Home Punjab Hoshiarpur ਜਾਗਦੇ ਰਹੋ ਸਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਲਾਨਾ ਸੂਫ਼ੀਆਨਾ... PunjabHoshiarpurPunjabi ਜਾਗਦੇ ਰਹੋ ਸਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ 12 ਅਗਸਤ ਨੂੰ ਵਫਦ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਆਈਏਐੱਸ ਨੂੰ ਦਿੱਤਾ ਸੱਦਾ ਪੱਤਰ By rajiv - 09/08/2023 93 0 FacebookTwitterPinterestWhatsApp ਜਾਗਦੇ ਰਹੋ ਸਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ 12 ਅਗਸਤ ਨੂੰ ਵਫਦ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਆਈਏਐੱਸ ਨੂੰ ਦਿੱਤਾ ਸੱਦਾ ਪੱਤਰ ਹੁਸ਼ਿਆਰਪੁਰ, 9 ਅਗਸਤ ( ਸੁਖਵਿੰਦਰ ਸਿੰਘ ਮਹਿਰਾ ) ਜਾਗਦੇ ਰਹੋ ਸਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ ਇੰਡੀਆ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ, 12 ਅਗਸਤ ਦਿਨ ਸ਼ਨੀਵਾਰ ਨੂੰ ਮੁਹੱਲਾ ਭਗਤ ਨਗਰ ਨਜ਼ਦੀਕ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਪ੍ਰਧਾਨ ਬਲਬੀਰ ਸਿੰਘ ਸੈਣੀ, ਮੁੱਖ ਮੇਲਾ ਪ੍ਰਬੰਧਕ ਤਰਸੇਮ ਦੀਵਾਨਾ ਅਤੇ ਵਿਨੋਦ ਕੌਸ਼ਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਆਈਏਐੱਸ ਨੂੰ ਮਿਲਿਆ ਅਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੇਲਾ ਪ੍ਰਬੰਧਕ ਤਰਸੇਮ ਦੀਵਾਨਾ ਅਤੇ ਬਲਬੀਰ ਸਿੰਘ ਸੈਣੀ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਸਲਾਨਾ ਸੂਫ਼ੀਆਨਾ ਮੇਲੇ ਵਿੱਚ 11 ਅਗਸਤ ਰਾਤ ਨੂੰ ਮਹਿੰਦੀ ਦੀ ਰਸਮ, 12 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਨਿਸ਼ਾਨ ਸਾਹਿਬ ਚੜਾਉਣ ਅਤੇ ਚਾਦਰ ਪੋਸ਼ੀ ਦੀ ਰਸਮ ਦਰਬਾਰ ਦੇ ਗੱਦੀ ਨਸ਼ੀਨ ਹਜ਼ਰਤ ਸਾਈ ਗੀਤਾ ਸ਼ਾਹ ਕਾਦਰੀ ਅਤੇ ਵੱਖ ਵੱਖ ਡੇਰਿਆਂ ਤੋ ਆਏ ਹੋਏ ਫਕੀਰ ਲੋਕਾਂ ਵਲੋ ਕੀਤੀ ਜਾਵੇਗੀ । ਉਹਨਾ ਦੱਸਿਆ ਕਿ ਇਸ ਤੋ ਉਪਰੰਤ ਸ਼ਾਮ 8 ਵਜੇ ਤੋਂ ਲੈਕੇ ਸਵੇਰੇ 6 ਵਜੇ ਤੱਕ ਪੰਜਾਬ ਦੇ ਪ੍ਰਸਿੱਧ ਸੂਫ਼ੀ ਕਲਾਕਾਰ ਉਸਤਾਦ ਸੁਰਿੰਦਰ ਪਾਲ ਪੰਛੀ, ਅਜਮੇਰ ਦੀਵਾਨਾ, ਘੁੱਲ੍ਹਾ ਸਰਹਾਲੇ ਵਾਲਾ, ਬਲਵਿੰਦਰ ਸੋਨੂੰ ਵਿੰਕਲ ਫਾਜ਼ਿਲਕਾ ਸਮੇਤ ਮਾਂ ਬੋਲੀ ਦੇ ਹੋਰ ਕਈ ਅਨਮੋਲ ਹੀਰੇ ਗਾਇਕ ਹਾਜ਼ਰੀ ਲਗਾਉਣਗੇ। ਉਹਨਾ ਦੱਸਿਆ ਕਿ ਮੇਲੇ ਵਿੱਚ ਆਈਆ ਹੋਈਆਂ ਮਹਿਨਾਜ ਹਸਤੀਆ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਦਾਤਾ ਜੀ ਦਾ ਲੰਗਰ ਦਿਨ ਤੇ ਰਾਤ ਬੇਪ੍ਰਵਾਹ ਚੱਲੇਗਾ ।