ਦਸਵੀਂ/ਬਾਰਵ੍ਹੀਂ ਸ੍ਰੇਣੀ ਦੀ ਅਨੁਪੂਰਕ/ਰੀ-ਅਪੀਅਰ ਪ੍ਰੀਖਿਆ 11 ਅਗਸਤ ਤੋਂ 06 ਸਤੰਬਰ ਤੱਕ
– ਪ੍ਰੀਖਿਆ ਕੇਂਦਰਾਂ ਦੇ ਇਰਦ ਗਿਰਦ ਧਾਰਾ 144 ਦੇ ਹੁਕਮ ਜਾਰੀ
ਲੁਧਿਆਣਾ, 09 ਅਗਸਤ – ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ, ਪੀ.ਪੀ.ਐਸ. ਵਲੋਂ ਜਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਸੀ.ਆਰ.ਪੀ.ਸੀ. 1973 ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਂਦੇਂ ਸਾਰੇ ਦਸਵੀਂ ਅਤੇ ਬਾਰਵੀਂ ਸ੍ਰੇ਼ਣੀ ਅਗਸਤ/ਸਤੰਬਰ 2023 ਅਨੁਪੂਰਕ/ਰੀ-ਅਪੀਅਰ ਪ੍ਰੀਖਿਆ ਕੇਂਦਰਾਂ ਦੇ ਇਰਦ ਗਿਰਦ ਪ੍ਰੀਖਿਆ ਸਮੇਂ ਦੌਰਾਨ ਪ੍ਰੀਖਿਆ ਕੇਂਦਰ ਤੋਂ 200 ਮੀਟਰ ਦੇ ਏਰੀਆ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਜਾਣ ਜਾਂ ਇਕੱਠੇ ਹੋਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ 11 ਅਗਸਤ ਤੋਂ 06 ਸਤੰਬਰ, 2023 ਤੱਕ ਲਾਗੂ ਰਹਿਣਗੇ।
ਜਾਰੀ ਹੁਕਮਾਂ ਵਿੱਚ, ਡਿਪਟੀ ਕਮਿਸ਼ਨਰ ਪੁਲਿਸ ਵਲੋਂ ਦੱਸਿਆ ਗਿਆ ਕਿ ਵਾਈਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਅਗਸਤ/ਸਤੰਬਰ 2023 ਦੀ ਅਨੁਪੂਰਕ/ਰੀ-ਅਪੀਅਰ ਪ੍ਰੀਖਿਆ 11 ਅਗਸਤ ਤੋਂ 06 ਸਤੰਬਰ, 2023 ਤੱਕ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਅਗਸਤ/ਸਤੰਬਰ, 2023 ਅਨੁਪੂਰਕ/ਰੀ-ਅਪੀਅਰ ਪ੍ਰੀਖਿਆ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਅਤੇ ਬਿਨ੍ਹਾਂ ਕਿਸੇ ਦਖਲ ਅੰਦਾਜੀ ਤੋਂ ਸਬੰਧਤ ਕੇਂਦਰਾਂ ਦੇ ਇਰਦ ਗਿਰਦ ਆਮ ਵਿਅਕਤੀ ਦੇ ਇਕੱਠ ਅਤੇ ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿੱਚ ਵਿਸੇਸ਼ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਪ੍ਰੀਖਿਆ ਕੇਂਦਰਾਂ ਦੇ ਇਰਦ ਗਿਰਦ ਆਮ ਵਿਅਕਤੀਆਂ ਦੇ ਇਕੱਠ ਅਤੇ ਅਣ-ਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਅਗਸਤ/ਸਤੰਬਰ 2023 ਅਨੁਪੂਰਕ/ਰੀ-ਅਪੀਅਰ ਪ੍ਰੀਖਿਆ ਦੀ ਪਵਿੱਤਰਤਾ ਨੂੰ ਭੰਗ ਹੋਣ ਤੋਂ ਬਚਾਇਆ ਜਾ ਸਕੇ।