Home Punjab Ludhiana ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਰੋਡ ਸੇਫਟੀ ਫੰਡ ਵਿੱਚੋਂ ਕ੍ਰੀਬ 5,00,000/- ਰੁਪਏ ਦੀ... PunjabLudhianaPunjabi ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਰੋਡ ਸੇਫਟੀ ਫੰਡ ਵਿੱਚੋਂ ਕ੍ਰੀਬ 5,00,000/- ਰੁਪਏ ਦੀ ਕੀਮਤ ਦਾ ਨਿਮਨਲਿਖਤ ਸਾਜੋ-ਸਮਾਨ ਦੀ ਖ੍ਰੀਦ ਕੇ ਟ੍ਰੈਫਿਕ ਵਿੰਗ ਨੂੰ ਮੁਹੱਈਆ ਕਰਾਇਆ ਗਿਆ By rajiv - 10/07/2023 1167 0 FacebookTwitterPinterestWhatsApp ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਰੋਡ ਸੇਫਟੀ ਫੰਡ ਵਿੱਚੋਂ ਕ੍ਰੀਬ 5,00,000/- ਰੁਪਏ ਦੀ ਕੀਮਤ ਦਾ ਨਿਮਨਲਿਖਤ ਸਾਜੋ-ਸਮਾਨ ਦੀ ਖ੍ਰੀਦ ਕੇ ਟ੍ਰੈਫਿਕ ਵਿੰਗ ਨੂੰ ਮੁਹੱਈਆ ਕਰਾਇਆ ਗਿਆ ਲੁਧਿਆਣਾ ( ਰਾਜੀਵ ਕੁਮਾਰ ) ਸਿੰਘ ਸਿੱਧੂ, ਆਈ.ਪੀ.ਐੱਸ, ਮਾਨਯੋਗ ਕਮਿਸ਼ਨਰ ਪੁਲਿਸ, ਲੁਧਿਆਣਾ, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗੁਵਾਈ ਹੇਠ ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐੱਸ, ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ, ਟ੍ਰੈਫਿਕ, ਲੁਧਿਆਣਾ, ਜੀ ਵੱਲੋਂ ਪਬਲਿਕ ਦੀ ਸਹੂਲੀਅਤ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਰੋਡ ਸੇਫਟੀ ਫੰਡ ਵਿੱਚੋਂ ਕ੍ਰੀਬ 5,00,000/- ਰੁਪਏ ਦੀ ਕੀਮਤ ਦਾ ਨਿਮਨਲਿਖਤ ਸਾਜੋ-ਸਮਾਨ ਦੀ ਖ੍ਰੀਦ ਕੇ ਟ੍ਰੈਫਿਕ ਵਿੰਗ ਨੂੰ ਮੁਹੱਈਆ ਕਰਾਇਆ ਗਿਆ ਹੈ। ਇਸ ਮੌਕੇ ਸ੍ਰੀ ਸਮੀਰ ਵਰਮਾ, ਪੀ.ਪੀ.ਐੱਸ, ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟ੍ਰੈਫਿਕ, ਲੁਧਿਆਣਾ, ਸ੍ਰੀ ਚਰਨਜੀਵ ਲਾਂਬਾ, ਪੀ.ਪੀ.ਐੱਸ, ਸਹਾਇਕ ਕਮਿਸ਼ਨਰ ਪੁਲਿਸ, ਟ੍ਰੈਫਿਕ-1, ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐੱਸ, ਸਹਾਇਕ ਕਮਿਸ਼ਨਰ ਪੁਲਿਸ, ਟ੍ਰੈਫਿਕ-2 ਅਤੇ ਸਾਰੇ ਟ੍ਰੈਫਿਕ ਜ਼ੋਨ ਇੰਚਾਰਜਾਂ ਨੇ ਵੀ ਭਾਗ ਲਿਆ ਅਤੇ ਚੰਗਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਬਰਸਾਤੀ ਮੌਸਮ ਦੌਰਾਨ ਟ੍ਰੈਫਿਕ ਕਰਮਚਾਰੀਆਂ ਦੀ ਸਿਹਤ ਨੂੰ ਮੱਦੇਨਜਰ ਰੱਖਦੇ ਹੋਏ ਪਲਾਸਟਿਕ ਬੂਟ ਤੇ ਛਤਰੀਆਂ ਵੰਡੀਆਂ ਗਈਆਂ। 1. ਪਲਾਸਟਿਕ ਬੈਰੀਕੇਡ 50-ਪੀਸ, 2. ਪਲਾਸਟਿਕ ਕੋਨਾਂ 100-ਪੀਸ, 3. ਪਲਾਸਟਿਕ ਸਪਰਿੰਗ ਪੋਸਟਾਂ 50-ਪੀਸ, 4. ਪਲਾਸਟਿਕ ਲੇਨ ਡਿਵਾਈਡਰ 100-ਸੈੱਟ। ਇਹ ਸਾਜੋ ਸਮਾਨ ਸ਼ਹਿਰ ਦੇ ਆਵਾਜਾਈ ਪੱਖੋਂ ਪ੍ਰਮੁੱਖ ਚੌਂਕ ਜਿਵੇਂ ਕਿ ਭਾਰਤ ਨਗਰ ਚੌਂਕ, ਘੁਮਾਰ ਮੰਡੀ, ਜਗਰਾਂਓਂ ਪੁਲ਼, ਸਾਊਥ ਸਿਟੀ ਰੋਡ, ਘੰਟਾ ਘਰ ਆਦਿ ਵਿਖੇ ਵਰਤੋਂ ਵਿੱਚ ਲਿਆਂਦਾ ਜਾਵੇਗਾ।