Home District Administration ਕਿੰਨਰ ਸਮਾਜ ਲਈ ਜਾਗਰੂਕਤਾ ਕੈਂਪ ਦਾ ਆਯੋਜਨ 09 ਜਨਵਰੀ ਨੂੰ-Organized awareness camp...

ਕਿੰਨਰ ਸਮਾਜ ਲਈ ਜਾਗਰੂਕਤਾ ਕੈਂਪ ਦਾ ਆਯੋਜਨ 09 ਜਨਵਰੀ ਨੂੰ-Organized awareness camp for queer society on January 09

170
0

ਕਿੰਨਰ ਸਮਾਜ ਲਈ ਜਾਗਰੂਕਤਾ ਕੈਂਪ ਦਾ ਆਯੋਜਨ 09 ਜਨਵਰੀ ਨੂੰ


ਲੁਧਿਆਣਾ, 06 ਜਨਵਰੀ (ਰਾਜੀਵ ਕੁਮਾਰ) – ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾ ਅਨੁਸਾਰ ਕਿੰਨਰ (ਟਰਾਂਸਜੈਂਡਰ) ਸਮਾਜ ਲਈ ਤਰੱਕੀ ਦੇ ਰਾਹ ਖੋੋਲਣ ਲਈ ਰੋੋਜ਼ਗਾਰ ਸਹਾਇਤਾ ਦੇ ਤੌੌਰ ਤੇ ਜਿਲ੍ਹਾ ਬਿਊਰੋ ਆਫ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ, ਲੁਧਿਆਣਾ ਵੱਲੋੋਂ 09 ਜਨਵਰੀ (ਮੰਗਲਵਾਰ) ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਸੰਗੀਤ ਸਿਨੇਮਾ, ਪ੍ਰਤਾਪ ਚੌੌਂਕ, ਲੁਧਿਆਣਾ ਵਿਖੇ ਜਾਗਰੁਕਤਾ ਕੈਂਪ ਲਗਾਇਆ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਜਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ, ਲੁਧਿਆਣਾ ਵੱਲੋੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਜਾਗਰੂਕਤਾ ਕੈਂਪ ਦਾ ਸਮਾਂ ਸਵੇਰੇ 12:00 ਵਜੇ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਮੌਕੇ ਸਰਕਾਰ ਵੱਲੋੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋੋਂ ਕਿੰਨਰ ਭਾਈਚਾਰੇ ਦੀ ਰੁਚੀ ਦੇ ਮੁਤਾਬਿਕ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ (PSDM) ਵੱਲੋੋਂ ਸਕਿੱਲ ਕੋੋਰਸ ਦੇ ਮੌੌਕੇ ਪ੍ਰਦਾਨ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਇਸ ਜਾਗਰੂਕਤਾ ਕੈਂਪ ਰਾਹੀਂ ਕਿੰਨਰ ਸਮਾਜ ਦਾ ਮਿਆਰ ‘ਤੇ ਚੁੱਕਣ ਲਈ ਰੋੋਜ਼ਗਾਰ ਦੇ ਮੌੌਕੇ ਦਿੱਤੇ ਜਾਣ ਦੇ ਉਪਰਾਲੇ ਕੀਤੇ ਜਾਣੇ ਹਨ। ਇਨ੍ਹਾਂ ਮੁਫਤ ਸੁਵਿਧਾਵਾਂ ਦਾ ਵੱਧ ਤੋੋਂ ਵੱਧ ਲਾਭ ਲੈਣ ਲਈ ਇਸ ਦਫਤਰ ਦੇ ਹੈਲਪਲਾਇਨ ਨੰ: 77400-01682 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Previous articleThought of the day
Next articlePunjab Government committed to provide transparent services related to revenue department – Cabinet Minister Brahm Shankar Jimpa

LEAVE A REPLY

Please enter your comment!
Please enter your name here