ਦੋ ਪਹੀਆ ਵਾਹਨ ਚੋਰੀ ਕਰਕੇ ਛੋਟੇ ਛੋਟੇ ਟੁਕੜਿਆ ਵਿੱਚ ਵੇਚਣ ਵਾਲੇ ਗਰੋਹ ਦੇ 3 ਮੈਂਬਰ ਨੂੰ ਡਵੀਜ਼ਨ ਨੰਬਰ 6,ਚੌਕੀ ਸ਼ੇਰਪੁਰ ਇੰਚਾਰਜ਼ ਧਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਕੀਤਾ ਕਾਬੂ
ਲੁਧਿਆਣਾ ਪੁਲਿਸ ਕਮਿਸ਼ਨਰ,ਸ਼੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ.ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ,(ਦਿਹਾਤੀ) ਲੁਧਿਆਣਾ, ਸ਼੍ਰੀ ਸੁਹੇਲ
ਕਾਸਿਮ ਮੀਰ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਸ਼੍ਰੀ ਸੰਦੀਪ ਕੁਮਾਰ ਵਡੇਰਾ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕਰਾਇਮ ਫਰੀ ਸ਼ਹਿਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫਸਰ,ਥਾਣਾ ਡਵੀਜ਼ਨ ਨੰਬਰ 6, ਲੁਧਿਆਣਾ ਦੀ ਟੀਮ ਇੰਚਾਰਜ਼ ਚੌਕੀ ਸ਼ੇਰਪੁਰ ਸ:ਥ: ਧਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋਂ ਉਹ ਆਪਣੀ ਪੁਲਿਸ ਪਾਰਟੀ ਨਾਲ ਸ਼ੇਰਪੂਰ ਚੌਕ ਮੋਜੂਦ ਸੀ ਕਿ ਇੱਕ ਵਿਅਕਤੀ ਰਵੀ ਪੁੱਤਰ ਹਰੀ ਰਾਮ ਵਾਸੀ ਮਕਾਨ ਨੰਬਰ 1850/ 30 ਗਲੀ ਨੰਬਰ 1 ਇੰਦਰਾ ਕਲੋਨੀ ਵਿਜੇ ਨਗਰ ਮਿਲਰਗੰਜ ਲੁਧਿਆਣਾ ਨੇ ਬਿਆਨ ਤਹਿਰੀਰ ਕਰਾਇਆ ਕਿ ਉਸਦੀ ਇੱਕ ਐਕਟਿਵਾ ਸਕੂਟਰੀ ਨੰਬਰ PB10-FG-8378 ਰੰਗ ਚਿੱਟਾ ਮਿਤੀ 09-07-2023 ਸਮਾ 01:50 PM ਤੇ ਸ਼ੇਰਪੂਰ ਚੌਕ ਫੈਕਟਰੀ ਤੋ ਬਾਹਰੋ ਚੋਰੀ ਹੋ ਗਈ ਹੈ ਫੈਕਟਰੀ ਦੇ CCTV ਕੈਮਰਿਆ ਵਿੱਚ ਐਕਟਿਵਾ ਚੋਰੀ ਕਰਨ ਦੀ ਫੁਟੇਜ ਵੀ ਆਈ ਹੈ। ਜਿਸ ਤੇ ਮੁਕੱਦਮਾ ਨੰਬਰ 142 ਮਿਤੀ 20-07-2023 ਅ/ਧ 379 IPC ਥਾਣਾ ਡਵੀਜਨ ਨੰ: 6 ਲੁਧਿਆਣਾ ਦਰਜ ਕਰਕੇ ਤਫਤੀਸ਼ ਕੀਤੀ ਤਾ ਸੰਨੀ ਕੁਮਾਰ ਪੁੱਤਰ ਰਾਮ ਸੂਰਤ ਸਿੰਘ ਵਾਸੀ ਸਰਦਾਰ ਦਾ ਵੇਹੜਾ ਗਲੀ ਨੰਬਰ 1 ਮੇਨ ਮਾਰਕੀਟ ਸ਼ੇਰਪੁਰ ਖੁਰਦ ਥਾਣਾ ਮੋਤੀ ਨਗਰ ਲੁਧਿਆਣਾ ਨਾਮ ਦੇ ਨੋਜਵਾਨ ਪਾਸੋ ਐਕਟਿਵਾ ਨੰਬਰੀ ਉਕਤ ਅਤੇ ਇੱਕ ਹੋਰ ਬਜਾਜਾ ਪਲਟੀਨਾ ਮੋਟਰਸਾਈਕਲ ਬ੍ਰਾਮਦ ਹੋਇਆਂ। ਸੰਨੀ ਕੁਮਾਰ ਨੇ ਦੱਸਿਆਂ ਕਿ ਉਹ ਇਹ ਵਹੀਕਲ ਚੌਰੀ ਕਰਕੇ ਇਮਰਾਨ ਅਲੀ ਅਤੇ ਭੋਲਾ ਕੁਮਾਰ ਕਬਾੜੀਆ ਵਾਸੀਆਨ ਮੱਕੜ ਕਲੋਨੀ ਗਿਆਂਸਪੂਰਾ ਲੁਧਿਆਣਾ ਕਬਾੜੀਆ ਨੂੰ ਵੇਚਦਾ ਹੈ ਜੋ ਉਹ ਕਬਾੜੀਏ ਇੰਨਾ ਵਹੀਕਲਾ ਨੂੰ ਕੱਟ ਕੇ ਛੋਟੇ ਛੋਟੇ ਟੁਕੜਿਆ ਵਿੱਚ ਵੇਚ ਦਿੰਦੇ ਹਨ। ਦੋਨਾ ਕਬਾੜੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
1. ਹੀਰੋ ਸਪਲੈਂਡਰ ਮੋਟਰਸਾਈਕਲ PB-91C-0741
2. ਬਜਾਜ ਪਲਟੀਨਾ ਨੰਬਰ PB-07AP-0288
3. ਇੱਕ ਐਕਟਿਵਾ PB-10FG-8378
4. ਇੱਕ ਐਕਟਿਵਾ PB-10FP-6031
5. ਇੱਕ ਮੋਟਰਸਾਈਕਲ ਪੈਸ਼ਨ ਪ੍ਰੋ PB-10DL3252
► ਗ੍ਰਿਫਤਾਰ ਦੋਸ਼ੀਆ ਦਾ ਵੇਰਵਾ:
1 ਸੰਨੀ ਕੁਮਾਰ ਪੁੱਤਰ ਰਾਮ ਸੂਰਤ ਸਿੰਘ ਵਾਸੀ ਸਰਦਾਰ ਦਾ ਵੇਹੜਾ ਗਲੀ ਨੰਬਰ 1 ਮੇਨ ਮਾਰਕੀਟ ਸ਼ੇਰਪੁਰ ਖੁਰਦ ਥਾਣਾ ਮੋਤੀ ਨਗਰ ਲੁਧਿਆਣਾ।,
2. ਇਮਰਾਨ ਅਲੀ ਪੁੱਤਰ ਰਫਿਊਲ ਕਾਦਰ ਵਾਸੀ ਮਕਾਨ ਨੰਬਰ 160 ਗਲੀ ਨੰਬਰ 6 ਮੱਕੜ ਕਲੋਨੀ ਗਿਆਸਪੂਰਾ ਲੁਧਿਆਣਾ,
3. ਭੋਲਾ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਗਲੀ ਨੰਬਰ 5 ਮੱਕੜ ਕਲੋਨੀ ਗਿਆਸਪੂਰਾ ਲੁਧਿਆਣਾ,
► ਬਰਾਮਦਗੀ:
1. ਹੀਰੋ ਸਪਲੈਂਡਰ ਮੋਟਰਸਾਈਕਲ PB-91C-0741
2. ਬਜਾਜ ਪਲਟੀਨਾ ਨੰਬਰ PB-07AP-0288
3. ਇੱਕ ਐਕਟਿਵਾ PB-10FG-8378
4. ਇੱਕ ਐਕਟਿਵਾ PB-10FP-6031
5. ਇੱਕ ਮੋਟਰਸਾਈਕਲ ਪੈਸ਼ਨ ਪ੍ਰੋ PB-10DL3252
1. 9 ਰਿਮ ਮੋਟਰਸਾਈਕਲਾ ਦੇ
2. 6 ਟਾਇਰ ਮੋਟਰਸਾਈਕਲਾ ਦੇ
3. 4 ਟਾਇਰ ਸਮੇਤ ਰਿਮ ਐਕਟਿਵਾ ਦੇ
4. 1 ਮੋਟਰਸਾਈਕਲ ਦੀ ਸੀਟ
5. 2 ਪੀਸ ਚੈਨ ਕਵਰ
6. 3 ਬੈਕ ਸਟੈਂਡ ਮੋਟਸਾਈਕਲ
7. ਨੰਬਰ ਪਲੇਟ PB-10FP-6031 ਅਤੇ PB-10GB-7796 ਕੱਟੀ ਹੋਈ
8. ਭਾਰੀ ਮਾਤਰਾ ਵਿੱਚ ਮੋਟਰਸਾਈਕਲ ਅਤੇ ਐਕਟਿਵਾ ਦੇ ਤੋੜੇ ਹੋਏ ਇੰਜਣ
9. ਇੱਕ ਵਹੀਕਲ ਕੱਟਣ ਵਾਲਾ ਕਟਰ
ਮੁਕੱਦਮਾ ਨੰਬਰ 183 ਮਿਤੀ 21-07-2023 ਅ/ਧ 379-ਭਾ:ਦੰਡ ਥਾਣਾ ਸਾਹਨੇਵਾਲ ਲੁਧਿਆਣਾ ਐਕਟਿਵਾ PB10FP-6031 ਚੋਰੀ ਸਬੰਧੀ:
ਨੋਟ:- ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ
ਸੰਭਾਵਨਾ ਹੈ।
ਰਿਪੋਰਟ : ਪੱਤਰਕਾਰ ਰਾਜੀਵ ਕੁਮਾਰ