Home National ਪਰਮਾਤਮਾ ਦੀ ਕਿਰਪਾ ਸਦਕਾ ਮੋਦੀ ਸਰਕਾਰ ਦਾ ਚੰਦਰਮਾ ਮਿਸ਼ਨ ਕਾਮਯਾਬ ਹੋਵੇ ਸੱਭ...

ਪਰਮਾਤਮਾ ਦੀ ਕਿਰਪਾ ਸਦਕਾ ਮੋਦੀ ਸਰਕਾਰ ਦਾ ਚੰਦਰਮਾ ਮਿਸ਼ਨ ਕਾਮਯਾਬ ਹੋਵੇ ਸੱਭ ਦੇਸ਼ ਵਸਿਆ ਵਲੋ ਦੁਆਵਾਂ ਦੇਸ਼ ਵਿਸ਼ਵ ਗੁਰੂ ਵੱਲ ਵੱਧ ਰਿਹਾ – ਗੋਸ਼ਾ

31
0

ਪਰਮਾਤਮਾ ਦੀ ਕਿਰਪਾ ਸਦਕਾ ਮੋਦੀ ਸਰਕਾਰ ਦਾ ਚੰਦਰਮਾ ਮਿਸ਼ਨ ਕਾਮਯਾਬ ਹੋਵੇ ਸੱਭ ਦੇਸ਼ ਵਸਿਆ ਵਲੋ ਦੁਆਵਾਂ
ਦੇਸ਼ ਵਿਸ਼ਵ ਗੁਰੂ ਵੱਲ ਵੱਧ ਰਿਹਾ – ਗੋਸ਼ਾ


ਅੱਜ ਇਕ ਵਾਰ ਫਿਰ 14 ਜਲਾਈ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਲਈ ਦੁਆਵਾਂ ਵਾਲਾ ਦਿਨ ਹੈ। ਕਿਉਂ ਕਿ ਅਸੀਂ ਪਹਿਲਾਂ ਵੀ ਕੱਈ ਵਾਰ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਕੀਰਤੀਮਾਨ ਸਥਾਪਤ ਕਰਨ ਵਾਲੇ ਮਿਸ਼ਨਾਂ ਦੀ ਕਾਮਯਾਬੀ ਲਈ ਦੁਆਵਾਂ ਕਰ ਚੁੱਕੇ ਹਾਂ ਅਤੇ ਭਾਰਤੀ ਪੁਲਾੜ ਖੋਜ ਸੰਸਥਾ ( isro ) ਦੇ ਤਜ਼ਰਬੇਕਾਰ ਵਿਗਿਆਨੀਆਂ ਵਲੋਂ 615 ਕਰੋੜ ਰੁਪਏ ਦੀ ਲਾਗਤ ਵਾਲੇ ਲਗਭਗ 3900 ਕਿਲੋ ਵਜ਼ਨੀ ਚੰਦ੍ਰਯਾਨ – 3 ਨੂੰ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਲਗਭੱਗ 2.30 ਵਜੇ ਚੰਦਰਮਾ ਵੱਲ ਦਾਗਿਆ ਗਿਆ ਵਿਗਿਆਨੀਆਂ ਤੋਂ ਹਾਸਿਲ ਜਾਣਕਾਰੀ ਅਨੁਸਾਰ ਜੇਕਰ ਕੋਈ ਤਕਨੀਕੀ ਰੁਕਾਵਟ ਪੈਦਾ ਨਾ ਹੇਈ ਤਾਂ ਚੰਦ੍ਰਯਾਨ – 3 ਲੰਬੀ ਦੂਰੀ ਤੈਅ ਕਰਦਾ ਹੋਇਆ ਕੋਈ ਡੇਢ ਮਹੀਨੇ ਬਾਅਦ 23 ਅਗਸਤ ਨੂੰ ਚੰਨ ਦੀ ਧਰਤੀ ਤੇ ਉਤਰੇਗਾ। ਉਹ ਸ਼ਾਨਾਮੱਤੇ ਗੌਰਵਮਈ ਛੱਣ ਦੇਸ਼ ਵਿਦੇਸ਼ ਦੇ ਸਮੂਹ ਵਾਸੀਆਂ ਲਈ ਖੁਸ਼ੀਆਂ ਤੇ ਖੇੜਿਆਂ ਭਰਪੂਰ ਹੋਣਗੇ ਕਿਉਂਕਿ ਭਾਰਤ ਨੂੰ ਅਮਰੀਕਾ , ਰੂਸ ਅਤੇ ਚੀਨ ਤੋਂ ਬਾਅਦ ਚੰਨ ਦੀ ਧਰਤੀ ਤੇ ਪਹੁੰਚਣ ਵਾਲੇ ਚੌਥੇ ਦੇਸ਼ ਦਾ ਗੌਰਵ ਹਸਿਲ ਹੋ ਜਾਵੇਗਾ। ਇਸ ਲਈ ਆਉ ਆਪਾਂ ਸਾਰੇ ਰਲਕੇ ਸੱਚੇ ਮਨ ਨਾਲ ਚੰਦ੍ਰਯਾਨ – 3 ਦੇ ਚੰਨ ਤੇ ਉਤਰਨ ਤੱਕ ਦਾ ਡੇਢ ਮਹੀਨਾ , ਆਪਸੀ ਭੇਦ ਭਾਵ ਭੁਲਾ ਕੇ ਰਾਸ਼ਟਰੀ ਸਫਲਤਾ ਦੀ ਉਮੀਦ ਵਾਲੇ ਮਿਸ਼ਨ ਵਿੱਚ ਆਪਣੀਆਂ ਸ਼ੁਭ ਦੁਆਵਾਂ ਵਾਲਾ ਯੋਗਦਾਨ ਪਾ ਕੇ ਰਾਸ਼ਟਰ ਪ੍ਰਤੀ ਫ਼ਰਜ਼ ਪੂਰੇ ਕਰੀਏ।

ਕਿਉਂਕਿ 2019‌ ਵਿੱਚ ਚੰਦ੍ਰਯਾਨ – 2 ਚੰਨ ਤੋਂ ਕੋਈ 100 ਕਿ . ਮੀ ਦੀ ਮਮੂਲੀ ਦੂਰੀ ਤੇ ਅਚਨਚੇਤੀ ਤਕਨੀਕੀ ਖਰਾਬੀ ਪੈਦਾ ਹੋਣ ਕਾਰਨ ਨਸ਼ਟ ਹੋ ਗਿਆ ਸੀ ਅਤੇ ਚੰਨ ਤੇ ਪੁਜਣ ਦਾ ਮਿਸ਼ਨ ਪੂਰਾ ਨਹੀਂ ਸੀ ਹੋ ਸਕਿਆ। ਵਿਗਿਆਨੀਆਂ ਤੋਂ ਹਾਸਿਲ ਹੋਈਆਂ ਜਾਣਕਾਰੀਆਂ ਅਨੁਸਾਰ ਚੰਦ੍ਰਯਾਨ – 3 ਚੰਨ ਦੀ ਧਰਤੀ ਤੇ ਉਤਰਕੇ ਚੰਨ ਦੀ ਭੌਤਿਕ ਸਥਿਤੀ , ਜਲਵਾਯੂ (‌ ਝੱਖੜ – ਤੂਫ਼ਾਨ – ਮੀਂਹ – ਹਨੇਰੀਆਂ ) , ਧਰਤੀ ਅੰਦਰਲੇ ਖਣਿਜ , ਜੀਵਾਂ ਤੇ ਬਨਸਪਤੀ ਦੀ ਹੋਂਦ ਅਤੇ ਹੋਰ ਪ੍ਰਤੱਖ ਤੇ ਅਪ੍ਰਤੱਖ ਭੇਦਾਂ ਆਦਿ ਸਬੰਧੀ ਵਿਸਤ੍ਰਿਤ ਖੋਜ ਕਰੇਗਾ। ਇਸ ਮਿਸ਼ਨ ਦੇ ਸਫਲਤ ਹੋਣ ਤੇ ਵਿਗਿਆਨ ਖੇਤਰ ਦੀ ਇਹ ਇਤਿਹਾਸਕ ਪ੍ਰਾਪਤੀ ਭਾਰਤ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਮਹਾਨ ਕਾਮਯਾਬੀ ਲਈ ਜਿਥੇ ਇਸਰੋ ਦੇ ਸਖ਼ਤ ਮੇਹਨਤ ਕਰਨ ਵਾਲੇ ਸੁਘੜ ਵਿਗਿਆਨੀਆਂ ਦੀ ਸਮੁਚੀ ਟੀਮ ਵਧਾਈ ਦੀ ਹੱਕਦਾਰ ਹੋਵੇਗੀ ਉਥੇ ਦੇਸ਼ ਦੇ ਦ੍ਰਿੜ ਹੌਸਲੇ ਵਾਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਭਾਰਤ ਸਰਕਾਰ ਅਤੇ ਇਸ ਮਿਸ਼ਨ ਨਾਲ ਜੁੜੇ ਸਮੂਹ ਸਹਯੋਗੀ ਵਿਗਿਆਨੀਆਂ ਨੂੰ ਪੂਰਾ ਸਹਿਯੋਗ ਦੇਣ ਵਾਲੇ ਵਧਾਈ ਦੀ ਪਾਤਰ ਹੋਣਗੇ।

ਰਿਪੋਰਟ : ਰਾਜੀਵ ਕੁਮਾਰ / ਕ੍ਰਾਈਮ ਟ੍ਰੈਕਰਸ 24×7 

Previous articleईश्वर की कृपा से मोदी सरकार का चंद्रमा मिशन सफल होगा देश विश्व गुरु की ओर बढ़ रहा है – गोशा
Next article23rd Prime Minister Science, Technology & Innovation Advisory Council Meeting discussed high performance bio manufacturing, ETG, and NRF

LEAVE A REPLY

Please enter your comment!
Please enter your name here