ਪੰਜਾਬ ਸਰਕਾਰ ਵਲੋਂ ਗਿਆਸਪੁਰਾ ਗੈਸ ਲੀਕ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਜਾਰੀ
ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਗਿਆਸਪੁਰਾ ਗੈਸ ਲੀਕ ਦੇ ਪੀੜਿਤਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣ ਦੀ ਪ੍ਰਕ੍ਰਿਆ ਅੱਗੇ ਵਧਾਈ ਗਈ। ਐਨ. ਜੀ. ਟੀ. ਦੀ ਹਿਦਾਇਤ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਹਰ ਪੀੜਿਤ ਦਾ ਉਸਦੇ ਪਰਿਵਾਰ ਵਾਲਿਆਂ ਨੂੰ 18 ਲੱਖ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇੱਕ ਛੋਟਾ ਬੱਚਾ ਯੁੱਗ ਜਿਸਦੇ ਮਾਤਾ ਪਿਤਾ, ਪ੍ਰੀਤਿ ਜੈਨ ਅਤੇ ਸੌਰਵ ਜੈਨ , ਅਤੇ ਉਸ ਦੀ ਦਾਦੀ ਇਸ ਦੁਰਘਟਨਾ ਦੇ ਸ਼ਿਕਾਰ ਹੋਏ ਸਨ; ਉਸ ਦੇ ਨਾਂ ਪੰਜਾਬ ਸਰਕਾਰ ਨੇ 47 ਲੱਖ ਦੀ ਏਫ਼. ਡੀ. ਕਰਵਾਈ। ਉਸ ਦੀ ਦਾਦੀ ਦਾ 18 ਲੱਖ ਦਾ ਮੁਆਵਜ਼ਾ ਦੋ ਹਿੱਸਿਆਂ (9-9 ਲੱਖ) ਵਿੱਚ ਯੁੱਗ ਅਤੇ ਉਸ ਦੇ ਚਾਚੇ, ਗੌਰਵ ਵਿੱਚ ਵੰਡਿਆ ਗਿਆ। ਇਸ ਤੋਂ ਇਲਾਵਾ ਯਸ਼ਿਕਾ, ਜਿਸਦੇ ਪਿਤਾ ਅਮਿਤ ਕੁਮਾਰ ਦਾ ਵੀ ਇਸ ਦੁਰਘਟਨਾ ਵਿੱਚ ਦੇਹਾਂਤ ਹੋ ਗਿਆ ਸੀ; ਉਸ ਨੂੰ, ਉਸ ਦੀ ਮਾਂ ਅਤੇ ਦਾਦੀ ਨੂੰ ਤਿੰਨ ਹਿੱਸਿਆਂ ਵਿੱਚ 5.33 ਲੱਖ (ਕੁਲ 18 ਲੱਖ) ਦੀ ਰਾਸ਼ੀ ਮੁਆਵਜ਼ੇ ਦੇ ਤੌਰ ਤੇ ਦਿੱਤੀ ਗਈ। ਕਮਲੇਸ਼ ਗੋਇਲ ਦੇ ਪੁੱਤਰ ਗੌਰਵ ਨੂੰ 8 ਲੱਖ ਦਾ ਚੈਕ, ਕ੍ਰਿਸ਼ਨਾ ਦੇਵੀ ਨੂੰ 16 ਲੱਖ, ਨੰਦਿਨੀ ਸਿੰਘ ਨੂੰ 16 ਲੱਖ ਅਤੇ ਮਨੋਰਮਾ ਦੇਵੀ ਨੂੰ 80 ਲੱਖ ਤੱਕ ਦਾ ਚੈਕ ਮੁਆਵਜ਼ੇ ਵਜੋਂ ਦਿੱਤਾ ਗਿਆ।
ਇਸ ਮੌਕੇ ਸਰਕਾਰੀ ਅਧਿਕਾਰੀ (ਤਹਿਸੀਲਦਾਰ-ਗੁਰਪ੍ਰੀਤ ਕੌਰ, ਦਿਲਜੀਤ ਸਿੰਘ ਕਨਗੋ ਤੇ ਗਿਆਸਪੁਰਾ ਪਟਵਾਰੀ ਚਮਕੌਰ ਸਿੰਘ ) ਮੌਜੂਦ ਸਨ
ਰਿਪੋਰਟ : ਪੱਤਰਕਾਰ ਰਾਜੀਵ ਕੁਮਾਰ