Home Punjab Ludhiana ਟਰਾਂਸਪੋਰਟ ਵਿਭਾਗ ਨਾਲ ਸਬੰਧੀ ਸੇਵਾਵਾਂ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਲਗਾਏ... PunjabLudhianaPunjabiTransport ਟਰਾਂਸਪੋਰਟ ਵਿਭਾਗ ਨਾਲ ਸਬੰਧੀ ਸੇਵਾਵਾਂ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਲਗਾਏ ਗਏ ਵਿਸ਼ੇਸ਼ ਕੈਂਪ By rajiv - 30/09/2023 73 0 FacebookTwitterPinterestWhatsApp ਜ਼ਿਲ੍ਹਾ ਪ੍ਰਸ਼ਾਸ਼ਨ ਨਾਗਰਿਕਾਂ ਨੂੰ ਪਾਰਦਰਸ਼ੀ ਸੇਵਾਵਾਂ ਮੁੱਹਈਆ ਕਰਵਾਉਣ ਲਈ ਵਚਨਬੱਧ – ਡਿਪਟੀ ਕਮਿਸ਼ਨਰ ਸੁਰਭੀ ਮਲਿਕ – ਟਰਾਂਸਪੋਰਟ ਵਿਭਾਗ ਨਾਲ ਸਬੰਧੀ ਸੇਵਾਵਾਂ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਲਗਾਏ ਗਏ ਵਿਸ਼ੇਸ਼ ਕੈਂਪ ਲੁਧਿਆਣਾ, 30 ਸਤੰਬਰ – ਟਰਾਂਸਪੋਰਟ ਵਿਭਾਗ ਨਾਲ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਅਤੇ ਸਬ-ਡਵੀਜਨ ਪੱਧਰ ‘ਤੇ ਅੱਜ ਵਿਸ਼ੇਸ਼ ਕੈਂਪਾਂ ਦਾ ਸਫਲ ਆਯੋਜਨ ਹੋਇਆ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨਾਗਰਿਕਾਂ ਨੂੰ ਪਾਰਦਰਸ਼ੀ ਸੇਵਾਵਾਂ ਦੇਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨਿਕ ਸੇਵਾਵਾਂ ਘਰ-ਘਰ ਮਹੁੱਈਆ ਕਰਵਾਉਣ ਦੇ ਮੰਤਵ ਨਾਲ ‘ਸਰਕਾਰ ਤੁਆਡੇ ਦੁਆਰ’ ਮੁਹਿੰਮ ਤਹਿਤ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਜਿੱਥੇ ਵਸਨੀਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾ ਅੱਗੇ ਦੱਸਿਆ ਕਿ ਅੱਜ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਲਈ ਮੈਗਾ ਕੈਂਪਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੋਕੇ ਰਜ਼ਿਸਟਰੇਸ਼ਨ, ਡਰਾਇਵਿੰਗ ਲਾਇਸੰਸ ਅਤੇ ਗੱਡੀਆਂ ਦੀ ਫਿਟਨਸ ਸਬੰਧੀ ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾ ਵਿੱਚੋਂ ਜ਼ਿਆਦਾਤਰ ਦਾ ਮੋਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਵਿੱਚ ਇਤਰਾਜ਼ ਸਨ ਜਾਂ ਕਿਸੇ ਦੀ ਗੱਡੀ ਦੀ ਫਿਟਨਸ ਦੇ ਪੈਸੇ ਘੱਟ ਜਮ੍ਹਾਂ ਹੋਏ ਸਨ, ੳਨ੍ਹਾਂ ਬਿਨੈਕਾਰਾਂ ਪਾਸੋਂ ਮੋਕੇ ‘ਤੇ ਹੀ ਸੈਕਸ਼ਨ ਅਫਸਰ ਵੱਲੋਂ ਕੋਡ ਜਾਰੀ ਕਰਕੇ ਪੈਸੇ ਜਮ੍ਹਾਂ ਕਰਵਾ ਲਏ ਗਏ ਅਤੇ ੳਨ੍ਹਾਂ ਦੀਆਂ ਅਰਜ਼ੀਆਂ ਲੈ ਲਈਆਂ ਗਈਆਂ ਤਾਂ ਜੋ ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦਫ਼ਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ, ਮਿੰਨੀ ਸਕੱਤਰੇਤ ਵਿਖੇ ਕੈਂਪ ਦੌਰਾਨ ਰਜ਼ਿਸਟਰੇਸ਼ਨ ਸਬੰਧੀ 127, ਡਰਾਇਵਿੰਗ ਲਾਇਸੰਸ ਦੀਆਂ 48 ਅਤੇ ਗੱਡੀਆਂ ਦੀ ਫਿਟਨਸ ਸਬੰਧੀ 64 ਅਰਜ਼ੀਆਂ ਪ੍ਰਾਪਤ ਹੋਈਆਂ ਜਦਕਿ ਆਟੋਮੇਟਿਡ ਡਰਾਇਵਿੰਗ ਟੈਸਟ ਟ੍ਰੈਕ, ਸੈਕਟਰ-32, ਲੁਧਿਆਣਾ ਵਿਖੇ ਕੁੱਲ 1228 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਲਰਨਿੰਗ ਲਾਇਸੰਸ ਦੀਆਂ 70, ਨਵੇਂ ਲਾਇਸੰਸ 980, ਨਵੀਂ ਆਰ.ਸੀ. 145 ਅਤੇ ਆਰ.ਸੀ. ਨਾਲ ਸਬੰਧਤ 33 ਹੋਰ ਅਰਜ਼ੀਆਂ ਸ਼ਾਮਲ ਸਨ। ਇਸੇ ਤਰ੍ਹਾਂ ਦਫ਼ਤਰ ਉਪ-ਮੰਡਲ ਮੈਜਿਸਟ੍ਰੇਟ, ਪਾਇਲ ਵਿਖੇ ਡਰਾਇਵਿੰਗ ਲਾਇਸੰਸ ਦੀਆਂ 84 ਅਤੇ ਆਰ.ਸੀ. ਦੀਆਂ 45 ਅਰਜ਼ੀਆਂ ਪ੍ਰਾਪਤ ਹੋਈਆਂ, ਆਟੋਮੇਟਿਡ ਡਰਾਇਵਿੰਗ ਟੈਸਟ ਟ੍ਰੈਕ ਜਗਰਾਉਂ ਵਿਖੇ ਲਰਨਿੰਗ ਲਾਇਸੰਸ ਦੀਆਂ 8, ਪੱਕੇ ਲਾਇਸੰਸ ਦੀਆਂ 8 ਅਤੇ ਆਰ.ਸੀ. ਟਰਾਂਸਫਰ/ਐਚ.ਪੀ/ਡੁਪਲੀਕੇਟ/ਨਵੀਂ ਆਰ.ਸੀ. ਦੀਆਂ 17 ਅਰਜ਼ੀਆਂ ਪ੍ਰਾਪਤ ਹੋਈਆਂ, ਦਫ਼ਤਰ ਉਪ-ਮੰਡਲ ਮੈਜਿਸਟ੍ਰੇਟ, ਰਾਏਕੋਟ ਵਿਖੇ ਡਰਾਇਵਿੰਗ ਲਾਇਸੰਸ ਦੀਆਂ 5 ਅਤੇ ਆਰ.ਸੀ. ਨਾਲ ਸਬੰਧਤ 10 ਅਰਜ਼ੀਆਂ ਪ੍ਰਾਪਤ ਹੋਈਆਂ, ਦਫ਼ਤਰ ਉਪ-ਮੰਡਲ ਮੈਜਿਸਟ੍ਰੇਟ, ਸਮਰਾਲਾ ‘ਚ ਨਵੀਂ ਆਰ.ਸੀ. ਨਾਲ ਸਬੰਧਤ 41 ਜਦਕਿ ਆਰ.ਸੀ. ਰਿਨਿਊਵਲ, ਡੁਪਲੀਕੇਟ ਕਰਜ਼ਾ ਕੱਟਣ ਨਾਲ ਸਬੰਧਤ ਹੋਰ 13 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਆਟੋਮੇਟਿਡ ਡਰਾਇਵਿੰਗ ਟੈਸਟ ਟ੍ਰੈਕ, ਖੰਨਾ ਵਿਖੇ ਕੁੱਲ 332 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਲਰਨਿੰਗ ਲਾਇਸੰਸ 34, ਨਵੇਂ ਲਾਇਸੰਸ 82, ਨਵੀਂ ਆਰ.ਸੀ. 84 ਅਤੇ ਆਰ.ਸੀ. ਨਾਲ ਸਬੰਧਤ ਹੋਰ 132 ਅਰਜ਼ੀਆਂ ਪ੍ਰਾਪਤ ਹੋਈਆਂ।