Home Punjab Ludhiana ਵਿਧਾਇਕ ਛੀਨਾ ਦੀ ਅਗੁਵਾਈ ‘ਚ ਵਾਰਡ ਨੰਬਰ 38 ‘ਚ ਸਵੱਛਤਾ ਮੁਹਿੰਮ ਦਾ...

ਵਿਧਾਇਕ ਛੀਨਾ ਦੀ ਅਗੁਵਾਈ ‘ਚ ਵਾਰਡ ਨੰਬਰ 38 ‘ਚ ਸਵੱਛਤਾ ਮੁਹਿੰਮ ਦਾ ਆਗਾਜ਼ – ਮੁਹਿੰਮ ਦੌਰਾਨ ਲੋਕਾਂ ਨੂੰ ਡੇਂਗੂ ਤੇ ਚਿਕਨਗੁਣੀਆਂ ਤੋਂ ਬਚਾਅ ਸਬੰਧੀ ਵੀ ਕੀਤਾ ਜਾਗਰੂਕ

44
0

ਵਿਧਾਇਕ ਛੀਨਾ ਦੀ ਅਗੁਵਾਈ ‘ਚ ਵਾਰਡ ਨੰਬਰ 38 ‘ਚ ਸਵੱਛਤਾ ਮੁਹਿੰਮ ਦਾ ਆਗਾਜ਼

ਮੁਹਿੰਮ ਦੌਰਾਨ ਲੋਕਾਂ ਨੂੰ ਡੇਂਗੂ ਤੇ ਚਿਕਨਗੁਣੀਆਂ ਤੋਂ ਬਚਾਅ ਸਬੰਧੀ ਵੀ ਕੀਤਾ ਜਾਗਰੂਕ

ਲੁਧਿਆਣਾ, 10 ਅਕਤੂਬਰ – ਲੁਧਿਆਣਾ ਸ਼ਹਿਰ ਵਿੱਚ ਡੇਂਗੂ ਦੇ ਵੱਧ ਰਹੇ ਪ੍ਰਕੋਪ ਦੀ ਰੋਕਥਾਮ ਲਈ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗੁਵਾਈ ‘ਚ ਵਾਰਡ ਨੰਬਰ 38 ਅਧੀਨ ਈਸ਼ਰ ਨਗਰ ਵਿਖੇ ਸਵੱਛਤਾ ਅਤੇ ਹੈਲਥ ਡਰਾਈਵ ਚਲਾਈ ਗਈ।

ਇਸ ਮੌਕੇ ਉਨ੍ਹਾਂ ਦੇ ਨਾਲ ਜੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ, ਹੈਲਥ ਚੀਫ਼ ਬਲਜੀਤ ਸਿੰਘ,ਸੈਨਿਟਰੀ ਇੰਸਪੈਕਟਰ ਸਤਿੰਦਰ ਬਾਵਾ, ਗੁਰਿੰਦਰ ਸਿੰਘ ਅਤੇ ਅਮਰਪ੍ਰੀਤ ਸਿੰਘ ਜੇ.ਈ ਸੰਨਪ੍ਰੀਤ ਸਿੰਘ, ਵੀ ਮੌਜੂਦ ਰਹੇ ਜਿਨ੍ਹਾ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ, ਵਾਰਡ ਦੀ ਸਾਫ਼ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।

ਮੁਹਿੰਮ ਦੌਰਾਨ ਵਸਨੀਕਾਂ ਨੂੰ ਡੇਂਗੂ ਤੇ ਚਿਕਨਗੁਣੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕੇ ਉਹ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ, ਹਰ ਸੁੱਕਰਵਾਰ ਡੇਂਗੂ ਤੇ ਵਾਰ ਨਾਂ ਦੀ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਸਹਿਯੋਗ ਦੇਣ।

ਇਸ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਵੱਖ ਵੱਖ ਇਲਾਕਿਆਂ ਚ ਫੋਗਿੰਗ ਵੀ ਕੀਤੀ ਗਈ। ਸਟ੍ਰੀਟ ਲਾਈਟਾਂ ਵਾਲੀ ਟੀਮ ਵੱਲੋਂ ਲਾਈਟਾਂ ਦਰੁਸਤ ਕੀਤੀਆਂ ਗਈਆਂ, ਲੋਕਾਂ ਨੂੰ ਆਪਣੇ ਨੇੜੇ ਤੇੜੇ ਪਾਣੀ ਇਕੱਠਾ ਨਾ ਹੋਣ ਅਤੇ ਗਿੱਲਾ ਕੂੜਾ ਸੁੱਕਾ ਕੂੜਾ ਵੱਖ ਵੱਖ ਰੱਖਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਓ ਐਂਡ ਐਮ, ਸਿਹਤ ਵਿਭਾਗ ਅਤੇ ਸਟ੍ਰੀਟ ਲਾਈਟਾ ਟੀਮਾਂ ਵੀ ਮੌਜੂਦ ਸਨ ਜਿਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਅਤੇ ਵਾਰਡ ਦੀ ਸਾਫ਼ ਸਫਾਈ ਰੱਖਣ ਦੀ ਵੀ ਅਪੀਲ ਕੀਤੀ।

Previous articleलुधियाना डाक विभाग में हिंदी लेखन तथा शब्दकोश प्रितिगोगिता में उतिरन करने पर श्री निशी मणि पब्लिक रिलेशन ऑफिसर साउथ लुधियाना को पुरस्कार दे कर सम्मानित किया गया।
Next articleरेलवे स्टेशन व बस अड्डा के बाहर बढ़ते ट्रैफिक के संबंध में एसीपी को सौंपा मांग पत्र

LEAVE A REPLY

Please enter your comment!
Please enter your name here