Home Punjab Ludhiana Nishi Maini, Shahi Kumar, Sudhir Verma met MLA Madan Lal Bagga ji...

Nishi Maini, Shahi Kumar, Sudhir Verma met MLA Madan Lal Bagga ji under the Har Ghar Triranga-2023 campaign by the postal department.

68
0

ਡਾਕ ਵਿਭਾਗ ਵੱਲੋਂ ਹਰ ਘਰ ਤਿਰੰਗਾ-2023,ਚਲਾਈ ਮੁਹਿੰਮ ਤਹਿਤ ਨਿਸ਼ੀ ਮੈਨੀ,ਸ਼ਾਹੀ ਕੁਮਾਰ,ਸੁਧੀਰ ਵਰਮਾ ਵੱਲੋਂ ਵਿਧਾਇਕ ਮਦਨ ਲਾਲ ਬੱਗਾ ਜੀ ਨਾਲ ਮੁਲਾਕਾਤ ਕੀਤੀ।

ਹਰ ਘਰ ਤਿਰੰਗਾ ਮੁਹਿੰਮ ਤਹਿਤ ਲੁਧਿਆਣਾ ਦੇ ਸਾਰੇ ਡਾਕਘਰਾਂ ‘ਚ ਰਾਸ਼ਟਰੀ ਝੰਡੇ ਉਪਲਬਧ : ਸੁਪਰਡੈਂਟ ਵਿਕਾਸ ਸ਼ਰਮਾ

ਲੋਕਾਂ ਨੂੰ ਇਸ ਜਸ਼ਨ ‘ਚ ਸ਼ਮੂਲੀਅਤ ਲਈ ਨੇੜਲੇ ਡਾਕਘਰਾਂ ਤੋਂ ਝੰਡੇ ਖਰੀਦਣ ਦੀ ਵੀ ਕੀਤੀ ਅਪੀਲ : ਨਿਸ਼ੀ ਮੈਨੀ,ਸ਼ਾਹੀ ਕੁਮਾਰ,ਸੁਧੀਰ ਵਰਮਾ

ਲੁਧਿਆਣਾ, 8 ਅਗਸਤ ( ਰਾਜੀਵ ਕੁਮਾਰ ) -ਡਾਕ ਵਿਭਾਗ ਦੇ ਸੁਪਰਡੈਂਟ ਵਿਕਾਸ ਸ਼ਰਮਾ ਦਿਸ਼ਾ ਨਿਰਦੇਸ਼ ਤੇ
ਨਿਸ਼ੀ ਮੈਨੀ,ਸ਼ਾਹੀ ਕੁਮਾਰ,ਸੁਧੀਰ ਵਰਮਾ ਵੱਲੋਂ ਡਾਕ ਵਿਭਾਗ ਹਰ ਘਰ ਤਿਰੰਗਾ-2023 ਮੁਹਿੰਮ ਤਹਿਤ ਅੱਜ ਵਿਧਾਇਕ ਮਦਨ ਲਾਲ ਬੱਗਾ ਜੀ ਨਾਲ ਮੁਲਾਕਾਤ ਕੀਤੀ ਗਈ,ਵਿਧਾਇਕ ਮਦਨ ਲਾਲ ਬੱਗਾ ਵੱਲੋ ਵੀ ਵੱਧ ਤੋਂ ਵੱਧ ਝੰਡੇ ਖਰੀਦਣ ਦਾ ਭਰੋਸਾ ਵੀ ਦਿਤਾ ਤੇ ਨਾਲ ਹੀ ਵਿਧਾਇਕ ਮਦਨ ਲਾਲ ਬੱਗਾ ਨੇ ਨਿਸ਼ੀ ਮੈਨੀ ਤੇ ਉਨ੍ਹਾਂ ਦੀ ਟੀਮ ਨੂੰ ਸੋਮਵਾਰ ਨੂੰ ਆਪਣੇ ਨਿਵਾਸ ਸਥਾਨ ‘ਤੇ ਆਧਾਰ ਕੈਂਪ ਲਗਾਉਣ ਦੀ ਇਜਾਜ਼ਤ ਵੀ ਦਿੱਤੀ। ਡਾਕਘਰ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਵਿਕਾਸ ਸ਼ਰਮਾ ਵਲੋਂ ਕ੍ਰਾਈਮ ਟ੍ਰੈਕਰਸ 24×7 ਦੀ ਟੀਮ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਕ ਵਿਭਾਗ ਹਰ ਘਰ ਤਿਰੰਗਾ-2023 ਮੁਹਿੰਮ ਤਹਿਤ ਸਾਰੇ ਡਾਕਘਰਾਂ ਵਿੱਚ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦੇ ਤਹਿਤ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ 13-15 ਅਗਸਤ ਤੱਕ ਆਪਣੇ-ਆਪਣੇ ਘਰਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ। ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਝੰਡੇ ਡਾਕਘਰਾਂ ਵਿਖੇ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਨੂੰ ਸਿਰਫ 25 ਰੁਪਏ ਪ੍ਰਤੀ ਝੰਡਾ ਦੇ ਕੇ ਖਰੀਦ ਸਕਦੇ ਹਨ।
ਸੁਪਰਡੈਂਟ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਡਾਕ ਵਿਭਾਗ ਭਾਰਤ ਦੇ ਲੋਕਾਂ ਨੂੰ ਘਰ-ਘਰ ਅਤੇ ਡਾਕਖਾਨੇ ਦੇ ਕਾਊਂਟਰਾਂ ਤੇ ਤਿਰੰਗਾ ਮੁਹੱਈਆ ਕਰਵਾ ਕੇ ਲੋਕਾਂ ਦੀ ਸਹੂਲਤ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਅਤੇ ਆਪਣੇ ਪਿਆਰੇ ਦੇਸ਼ ਪ੍ਰਤੀ ਦੇਸ਼ ਭਗਤੀ ਦਾ ਜਜ਼ਬਾ ਦਿਖਾਉਣ ਲਈ ਜ਼ਰੂਰੀ ਹੈ ਕਿ ਭਾਰਤ ਦਾ ਹਰ ਨਾਗਰਿਕ ਇਸ ਮੁਹਿੰਮ ਦੌਰਾਨ ਆਪਣਾ ਯੋਗਦਾਨ ਦੇਵੇ।

Previous articleThought of the day ” आज का सुविचार “
Next articleGLADA REBUTTS CLAIMS MADE BY AN ALLOTTE & ISSUES SHOW CAUSE NOTICE, ASKS PUBLIC TO BE VIGILANT

LEAVE A REPLY

Please enter your comment!
Please enter your name here