Home Crime News 100 ਗ੍ਰਾਮ ਹੈਰੋਇੰਨ,ਇੱਕ ਇਲੈਕਟ੍ਰੋਨਿਕ ਕੰਡਾ, 50 ਖਾਲੀ ਜਿੱਪ ਲਾੱਕ ਮੋਮੀ ਲਿਫਾਫੀਆ, 8000/-ਰੁਪਏ...

100 ਗ੍ਰਾਮ ਹੈਰੋਇੰਨ,ਇੱਕ ਇਲੈਕਟ੍ਰੋਨਿਕ ਕੰਡਾ, 50 ਖਾਲੀ ਜਿੱਪ ਲਾੱਕ ਮੋਮੀ ਲਿਫਾਫੀਆ, 8000/-ਰੁਪਏ ਭਾਰਤੀ ਕਰੰਸੀ ਡਰੱਗ ਮਨੀ ਅਤੇ ਇੱਕ ਅਲਟੋ ਕਾਰ ਨੰਬਰੀ PB-10-BZ-6057 ਰੰਗ ਸਿਲਵਰ ਬਰਾਮਦ

56
0

100 ਗ੍ਰਾਮ ਹੈਰੋਇੰਨ,ਇੱਕ ਇਲੈਕਟ੍ਰੋਨਿਕ ਕੰਡਾ, 50 ਖਾਲੀ ਜਿੱਪ ਲਾੱਕ ਮੋਮੀ ਲਿਫਾਫੀਆ, 8000/-ਰੁਪਏ ਭਾਰਤੀ ਕਰੰਸੀ ਡਰੱਗ ਮਨੀ ਅਤੇ ਇੱਕ ਅਲਟੋ ਕਾਰ ਨੰਬਰੀ PB-10-BZ-6057 ਰੰਗ ਸਿਲਵਰ ਬਰਾਮਦ

100 grams of heroin, an electronic hook, 50 empty zip lock wax envelopes, Rs.8000/-in Indian currency drug money and an Alto car number PB-10-BZ-6057 silver in color were recovered.

ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਾਹਲ IPS ਜੀ ਦੇ ਦਿਸ਼ਾ-ਨਿਰਦੇਸ਼ਾ ਤਹਿਤ,ਸ਼ਹਿਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਅਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿਮ ਤਹਿਤ ਮਾਨਯੋਗ ਸ੍ਰੀ ਜਸਕਰਨ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਜੀ,ਮਾਨਯੋਗ ਸ਼੍ਰੀ ਰਮਨਦੀਪ ਸਿੰਘ ਭੁੱਲਰ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ,ਸ਼੍ਰੀ ਮੁਰਾਦ ਜਸਵੀਰ ਸਿੰਘ ਗਿੱਲ PPS ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਜੀ ਅਤੇ ਮੁੱਖ ਅਫਸਰ ਥਾਣਾ ਹੈਬੋਵਾਲ,ਲੁਧਿਆਣਾ ਜੀ ਦੇ ਨਿਰਦੇਸ਼ਾ ਅਨੁਸਾਰ ਇੰਚਾਰਜ ਚੌਕੀ ਜਗਤਪੁਰੀ ਸ:ਥ ਸੁਖਜਿੰਦਰ ਸਿੰਘ ਨੰਬਰ 391/ਲੁਧਿ:ਦੀ ਪੁਲਿਸ ਪਾਰਟੀ ਵੱਲੋ ਦੋਰਾਨੇ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਗਸ਼ਤ ਕਰਦੇ ਹੋਏ ਜੱਸੀਆ ਚੌਕ ਲੁਧਿਆਣਾ ਤੋ ਕੇਹਰ ਸਿੰਘ ਰੋਡ ਵੱਲੋ ਜਾ ਰਿਹੇ ਸੀ ਤਾਂ ਜਦੋ ਪੁਲਿਸ ਪਾਰਟੀ ਨੇੜੇ ਭਲਵਾਨ ਦਾ ਡੇਰਾ ਮੁਹੱਲਾ ਕੇਹਰ ਸਿੰਘ ਪਾਸ ਪੁੱਜੀ ਤਾਂ ਸੜਕ ਦੇ ਕਿਨਾਰੇ 02 ਮੋਨੇ ਨੌਜਵਾਨ ਖੜ੍ਹੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਤੇਜ ਕਦਮੀ ਹੋਏ ਤਾਂ ਪੁਲਿਸ ਪਾਰਟੀ ਵੱਲੋ ਜਦੋ ਮੋਨੇ ਨੋਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਨੋ ਵਿੱਚੋ ਇੱਕ ਨੌਜਵਾਨ ਨੇ ਆਪਣੀ ਪਹਿਨੀ ਹੋਈ ਨਿੱਕਰ ਵਿੱਚ ਇੱਕ ਵਜਨਦਾਰ ਲਿਫਾਫਾ ਕੱਡ ਕੇ ਜਮੀਨ ਪਰ ਸਾਈਡ ਤੇ ਸੁੱਟ ਦਿੱਤਾ ਅਤੇ ਅਲਟੋ ਕਾਰ ਨੰਬਰੀ PB-10- BZ-6057 ਰੰਗ ਸਿਲਵਰ ਬੈਠਣ ਲੱਗੇ ਤਾਂ ਪੁਲਿਸ ਪਾਰਟੀ ਵੱਲੋ ਦੋਨੇ ਨੋਜਵਾਨਾਂ ਗੁਰਜੀਤ ਸਿੰਘ ਉਰਫ ਰਾਣਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 8888/5-ਈ,ਨਿਊ ਦੀਪ ਨਗਰ ਹੈਬੋਵਾਲ ਲੁਧਿਆਣਾ ਅਤੇ ਸੂਰਜ ਵਰਮਾ ਪੁੱਤਰ ਸੁਨੀਲ ਵਰਮਾ ਵਾਸੀ ਨੇੜੇ ਪਰਸ ਇਲੈਕਟ੍ਰੋਨਿਕ ਸਿਵਲ ਲਾਈਨ ਹੈਬੋਵਾਲ ਲੁਧਿਆਣਾ ਨੂੰ ਕਾਬੂ ਕਰਕੇ ਦੋਸੀਆਨ ਉਕਤਾਨ ਪਾਸੋ 100 ਗ੍ਰਾਮ ਹੈਰੋਇੰਨ,ਇੱਕ ਇਲੈਕਟ੍ਰੋਨਿਕ ਕੰਡਾ, 50 ਖਾਲੀ ਜਿੱਪ ਲਾੱਕ ਮੋਮੀ ਲਿਫਾਫੀਆ, 8000/-ਰੁਪਏ ਭਾਰਤੀ ਕਰੰਸੀ ਡਰੱਗ ਮਨੀ ਅਤੇ ਇੱਕ ਅਲਟੋ ਕਾਰ ਨੰਬਰੀ PB-10-BZ-6057 ਰੰਗ ਸਿਲਵਰ ਬਰਾਮਦ ਕਰਕੇ ਮੁਕੱਦਮਾ ਨੰਬਰ 96 ਮਿਤੀ 12-06-2024 ਅ/ਧ 21-ਬੀ-29-61-85 ਐੱਨ.ਡੀ.ਪੀ.ਐੱਸ ਐਕਟ ਥਾਣਾ ਹੈਬੋਵਾਲ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ। ਦੋਸੀ ਗੁਰਜੀਤ ਸਿੰਘ ਉਰਫ ਰਾਣਾ ਜੋ ਕਿ ਸ਼ਿਵ ਸੈਨਾ ਪਾਰਟੀ ਨਾਲ ਸਬੰਧ ਰੱਖਦਾ ਹੈ ਅਤੇ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਮੈਂਬਰ ਦੱਸਦਾ ਹੈ। ਜਿਸਦੀ ਆੜ ਵਿੱਚ ਇਹ ਨਸ਼ਾ ਹੈਰੋਇੰਨ ਦੀ ਤੱਸਕਰੀ ਦਾ ਕੰਮ ਕਰਦਾ ਹੈ। ਜਿਸ ਪਾਸੋ ਇੱਕ ਵਿਜਟਿੰਗ ਕਾਰਡ ਵੀ ਮਿਲਿਆ ਹੈ। ਜੋ ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸੀ ਗੁਰਜੀਤ ਸਿੰਘ ਉਰਫ ਰਾਣਾ ਉਕਤ ਪਾਸੋ ਬਾਅਦ ਪੁੱਛਗਿੱਛ 480 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਅਤੇ ਮੁਕੱਦਮਾ ਵਿੱਚ ਜੁਰਮ 18-61-85 ਐੱਨ.ਡੀ.ਪੀ.ਐੱਸ ਐਕਟ ਦਾ ਵਧਾ ਕੀਤਾ ਗਿਆ। ਜੋ ਦੋਸੀਆਨ ਪਾਸੋ ਨਸ਼ੇ ਦੀ ਤੱਸਕਰੀ ਦੋਰਾਨ ਡਰੱਗ ਮਨੀ ਸਬੰਧੀ ਇਹਨਾ ਦੇ ਅਕਾਊਂਟਾਂ ਦਾ ਰਿਕਾਰਡ ਹਾਸਲ ਕਰਕੇ ਆਇੰਦਾ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

RAJIV KUMAR JOURNALIST

 

 

Previous articleਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 41 ‘ਚ ਨਵੇਂ ਟਿਊਬਵੈਲ ਦਾ ਉਦਘਾਟਨ – Inauguration of new tubewell in ward number 41 by MLA Sidhu
Next articlecrime news ludhiana,

LEAVE A REPLY

Please enter your comment!
Please enter your name here