜਾਦੇ ਸਨ ਤਾਂ ਉਹਨਾਂ ਦੇ ਘਰ ਵਿੱਚ ਦਾਖਿਲ ਹੋਕਰ ਉਹਨਾਂ ਦੇ ਸਰਾਣੇ ਰੱਖੇ ਮੋਬਾਇਲ ਫੋਨ ਅਤੇ ਘਰ ਵਿੱਚ ਪਏ ਮੋਬਾਇਲ ਫੋਨ ਚੋਰੀ ਕਰਕੇ ਮੋਕਾ ਤੋ ਭੱਜ ਜਾਦੇ ਸਨ ਮਿਤੀ 07-10-2023 ਨੂੰ ਸਤੀਸ਼ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਕਿਰਾਏਦਾਰ ਗੁਰਦੀਪ ਸਿੰਘ ਗਰੇਵਾਲ ਦਾ ਮਕਾਨ ਪਿੰਡ ਮੁੰਡੀਆ ਖੁਰਦ ਲੁਧਿਆਣਾ ਦੇ ਬਿਆਨ ਪਰ ਮੁਕੱਦਮਾ ਨੰਬਰ 233 ਮਿਤੀ 07-10-2023 ਅ/ਧ 380,457,411 ਆਈ.ਪੀ.ਸੀ. ਥਾਣਾ ਜਮਾਲਪੁਰ ਜਿਲ੍ਹਾ ਲੁਧਿਆਣਾ ਨਾਮਾਲੂਮ ਵਿਅਕਤੀਆ ਦਰਜ ਰਜਿਸਸਟਰ ਕੀਤਾ ਜੋ ਦੋਸੀ ਰਾਤ ਨੂੰ ਸਤੀਸ ਕੁਮਾਰ ਦੇ ਘਰ ਵਿੱਚ ਦਾਖਿਲ ਹੋਕਰ ਉਸਦੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ ਸਨ ਦੋਰਾਨੇ ਤਫਤੀਸ਼ ਦੋਸੀਆਨ ਨਾ ਮਾਲੂਮ ਨੂੰ ਅੱਜ ਹੀ ਟਰੇਸ਼ ਕਰਕੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾ ਦੇ ਗ੍ਰਿਫਤਾਰ ਹੋਣ ਕਾਰਨ 13 ਵਾਰਦਾਤਾ ਚੋਰੀ ਟਰੇਸ ਹੋ ਗਈਆ ਹਨ,ਦੋਸੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਣਾ ਹੈ ਤੇ ਜਿਨ੍ਹਾ ਤੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਗ੍ਰਿਫਤਾਰ ਦੋਸ਼ੀ ਦਾ ਵੇਰਵਾ :

1.ਦੀਪਕ ਪੁੱਤਰ ਰਾਜੂ ,ਉਮਰ ਕਰੀਬ 17 ਸਾਲ,ਵਾਸੀ ਵਾਸੀ ਬੇਤੀਆ ਬਿਹਾਰ ਹਾਲ ਵਾਸੀ ਨੇੜੇ ਪਾਣੀ ਵਾਲੀ ਟੈਕੀ ਮੋਤੀਨਗਰ ਲੁਧਿਆਣਾ ,

2. ਮੁਨੀਸ ਕੁਮਾਰ ਉਰਫ ਚੇਲਾ ਪੁੱਤਰ ਰਾਧੇ ਸਾਹ ਵਾਸੀ ਬਿਹਾਰ ਹਾਲ ਵਾਸੀ ਕਿਰਾਏ ਬਾਸ਼ਲ ਫੈਕਟਰੀ ਗਲੀ ਨੰਬਰ 03 ਨਿਊ ਭਗਤ ਸਿੰਘ ਨਗਰ,ਉਮਰ ਕਰੀਬ 15 ਸਾਲ।

Previous articleThought of the day
Next articleThought of the day

LEAVE A REPLY

Please enter your comment!
Please enter your name here