Home Punjab Ludhiana ਮੱਛੀ ਪਾਲਣ ਵਿਭਾਗ ਵਲੋਂ 10 ਜੁਲਾਈ ਨੂੰ ਮਨਾਇਆ ਜਾਵੇਗਾ ਕੌਮੀ ਮੱਛੀ ਪਾਲਕ...

ਮੱਛੀ ਪਾਲਣ ਵਿਭਾਗ ਵਲੋਂ 10 ਜੁਲਾਈ ਨੂੰ ਮਨਾਇਆ ਜਾਵੇਗਾ ਕੌਮੀ ਮੱਛੀ ਪਾਲਕ ਦਿਵਸ

36
0

ਮੱਛੀ ਪਾਲਣ ਵਿਭਾਗ ਵਲੋਂ 10 ਜੁਲਾਈ ਨੂੰ ਮਨਾਇਆ ਜਾਵੇਗਾ ਕੌਮੀ ਮੱਛੀ ਪਾਲਕ ਦਿਵਸ
ਲੁਧਿਆਣਾ, 08 ਜੁਲਾਈ – ਡਾਇਰੈਕਟਰ ਤੇ ਵਾਰਡਨ ਮੱੱਛੀ ਪਾਲਣ ਵਿਭਾਗ, ਪੰਜਾਬ ਸ. ਜਸਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ 10 ਜੁਲਾਈ, 2023 ਨੂੰ ਕੌਮੀ ਮੱਛੀ ਪਾਲਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਲੁਧਿਆਣਾ ਸ੍ਰੀ ਸੰਦੀਪ ਕੁਮਾਰ, ਆਈ.ਏ.ਐਸ. ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।
ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ ਸ. ਦਲਬੀਰ ਸਿੰਘ ਨੇ ਦੱਸਿਆ ਕਿ ਇਹ ਸਮਾਰੋਹ ਸਰਕਾਰੀ ਮੱਛੀ ਪੁੰਗ ਫਾਰਮ, ਮੋਹੀ ਵਿਖੇ ਮਨਾਇਆ ਜਾਵੇਗਾ ਜਿਸਨੂੰ ਕੌਮੀ ਪੱਧਰ ‘ਤੇ ਨੈਸ਼ਨਲ ਫਿਸ਼ਰੀਜ ਡਿਵਲਪਮੈਂਟ ਬੋਰਡ ਦੇ ਸਹਿਯੋਗ ਨਾਲ ਪ੍ਰਸਾਰਿਤ ਕੀਤਾ ਜਾਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ ਨੂੰ ਇਸ ਸਮਾਰੋਹ ਨੂੰ ਮਨਾਉਣ ਲਈ ਵਿਸ਼ੇਸ਼ ਤੌਰ ਤੇ ਚੁਣਿਆ ਗਿਆ ਹੈ, ਜਿਸ ਵਿੱਚ ਜ਼ਿਲ੍ਹਾ ਲੁਧਿਆਣਾ, ਜਲੰਧਰ, ਕਪੂਰਥਲਾ, ਮੋਗਾ ਅਤੇ ਫਿਰੋਜਪੁਰ ਦੇ ਅਧਿਕਾਰੀ ਅਤੇ ਉੱਦਮੀ ਮੱਛੀ ਕਾਸ਼ਤਕਾਰ ਸ਼ਮੂਲੀਅਤ ਕਰਨਗੇ।
ਉਨ੍ਹਾਂ ਜਿਲ੍ਹੇ ਦੇ ਸਮੂਹ ਮੱਛੀ ਕਾਸ਼ਤਕਾਰਾਂ ਨੁੰੰ ਅਪੀਲ ਕਰਦਿਆਂ ਕਿਹਾ ਇਸ ਸਮਾਗਮ ਵਿੱਚ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ ਜਾਵੇ।

Previous articleਲੁਧਿਆਣਾ ਪੁਲਿਸ ਵੱਲੋ ਸਕਰੈਪ ਚੋਰੀ ਕਰਨ ਵਾਲੇ 2 ਵਿਅਕਤੀ ਗ੍ਰਿਫਤਾਰ
Next articleभ्रष्टाचार कैसे खत्म होगा

LEAVE A REPLY

Please enter your comment!
Please enter your name here